ਆਸਟ੍ਰੇਲੀਆ : ਵਾਇਰਸ ਟਰੇਸਿੰਗ 'ਚ ਫੌਜ ਕਰੇਗੀ ਮਦਦ
Friday, Jul 24, 2020 - 06:30 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਦਾ ਵਿਕਟੋਰੀਆ ਰਾਜ ਕੋਵਿਡ-19 ਹੌਟਸਪੌਟ ਬਣਿਆ ਹੋਇਆ ਹੈ। ਵਿਕਟੋਰੀਆ ਰਾਜ ਦੇ ਪ੍ਰਮੁੱਖ ਦਾ ਕਹਿਣਾ ਹੈ ਕਿ ਫੌਜ ਦੀ ਵਰਤੋਂ ਸੰਪਰਕ ਟਰੇਸਿੰਗ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ ਕੀਤੀ ਜਾਏਗੀ।ਇਸ ਲਈ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 1400 ਜਵਾਨ ਤਾਇਨਾਤ ਕੀਤੇ ਗਏ ਹਨ।ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰੀਊ ਮੁਤਾਬਕ ਆਸਟ੍ਰੇਲੀਆਈ ਫੌਜ਼ ਦੇ ਇਹ ਜਵਾਨ 28 ਟੀਮਾਂ ਵਿੱਚ ਕੰਮ ਕਰਨਗੇ ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਕਟੋਰੀਆ ਸੂਬੇ ਵਿਚ ਕੋਰੋਨਾਵਾਇਰਸ ਨੂੰ ਠੱਲ ਪਾਉਣ ਲਈ ਜੋ ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਉਹਨਾਂ ਦੀ ਏਕਾਂਤਵਾਸ ਦੌਰਾਨ ਘਰ ਹਾਜ਼ਰੀ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਨਵਾਂ ਨਿਦਾਨ ਕੀਤਾ ਕੋਰੋਨਵਾਇਰਸ ਮਾਮਲਾ ਹੈ ਅਤੇ ਉਹ ਦੋ ਵਾਰ ਟੈਲੀਫੋਨ ਕੀਤੇ ਜਾਣ 'ਤੇ ਜਵਾਬ ਨਹੀਂ ਦਿੰਦਾ ਹੈ, ਤਾਂ ਸਿਪਾਹੀ ਇਕ ਸਿਹਤ ਅਧਿਕਾਰੀ ਦੇ ਨਾਲ ਸੰਕਰਮਿਤ ਵਿਅਕਤੀ ਦੇ ਘਰ ਦੇ ਦਰਵਾਜ਼ੇ 'ਤੇ ਸੰਪਰਕ ਟਰੇਸਿੰਗ ਇੰਟਰਵਿਊ ਲਈ ਜਾਣਗੇ। ਕੋਰੋਨਾ ਪਾਜ਼ੇਟਿਵ ਲੋਕ ਜੇਕਰ ਜਾਂਚ ਦੌਰਾਨ ਘਰ ਤੋਂ ਗੈਰ ਹਾਜ਼ਰ ਹੋਣਗੇ ਤਾਂ ਉਹਨਾਂ ਨੂੰ ਜ਼ੁਰਮਾਨਾ ਭਰਨਾ ਪਵੇਗਾ।ਇਸ ਤੋਂ ਪਹਿਲਾਂ, ਕਿਸੇ ਸੰਕਰਮਿਤ ਵਿਅਕਤੀ ਨਾਲ ਫੋਨ ਰਾਹੀਂ ਸੰਪਰਕ ਕਰਨ ਵਿਚ ਅਸਫਲਤਾ ਦੀ ਘਰ ਕਾਲ ਨਹੀਂ ਕੀਤੀ ਜਾਂਦੀ ਸੀ।
ਪੜ੍ਹੋ ਇਹ ਅਹਿਮ ਖਬਰ- ਇਮਾਰਤ 'ਚ ਲੱਗੀ ਅੱਗ, ਤੀਜੀ ਮੰਜ਼ਿਲ ਤੋਂ ਛਾਲ ਮਾਰ ਬੱਚਿਆਂ ਨੇ ਬਚਾਈ ਜਾਨ (ਵੀਡੀਓ)
ਇਹ ਮੰਨਿਆ ਜਾ ਰਿਹਾ ਹੈ ਕੋਰੋਨਾ ਟੈਸਟ ਕਰਾਉਣ ਵਾਲੇ 10 ਵਿਕਟੋਰੀਆ ਵਾਸੀਆਂ ਵਿੱਚੋਂ 9 ਲੋਕ ਅਜੇ ਵੀ ਘਰੋਂ ਬਾਹਰ ਘੁੰਮ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 300 ਨਵੇ ਮਾਮਲੇ ਸਾਹਮਣੇ ਆਏ ਹਨ ਅਤੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਵਿਚ ਵੀਰਵਾਰ ਨੂੰ ਮਾਸਕ ਪਹਿਨਣਾ ਲਾਜ਼ਮੀ ਹੋ ਗਿਆ, ਜੋ ਕਿ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।ਗੌਰਤਲਬ ਹੈ ਕਿ ਆਸਟ੍ਰੇਲੀਆ ਭਰ ਵਿਚ ਕੋਵਿਡ-19 ਦੇ 13,595 ਮਾਮਲੇ ਹਨ ਜਦਕਿ 139 ਲੋਕਾਂ ਦੀ ਮੌਤ ਹੋਈ ਹੈ।ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ 15,654,649 ਲੋਕ ਪੀੜਤ ਹਨ ਜਦਕਿ 636,479 ਲੋਕਾਂ ਦੀ ਮੌਤ ਹੋ ਚੁੱਕੀ ਹੈ