ਸਾਡਾ ਡਾਟਾ ਚੋਰੀ ਕਰ ਰਿਹੈ ਆਸਟ੍ਰੇਲੀਆ : ਚੀਨ

07/06/2020 12:44:35 AM

ਬੀਜਿੰਗ(ਅਨਸ)- ਆਸਟ੍ਰੇਲੀਆ ਦੇ ਕੁਝ ਰਾਜਨੇਤਾ ਚੀਨ ਦਾ ਵਿਰੋਧ ਕਰਨ ’ਚ ਬਦਲ ਗਏ ਹਨ। ਰਿਪੋਰਟ ਹੈ ਕਿ ਸੰਨ 1990 ਦੇ ਦਹਾਕੇ ’ਚ ਨਿਰਮਤ ਚੀਨੀ ਦੂਤਘਰ ਦੀ ਇਮਾਰਤ ’ਚ ਵੱਡੀ ਮਾਤਰਾ ’ਚ ਸੁਣਨ ਵਾਲੇ ਯੰਤਰ ਰੱਖੇ ਹੋਏ ਹਨ। ਹੁਣ ਇਹ ਸਪਸ਼ਟ ਹੈ ਕਿ ਆਸਟ੍ਰੇਲੀਆ ਇਕ ਪਾਸੇ ਚੀਨ ਨੂੰ ਚਿਤਾਵਨੀ ਦੇ ਕੇ ਸਨਸਨੀ ਫੈਲਾ ਰਿਹਾ ਹੈ, ਦੂਸਰੇ ਪਾਸੇ ਚੀਨ ਦੀ ਜਾਣਕਾਰੀ ਅਤੇ ਡਾਟਾ ਚੋਰੀ ਕਰ ਰਿਹਾ ਹੈ।

ਰਿਪੋਰਟ ਹੈ ਕਿ ਹਾਲ ਹੀ ਵਿਚ ਆਸਟ੍ਰੇਲੀਆ ਦੇ ਖੁਫੀਆ ਵਿਭਾਗ ਨੇ ਸੰਸਦ ਸ਼ੌਕੇਤ ਮੋਸੇਲਮੈਨ ਦੇ ਘਰ ਦਾਖਲ ਹੋ ਕੇ ਜਾਂਚ-ਪੜਤਾਲ ਕੀਤੀ। ਕਾਰਣ ਸਿਰਫ ਇਹੋ ਹੈ ਕਿ ਮੋਸੇਲਮੈਨ ਨੇ ਚੀਨ ਦੀ ਕਈ ਵਾਰ ਯਾਤਰਾ ਕੀਤੀ ਅਤੇ ਉਸਦਾ ਚੀਨ ਪ੍ਰਤੀ ਰਵੱਈਆ ਦੋਸਤੀ ਵਾਲਾ ਹੈ। ਉਨ੍ਹਾਂ ਮਾਰਚ ’ਚ ਚੀਨ ਵਲੋਂ ਨਿਊ ਕੋਰੋਨਾ ਵਾਇਰਸ ਮਹਾਮਾਰੀ ਲਈ ਪ੍ਰਾਪਤ ਤਰੱਕੀਆਂ ਦੀ ਪ੍ਰਸ਼ੰਸਾ ਵੀ ਕੀਤੀ। ਇਸੇ ਕਾਰਣ ਉਨ੍ਹਾਂ ’ਤੇ ਸਿਆਸੀ ਦਬਾਅ ਬਣਾਇਆ ਗਿਆ ਹੈ। ਓਧਰ, ਆਸਟ੍ਰੇਲੀਆ ਵਲੋਂ ਚੀਨ ਵਿਰੁੱਧ ਕੀਤੀ ਗਈਆਂ ਜਾਸੂਸੀ ਕਾਰਵਾਈਆਂ ਦਾ ਖੁਲਾਸਾ ਵੀ ਕੀਤਾ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਹਮੇਸ਼ਾ ਅਮਰੀਕਾ ਦੀਆਂ ਚੀਨ ਵਿਰੋਧ ਕਾਰਵਾਈਆਂ ਦਾ ਪੰਜਾ ਬਣਦਾ ਰਿਹਾ ਹੈ। ਆਸਟ੍ਰੇਲੀਆਈ ਰਾਜਨੇਤਾਵਾਂ ਦੇ ਪਿੱਛੇ ਅਮਰੀਕਾ ਦਾ ਅਕਸ ਵੀ ਹੈ। ਆਸਟ੍ਰੇਲੀਆ ਅਤੇ ਅਮਰੀਕਾ ਵਿਚਾਲੇ ਸੰਯੁਕਤ ਸੁਰੱਖਿਆ ਸੰਧੀ ਮੌਜੂਦ ਹੈ। ਆਸਟ੍ਰੇਲੀਆ ਦੀਆਂ ਸਾਰੀਆਂ ਸਰਕਾਰਾਂ ਨੇ ਅਮਰੀਕਾ ਨਾਲ ਗਠਜੋੜ ਸਬੰਧਾਂ ਨਾਲ ਆਪਣੀ ਰੱਖਿਆ ਨੀਤੀਆਂ ਦੀ ਨੀਂਹ ਦੇ ਰੂਪ ਨਜਿੱਠਿਆ ਹੈ। ਜਿਵੇਂ ਹੀ ਵਾਸ਼ਿੰਗਟਨ ਦਾ ਬਟਨ ਚਲਦਾ ਹੈ, ਉਦੋਂ ਕੈਨਬਰਾ ਡਾਂਸ ਕਰਨ ਲਗਦੀ ਹੈ। ਇਹੋ ਇਨ੍ਹਾਂ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਹੀ ਹੈ।

ਨਵੇਂ ਕੋਰੋਨਾ ਵਾਇਰਸ ਮਹਾਮਾਰੀ ਕੇ ਫੈਲਾਅ ਨਾਲ ਆਸਟ੍ਰੇਲੀਆਈ ਮੀਡੀਆ ਨੇ ਵਾਇਰਸ ਦੇ ਚੀਨ ਦੇ ਵੁਹਾਨ ਤੋਂ ਨਿਕਲਣ ਦਾ ਝੂਠ ਫੈਲਾਇਆ। ਆਸਟ੍ਰੇਲੀਆਈ ਨੇਟਿਜਨਾਂ ਨੇ ਇਸ ਗੱਲ ’ਤੇ ਆਪਣੇ ਦੇਸ਼ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ ਕਿ ਉਸਨੇ ਅਮਰੀਕਾ ਨੂੰ ਖੁਸ਼ ਕਰਨ ਲਈ ਆਸਟ੍ਰੇਲੀਆ ਦੇ ਹਿੱਤਾਂ ਦਾ ਬਲੀਦਾਨ ਕੀਤਾ ਹੈ। ਆਸਟ੍ਰੇਲੀਆ ਨੂੰ ਚੀਨ ਨਾਲ ਵਪਾਰ ’ਚ ਭਾਰੀ ਲਾਭ ਮਿਲਦਾ ਹੈ। ਚੀਨ ਨਾਲ ਸਬੰਧਾਂ ਨੂੰ ਖਰਾਬ ਕਰਨ ਨਾਲ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚੇਗਾ।


Baljit Singh

Content Editor

Related News