ਆਸਟ੍ਰੇਲੀਆ : ਕਾਰ ਅਤੇ ਫ਼ਾਇਰ ਟਰੱਕ ਦੀ ਭਿਆਨਕ ਟੱਕਰ, ਦੋ ਦੀ ਮੌਤ

Thursday, Jan 06, 2022 - 04:37 PM (IST)

ਆਸਟ੍ਰੇਲੀਆ : ਕਾਰ ਅਤੇ ਫ਼ਾਇਰ ਟਰੱਕ ਦੀ ਭਿਆਨਕ ਟੱਕਰ, ਦੋ ਦੀ ਮੌਤ

ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਅੱਗ ਬੁਝਾਊ ਦਸਤੇ ਦੇ ਇੱਕ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ਹੋਈ, ਜਿਸ ਵਿੱਚ ਦੋ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਲਿਥਗੋ ਅਤੇ ਮੁਦਗੀ ਦੇ ਵਿਚਕਾਰ ਕੈਸਲਰੇਗ ਹਾਈਵੇਅ 'ਤੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੂੰ ਵੀਰਵਾਰ ਨੂੰ ਸਵੇਰੇ 9.30 ਵਜੇ ਕੈਪਰਟੀ ਵੈਲੀ ਵਿੱਚ ਪੀਅਰਸਨ ਲੁਕਆਊਟ ਨੇੜੇ ਕੈਸਲਰੇਗ ਹਾਈਵੇਅ 'ਤੇ ਬੁਲਾਇਆ ਗਿਆ ਸੀ, ਜਦੋਂ ਨਿਊ ਸਾਊਥ ਵੇਲਜ ਦੇ ਇੱਕ ਗ੍ਰਾਮੀਣ ਫਾਇਰ ਸਰਵਿਸ ਟਰੱਕ ਅਤੇ ਇੱਕ ਫੋਰਡ ਫਾਲਕਨ ਦੇ ਟਕਰਾ ਜਾਣ ਦੀਆਂ ਰਿਪੋਰਟਾਂ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵਿਸਫੋਟ : ਆਸਟ੍ਰੇਲੀਆ 'ਚ 72,357 ਨਵੇਂ ਕੇਸ ਦਰਜ

ਕਾਰ ਵਿੱਚ ਸਵਾਰ ਦੋ ਪੁਰਸ਼ਾਂ - ਜਿਨ੍ਹਾਂ ਦੀ ਅਜੇ ਰਸਮੀ ਤੌਰ 'ਤੇ ਪਛਾਣ ਨਹੀਂ ਹੋ ਸਕੀ - ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਵਿਚ ਸਵਾਰ ਚਾਰ ਲੋਕ ਜ਼ਖਮੀ ਹਨ ਅਤੇ ਡਰਾਈਵਰ ਨੂੰ ਲਾਜ਼ਮੀ ਡਰੱਗ ਅਤੇ ਸ਼ਰਾਬ ਦੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਇੱਕ ਕ੍ਰਾਈਮ ਸੀਨ ਸਥਾਪਿਤ ਕੀਤਾ ਹੈ ਅਤੇ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਜਾ ਰਹੀ ਹੈ ਜਿਸ ਨੇ ਘਟਨਾ ਨੂੰ ਦੇਖਿਆ ਜਾਂ ਜਿਸ ਕੋਲ ਉਸ ਸਮੇਂ ਖੇਤਰ ਤੋਂ ਡੈਸ਼ਕੈਮ ਫੁਟੇਜ ਹੈ, ਉਹ ਕ੍ਰਾਈਮ ਰੋਕਣ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਫਿਲਹਾਲ ਪੁਲਸ ਅਗਲੇਰੀ ਜਾਂਚ ਵਿੱਚ ਜੁਟ ਗਈ ਹੈ।


author

Vandana

Content Editor

Related News