ਰੂਸ ਨਾਲ ਮੁਕਾਬਲੇ ਲਈ ਜ਼ੇਲੇਂਸਕੀ ਨੇ ਮੰਗੀ ਹੋਰ ਮਦਦ, ਆਸਟ੍ਰੇਲੀਆ ਭੇਜੇਗਾ ਬਖਤਰਬੰਦ ਵਾਹਨ

Friday, Apr 01, 2022 - 11:09 AM (IST)

ਰੂਸ ਨਾਲ ਮੁਕਾਬਲੇ ਲਈ ਜ਼ੇਲੇਂਸਕੀ ਨੇ ਮੰਗੀ ਹੋਰ ਮਦਦ, ਆਸਟ੍ਰੇਲੀਆ ਭੇਜੇਗਾ ਬਖਤਰਬੰਦ ਵਾਹਨ

ਕੈਨਬਰਾ (ਏ.ਪੀ.): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਯੂਕ੍ਰੇਨ ਨੂੰ ਬਖਤਰਬੰਦ ਬੁਸ਼ਮਾਸਟਰ ਵਾਹਨ ਭੇਜੇਗਾ।ਮੌਰੀਸਨ ਮੁਤਾਬਕ ਇਹ ਫ਼ੈਸਲਾ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੱਲੋਂ ਰੂਸ ਖ਼ਿਲਾਫ਼ ਯੂਕ੍ਰੇਨ ਦੀ ਲੜਾਈ ਵਿਚ ਆਸਟ੍ਰੇਲੀਆਈ ਸੰਸਦ ਮੈਂਬਰਾਂ ਨੂੰ ਹੋਰ ਮਦਦ ਦੀ ਅਪੀਲ ਕਰਨ ਦੇ ਬਾਅਦ ਲਿਆ ਗਿਆ। ਜ਼ੇਲੇਂਸਕੀ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਸੰਸਦ ਨੂੰ ਸੰਬੋਧਿਤ ਕੀਤਾ ਅਤੇ ਆਸਟ੍ਰੇਲੀਆ ਦੇ ਬਣੇ, ਚਾਰ ਪਹੀਆ-ਡਰਾਈਵ ਵਾਹਨਾਂ ਦੀ ਮੰਗ ਕੀਤੀ।

ਮੌਰੀਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਹਨਾਂ ਨੂੰ ਬੋਇੰਗ ਸੀ-17 ਗਲੋਬਮਾਸਟਰ ਟਰਾਂਸਪੋਰਟ ਜਹਾਜ਼ਾਂ 'ਤੇ ਉਤਾਰਿਆ ਜਾਵੇਗਾ।ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਜਾਂ ਕਦੋਂ ਜਹਾਜ਼ ਭੇਜੇ ਜਾਣਗੇ।ਮੌਰੀਸਨ ਨੇ ਕਿਹਾ ਕਿ ਅਸੀਂ ਸਿਰਫ਼ ਆਪਣੀਆਂ ਪ੍ਰਾਰਥਨਾਵਾਂ ਨਹੀਂ ਭੇਜ ਰਹੇ ਸਗੋਂ ਅਸੀਂ ਆਪਣੀਆਂ ਬੰਦੂਕਾਂ ਭੇਜ ਰਹੇ ਹਾਂ, ਅਸੀਂ ਆਪਣੇ ਹਥਿਆਰ ਭੇਜ ਰਹੇ ਹਾਂ, ਅਸੀਂ ਆਪਣੀ ਮਾਨਵਤਾਵਾਦੀ ਸਹਾਇਤਾ ਭੇਜ ਰਹੇ ਹਾਂ, ਅਸੀਂ ਇਹ ਸਭ ਕੁਝ ਭੇਜ ਰਹੇ ਹਾਂ, ਸਾਡੇ ਸਰੀਰ ਦੇ ਕਵਚ, ਸਾਡੇ ਬਖਤਰਬੰਦ ਵਾਹਨਾਂ, ਸਾਡੇ ਬੁਸ਼ਮਾਸਟਰਾਂ ਨੂੰ ਵੀ ਭੇਜਣ ਜਾ ਰਹੇ ਹਾਂ।ਗੌਰਤਲਬ ਹੈ ਕਿ ਜ਼ੇਲੇਂਸਕੀ ਵੀਡੀਓ ਅਪੀਲਾਂ ਰਾਹੀਂ ਵੱਖ-ਵੱਖ ਦੇਸ਼ਾਂ ਨੂੰ ਆਪਣਾ ਸੰਦੇਸ਼ ਭੇਜਦੇ ਰਹੇ ਹਨ ਜਿਵੇਂ ਕਿ ਆਸਟ੍ਰੇਲੀਆਈ ਸੰਸਦ ਵਿੱਚ ਵਿਧਾਇਕਾਂ ਨੂੰ ਅਪੀਲ ਕੀਤੀ ਗਈ। ਸੰਸਦ ਮੈਂਬਰਾਂ ਨੇ ਉਨ੍ਹਾਂ ਦੇ 16 ਮਿੰਟ ਦੇ ਸੰਬੋਧਨ ਦੇ ਸ਼ੁਰੂ ਅਤੇ ਅੰਤ ਵਿੱਚ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ 40 ਤੋਂ ਵੱਧ F-150 ਟਰੱਕ ਚੋਰੀ ਮਾਮਲੇ 'ਚ ਤਿੰਨ ਲੋਕ ਗ੍ਰਿਫ਼ਤਾਰ

