ਆਸਟਰੇਲੀਆ ਕੋਆਲਾ ਦੀ ਸੰਭਾਲ ਲਈ ਦੇਵੇਗਾ 3.5 ਕਰੋੜ ਡਾਲਰ
Saturday, Jan 29, 2022 - 05:20 PM (IST)
ਕੈਨਬਰਾ (ਵਾਰਤਾ): ਆਸਟਰੇਲੀਆਈ ਸਰਕਾਰ ਦਰਖ਼ਤਾਂ ’ਤੇ ਰਹਿਣ ਵਾਲੇ ਸ਼ਾਕਾਹਾਰੀ ਪ੍ਰਾਣੀ ਕੋਆਲਾ ਦੀ ਲੰਬੇ ਸਮੇਂ ਲਈ ਸੰਭਾਲ ਅਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਬਹਾਲੀ ਲਈ ਰਿਕਾਰਡ 3.5 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ਨੀਵਾਰ ਨੂੰ ਇਕ ਅਧਿਕਾਰਤ ਪ੍ਰੈਸ ਬਿਆਨ ਵਿਚ ਕਿਹਾ, ‘ਸਾਡਾ 3.5 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕੋਆਲਾ ਦੇ ਨਿਵਾਸ ਸਥਾਨ ਨੂੰ ਬਹਾਲ ਕਰ, ਕੋਆਲਾ ਆਬਾਦੀ ਦੇ ਬਾਰੇ ਸਾਡੀ ਸਮਝ ਵਿਚ ਸੁਧਾਰ, ਉਨ੍ਹਾਂ ਦੇ ਇਲਾਜ ਅਤੇ ਦੇਖ਼ਭਾਲ ਵਿਚ ਸਿਖਲਾਈ ਦਾ ਸਮਰਥਨ ਅਤੇ ਸਿਹਤ ਦੇ ਨਤੀਜਿਆਂ ਵਿਚ ਖ਼ੋਜ ਨੂੰ ਮਜ਼ਬੂਤ ਕਰਕੇ ਕੋਆਲਾ ਦੀ ਸੁਰੱਖਿਆ ਨੂੰ ਵਧਾਏਗਾ।’
ਇਹ ਵੀ ਪੜ੍ਹੋ: ਆਖ਼ਰਕਾਰ ਝੁਕਿਆ ਪਾਕਿਸਤਾਨ, ਫਰਵਰੀ ਤੋਂ ਅਫ਼ਗਾਨਿਸਤਾਨ ਨੂੰ ਕਣਕ ਦੀ ਖੇਪ ਭੇਜੇਗਾ ਭਾਰਤ
ਉਨ੍ਹਾਂ ਕਿਹਾ ਕਿ ਅਗਲੇ 4 ਸਾਲਾਂ ਦੇ ਅੰਦਰ ਖਾਸ ਤੌਰ ’ਤੇ ਕੋਆਲਾ ਦੀ ਸਿਹਤ ਅਤੇ ਨਿਵਾਸ ਸੁਰੱਖਿਆ ’ਤੇ ਪ੍ਰੋਜੈਕਟਾਂ ਅਤੇ ਰਾਸ਼ਟਰੀ ਕੋਆਲਾ ਨਿਗਰਾਨੀ ਪ੍ਰੋਗਰਾਮ ਦੇ ਵਿਕਾਸ ਲਈ ਇਹ ਫੰਡ ਅਲਾਟ ਕੀਤਾ ਜਾਵੇਗਾ। ਮੌਰੀਸਨ ਨੇ ਕਿਹਾ ਕਿ ਪਹਿਲਕਦਮੀ ਦੇ ਹਿੱਸੇ ਵਜੋਂ ਕੋਆਲਾ ਦੀ ਦੇਖ਼ਭਾਲ ਲਈ ਪ੍ਰੋਜੈਕਟਾਂ ਵਿਚ ਸਭ ਤੋਂ ਵਧੀਆ ਖੋਜਕਰਤਾਵਾਂ, ਭੂਮੀ ਪ੍ਰਬੰਧਕਾਂ, ਪਸ਼ੂਆਂ ਦੇ ਡਾਕਟਰਾਂ ਅਤੇ ਨਾਗਰਿਕ ਵਿਗਿਆਨੀਆਂਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅਮਰੀਕਾ: ਡੈਲਟਾ ਦੇ ਮੁਕਾਬਲੇ ਘਾਤਕ ਹੋਇਆ ਓਮੀਕਰੋਨ ਵੇਰੀਐਂਟ, ਵਧੇਰੇ ਮੌਤਾਂ ਦਾ ਬਣ ਰਿਹੈ ਕਾਰਨ
ਜ਼ਿਕਰਯੋਗ ਹੈ ਕਿ ਕੋਆਲਾ ਆਸਟਰੇਲੀਆ ਵਿਚ ਪਾਇਆ ਜਾਣ ਵਾਲਾ ਅਤੇ ਦਰਖ਼ਤਾਂ ’ਤੇ ਰਹਿਣ ਵਾਲਾ ਸ਼ਾਕਾਹਾਰੀ ਪ੍ਰਾਣੀ ਹੈ। ਇਹ ‘ਫਾਸਕੋਲਾਰਕਟੀਡੇ’ ਜੀਵ-ਵਿਗਿਆਨ ਪਰਿਵਾਰ ਦਾ ਇਕਲੌਤਾ ਮੈਂਬਰ ਹੈ, ਜੋ ਅਜੇ ਤੱਕ ਅਲੋਪ ਨਹੀਂ ਹੋਇਆ ਹੈ। ਇਹ ਪੂਰਬੀ ਅਤੇ ਦੱਖਣੀ ਆਸਟਰੇਲੀਆ ਦੇ ਤੱਟਵਰਤੀ ਖੇਤਰਾਂ ਵਿਚ ਪਾਇਆ ਜਾਂਦਾ ਹੈ, ਪਰ ਅੰਦਰੂਨੀ ਖੇਤਰਾਂ ਵਿਚ ਵੀ ਵਿਆਪਕ ਹੈ ਜੋ ਬਹੁਤ ਖੁਸ਼ਕ ਨਹੀਂ ਹਨ। ਦੱਖਣੀ ਆਸਟਰੇਲੀਆ ਵਿਚ ਜ਼ਿਆਦਾਤਰ ਕੋਆਲਾ 20ਵੀਂ ਸਦੀ ਵਿਚ ਮਾਰੇ ਗਏ ਸਨ ਪਰ ਫਿਰ ਇਨ੍ਹਾਂ ਨੂੰ ਵਿਕਟੋਰੀਆ ਤੋਂ ਲਿਆ ਕੇ ਇੱਥੇ ਮੁੜ ਵਸਾਇਆ ਗਿਆ। ਇਸ ਦੇ ਉਂਗਲਾਂ ਦੇ ਨਿਸ਼ਾਨ ਮਨੁੱਖ ਨਾਲ ਮਿਲਦੇ-ਜੁਲਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।