ਆਸਟ੍ਰੇਲੀਆ : ਤੈਰਾਕੀ ਸਥਲ 'ਤੇ ਸ਼ਖਸ ਚੱਟਾਨ ਤੋਂ ਡਿੱਗਿਆ, ਇੰਝ ਬਚੀ ਜਾਨ

Monday, Jun 22, 2020 - 11:44 AM (IST)

ਸਿ਼ਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਇਕ ਮਸ਼ਹੂਰ ਤੈਰਾਕੀ ਸਥਲ 'ਤੇ ਇਕ ਸ਼ਖਸ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਵਿਅਕਤੀ ਇਕ ਚੱਟਾਨ ਤੋਂ 4 ਮੀਟਰ ਦੀ ਦੂਰੀ 'ਤੇ ਡਿੱਗ ਪਿਆ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਗਈ। ਵਿਅਕਤੀ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ।

PunjabKesari

ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਕੱਲ ਦੁਪਹਿਰ ਕੇਰਨਜ਼ ਦੇ ਪੱਛਮ ਵਿੱਚ ਕ੍ਰਿਸਟਲ ਕਾਸਕੇਡਸ ਬੁਲਾਇਆ ਗਿਆ। ਪੀੜਤ ਦੇ 19 ਸਾਲਾ ਦੋਸਤ ਪਾਉਲੋ ਮਾਰਸਟਰਸ ਨੇ ਕਿਹਾ,''ਉਹ ਪਾਣੀ ਨਾਲ ਟਕਰਾਉਣ ਤੋਂ ਬਾਅਦ ਹਿੱਲਣ ਵਿੱਚ ਅਸਮੱਰਥ ਸੀ। ਜਦੋਂ ਉਸ ਨੇ ਚੱਟਾਨ ਤੋਂ ਛਾਲ ਮਾਰੀ ਸੀ ਤਾਂ ਉਹ ਪਾਣੀ ਵਿਚ ਉਤਰ ਗਿਆ ਪਰ ਮੈਨੂੰ ਲੱਗਦਾ ਹੈ ਕਿ ਉਹ ਪਾਣੀ ਵਿਚ ਪਿੱਠ ਦੇ ਭਾਰ ਡਿੱਗਿਆ।'' ਇਕ ਬਚਾਅ ਹੈਲੀਕਾਪਟਰ ਨੂੰ ਘਟਨਾਸਥਲ 'ਤੇ ਭੇਜਿਆ ਗਿਆ ਸੀ ਪਰ ਚਾਲਕ ਦਲ ਖਤਰਨਾਕ ਹਾਲਤਾਂ ਦੇ ਕਾਰਨ ਉਸ ਨੂੰ ਬਾਹਰ ਕੱਢਣ ਵਿਚ ਅਸਮਰੱਥ ਸੀ। 

PunjabKesari

ਕੁਈਨਜ਼ਲੈਂਡ ਫਾਇਰ ਐਂਡ ਰੈਸਕਿਊ ਸਰਵਿਸਿਜ ਦੇ ਸਟੇਸ਼ਨ ਅਧਿਕਾਰੀ ਡੇਵਿਡ ਲੌਸਨ ਨੇ ਕਿਹਾ ਕਿ ਇਹ ਇਕ ਨਾਜੁਕ ਆਪਰੇਸ਼ਨ ਸੀ।  ਸਵਿਫਟ, ਵਾਟਰ ਕਰੂ ਅਤੇ ਪੈਰਾਮੈਡੀਕਲ ਡਾਕਟਰਾਂ ਨੇ ਉਸ ਤੱਕ ਪਹੁੰਚਣ ਲਈ ਕਿਸ਼ਤੀ ਦਾ ਸਹਾਰਾ ਲਿਆ। ਉਹਨਾਂ ਨੇ ਵਿਅਕਤੀਦਾ ਦਾ ਮੁਲਾਂਕਣ ਕੀਤਾ। ਜਦੋਂ ਹੈਲੀਕਾਪਟਰ ਅੰਦਰ ਆਇਆ ਤਾਂ ਉਸ ਨੇ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ ਜਿਹਨਾਂ ਵਿਚੋਂ ਇਕ ਡਾਕਟਰ ਵੀ ਸੀ। ਵਿਅਕਤੀ ਨੂੰ ਸਥਿਰ ਹਾਲਤ ਵਿਚ ਐਂਬੂਲੈਂਸ ਜ਼ਰੀਏ ਕੇਰਨਜ਼ ਹਸਪਤਾਲ ਲਿਜਾਇਆ ਗਿਆ। ਇਹ ਇਸ ਸਾਲ ਖੇਤਰ ਵਿਚ ਬਚਾਈ ਗਈ ਚੌਥੀ ਜਾਨ ਹੈ। ਐਮਰਸੈਂਜੀ ਕਰਮਚਾਰੀਆਂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਝਰਨੇ ਅਤੇ ਨਦੀਆਂ ਦੇ ਆਲੇ-ਦੁਆਲੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।


Vandana

Content Editor

Related News