ਆਸਟ੍ਰੇਲੀਆ ਦੀ ਦਰਿਆਦਿਲੀ, ਰੋਹਿੰਗਿਆ ਦੀ ਵਾਪਸੀ ਲਈ ਦੇਵੇਗਾ 235 ਮਿਲੀਅਨ ਡਾਲਰ
Monday, Dec 25, 2023 - 02:19 PM (IST)
ਢਾਕਾ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਮਿਆਂਮਾਰ 'ਚ ਜ਼ਬਰਦਸਤੀ ਵਿਸਥਾਪਿਤ ਕਰਾਏ ਗਏ 10 ਲੱਖ ਤੋਂ ਵੱਧ ਰੋਹਿੰਗਿਆ ਲੋਕਾਂ ਦੀ ਉਨ੍ਹਾਂ ਦੀ ਮਾਤ ਭੂਮੀ 'ਚ ਸਨਮਾਨਜਨਕ ਵਾਪਸੀ ਲਈ ਬੰਗਲਾਦੇਸ਼ ਨੂੰ ਲਗਭਗ 235 ਮਿਲੀਅਨ ਅਮਰੀਕੀ ਡਾਲਰ ਮੁਹੱਈਆ ਕਰਵਾਏਗਾ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-2023 'ਚ ਕੁਦਰਤੀ ਆਫ਼ਤਾਂ ਦੌਰਾਨ ਇਹ ਤਸਵੀਰਾਂ ਇਤਿਹਾਸ 'ਚ ਹੋਈਆਂ ਦਰਜ
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਰਾਸ਼ਟਰੀ ਸਮਾਚਾਰ ਏਜੰਸੀ ਬੰਗਲਾਦੇਸ਼ ਸੰਗਤ ਸੰਸਥਾ (ਬੀ.ਐਸ.ਐਸ) ਨੇ ਦੱਸਿਆ ਕਿ ਇਹ ਵਚਨਬੱਧਤਾ ਉਦੋਂ ਆਈ, ਜਦੋਂ ਬੰਗਲਾਦੇਸ਼ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਜੇਰੇਮੀ ਬਰੂਅਰ ਨੇ ਢਾਕਾ ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵਿਦਾਇਗੀ ਮੁਲਾਕਾਤ ਕੀਤੀ। ਰੋਹਿੰਗਿਆ ਮੁੱਦੇ 'ਤੇ ਰਾਜਦੂਤ ਨੇ ਮਿਆਂਮਾਰ ਨੂੰ ਜ਼ਬਰਦਸਤੀ ਵਿਸਥਾਪਿਤ ਰੋਹਿੰਗਿਆ ਦੀ ਸਨਮਾਨਜਨਕ ਵਾਪਸੀ ਲਈ ਬੰਗਲਾਦੇਸ਼ ਨੂੰ ਆਪਣੇ ਦੇਸ਼ ਦੇ ਸਮਰਥਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਉਨ੍ਹਾਂ ਲਈ ਲਗਭਗ 235 ਮਿਲੀਅਨ ਡਾਲਰ ਦੇਵੇਗਾ। ਜ਼ਿਕਰਯੋਗ ਹੈ ਕਿ ਮਿਆਂਮਾਰ ਤੋਂ 10 ਲੱਖ ਤੋਂ ਵੱਧ ਵਿਸਥਾਪਿਤ ਰੋਹਿੰਗਿਆ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 300 ਕਿਲੋਮੀਟਰ ਦੱਖਣ-ਪੂਰਬ ਵਿੱਚ ਕਾਕਸ ਬਾਜ਼ਾਰ ਵਿੱਚ ਰਹਿ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।