ਜ਼ੇਲੇਂਸਕੀ ਨੇ ਸਖ਼ਤ ਪਾਬੰਦੀਆਂ ਅਤੇ ਅੰਤਰਰਾਸ਼ਟਰੀ ਬੰਦਰਗਾਹਾਂ ਤੋਂ ਰੂਸੀ ਜਹਾਜ਼ਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ।ਜ਼ੇਲੇਂਸਕੀ ਨੇ ਦੁਭਾਸ਼ੀਏ ਜਾਂ ਟਰਾਂਸਲੇਟਰ ਦੀ ਮਦਦ ਨਾਲ ਕਿਹਾ ਕਿ ਸਾਨੂੰ ਰੂਸ ਖ਼ਿਲਾਫ਼ ਹੋਰ ਪਾਬੰਦੀਆਂ ਦੀ ਲੋੜ ਹੈ, ਜਦੋਂ ਤੱਕ ਕਿ ਉਹ ਆਪਣੀਆਂ ਪਰਮਾਣੂ ਮਿਜ਼ਾਈਲਾਂ ਨਾਲ ਦੂਜੇ ਦੇਸ਼ਾਂ ਨੂੰ ਬਲੈਕਮੇਲ ਕਰਨਾ ਬੰਦ ਨਹੀਂ ਕਰਦਾ।ਜ਼ੇਲੇਂਸਕੀ ਨੇ ਖਾਸ ਤੌਰ 'ਤੇ ਬੁਸ਼ਮਾਸਟਰ ਵਾਹਨਾਂ ਦੀ ਮੰਗ ਕੀਤੀ। ਭਾਵੇਂਕਿ ਯੂਕ੍ਰੇਨ ਦੀ ਰਾਜਧਾਨੀ ਕੀਵ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੋਂ 15,000 ਕਿਲੋਮੀਟਰ (9,300 ਮੀਲ) ਦੀ ਦੂਰੀ 'ਤੇ ਹੈ, ਜ਼ੇਲੇਂਸਕੀ ਨੇ ਕਿਹਾ ਕਿ ਆਸਟ੍ਰੇਲੀਆ ਉਸ ਸੰਘਰਸ਼ ਤੋਂ ਸੁਰੱਖਿਅਤ ਨਹੀਂ ਹੈ ਜਿਸ ਨਾਲ ਪ੍ਰਮਾਣੂ ਯੁੱਧ ਵਧਣ ਦਾ ਖਤਰਾ ਹੈ।

ਉਹਨਾਂ ਨੇ ਸੁਝਾਅ ਦਿੱਤਾ ਕਿ ਯੂਕ੍ਰੇਨ 'ਤੇ ਰੂਸੀ ਜਿੱਤ ਚੀਨ ਨੂੰ ਤਾਇਵਾਨ ਵਿਰੁੱਧ ਜੰਗ ਦਾ ਐਲਾਨ ਕਰਨ ਲਈ ਉਤਸ਼ਾਹਿਤ ਕਰੇਗੀ।ਸਭ ਤੋਂ ਭਿਆਨਕ ਗੱਲ ਇਹ ਹੈ ਕਿ ਜੇ ਅਸੀਂ ਹੁਣ ਰੂਸ ਨੂੰ ਨਹੀਂ ਰੋਕਦੇ, ਜੇ ਅਸੀਂ ਰੂਸ ਨੂੰ ਜਵਾਬਦੇਹ ਨਹੀਂ ਠਹਿਰਾਉਂਦੇ, ਤਾਂ ਦੁਨੀਆ ਦੇ ਕੁਝ ਹੋਰ ਦੇਸ਼ ਜੋ ਆਪਣੇ ਗੁਆਂਢੀਆਂ ਦੇ ਵਿਰੁੱਧ ਅਜਿਹੀਆਂ ਲੜਾਈਆਂ ਦੀ ਉਮੀਦ ਕਰ ਰਹੇ ਹਨ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਨੇ ਪਹਿਲਾਂ ਹੀ ਯੂਕ੍ਰੇਨ ਨੂੰ 91 ਮਿਲੀਅਨ ਆਸਟ੍ਰੇਲੀਅਨ ਡਾਲਰ (68 ਮਿਲੀਅਨ ਅਮਰੀਕੀ ਡਾਲਰ) ਫ਼ੌਜੀ ਸਹਾਇਤਾ, 65 ਮਿਲੀਅਨ ਆਸਟ੍ਰੇਲੀਅਨ ਡਾਲਰ (49 ਮਿਲੀਅਨ ਅਮਰੀਕੀ ਡਾਲਰ) ਮਾਨਵਤਾਵਾਦੀ ਮਦਦ ਅਤੇ 70,000 ਮੀਟ੍ਰਿਕ ਟਨ (77,200 ਅਮਰੀਕੀ ਟਨ) ਕੋਲਾ ਦੇਣ ਦਾ ਵਾਅਦਾ ਕੀਤਾ ਹੈ ਜਾਂ ਪ੍ਰਦਾਨ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News