ਲੋੜਵੰਦਾਂ ਲਈ ਭੋਜਨ ਮੁਹੱਈਆ ਕਰਵਾ ਰਹੀ ਹੈ 'ਟਰਬਨਜ਼ ਫਾਰ ਆਸਟ੍ਰੇਲੀਆ'

Thursday, Sep 24, 2020 - 03:12 PM (IST)

ਲੋੜਵੰਦਾਂ ਲਈ ਭੋਜਨ ਮੁਹੱਈਆ ਕਰਵਾ ਰਹੀ ਹੈ 'ਟਰਬਨਜ਼ ਫਾਰ ਆਸਟ੍ਰੇਲੀਆ'

ਮੈਲਬੌਰਨ (ਮਨਦੀਪ ਸਿੰਘ ਸੈਣੀ): ਪੰਜਾਬੀ ਦੁਨੀਆ ਦੇ ਜਿਸ ਕੋਨੇ ਵਿਚ ਗਏ ਹਨ, ਉੱਥੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ ਰਾਹੀਂ ਉਹਨਾਂ ਨੇ ਕੁੱਲ ਦੁਨੀਆ ਨੂੰ ਸਿੱਖੀ ਦੇ ਨਿਆਰੇਪਨ ਸਰੂਪ ਨਾਲ ਜਾਣੂੰ ਕਰਵਾਇਆ ਹੈ।ਆਸਟ੍ਰੇਲੀਆ ਵਿੱਚ ਕਾਰਜ਼ਸ਼ੀਲ ਸਿੱਖ ਸੰਸਥਾਵਾਂ ਵੱਲੋਂ ਆਪੋ ਆਪਣੇ ਵਸੀਲਿਆਂ ਮੁਤਾਬਕ ਲੋੜਵੰਦਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ।ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ, ਟਰਬਨਜ਼ ਫਾਰ ਆਸਟ੍ਰੇਲੀਆ' ਦੇ ਸੇਵਾਦਾਰਾਂ ਵੱਲੋਂ ਕੋਰੋਨਾ ਮਹਾਮਾਰੀ ਕਰਕੇ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਭੋਜਨ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਮੁਫਤ ਪਹੁੰਚਾਉਣ ਦਾ ਬੀੜਾ ਚੁੱਕਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- 2 ਆਸਟ੍ਰੇਲੀਆਈ ਵਿਦਵਾਨਾਂ ਨੇ ਚੀਨ ਦੀ ਯਾਤਰਾ ਸਬੰਧੀ ਦਿੱਤਾ ਇਹ ਬਿਆਨ

ਮੈਲਬੌਰਨ, ਸਿਡਨੀ, ਕੈਨਬਰਾ, ਬ੍ਰਿਸਬੇਨ, ਗੋਲਡਕੋਸਟ ਸ਼ਹਿਰਾਂ ਵਿੱਚ ਸਰਗਰਮ ਇਹ ਸੰਸਥਾ, ਅੰਤਰਰਾਸ਼ਟਰੀ ਵਿਦਿਆਰਥੀਆਂ, ਬਜ਼ੁਰਗਾਂ ਅਤੇ ਏਕਾਂਤਵਾਸ ਵਿੱਚ ਰਹਿ ਰਹੇ ਲੋਕਾਂ ਤੱਕ ਜ਼ਰੂਰੀ ਵਸਤਾਂ ਦੇ ਡੱਬੇ ਪਹੁੰਚਾਏ ਜਾਂਦੇ ਹਨ।'ਟਰਬਨਜ਼ ਫਾਰ ਆਸਟ੍ਰੇਲੀਆ' ਦੇ ਕਰੀਬ 100 ਸੇਵਾਦਾਰ ਵੱਖ-ਵੱਖ ਸ਼ਹਿਰਾਂ ਵਿੱਚ ਲੋੜਵੰਦ ਵਿਅਕਤੀਆਂ ਨਾਲ ਰਾਬਤਾ ਬਣਾ ਕੇ ਮਦਦ ਲਈ ਸਰਗਰਮ ਹਨ। ਉਹਨਾਂ ਦੱਸਿਆ ਕਿ ਹੁਣ ਤੱਕ 28,000 ਤੋਂ ਵੀ ਵੱਧ ਰੋਜ਼ਾਨਾ ਵਸਤਾਂ ਦੇ ਡੱਬੇ ਵੰਡੇ ਜਾ ਚੁੱਕੇ ਹਨ। ਮੈਲਬੌਰਨ ਵਿੱਚ ਕੋਰੋਨਾ ਮਹਾਮਾਰੀ ਕਰਕੇ ਸਟੇਜ 4 ਲਾਗੂ ਹੋਣ ਕਰਕੇ ਲੋੜਵੰਦ ਵਿਅਕਤੀਆਂ ਵੱਲੋਂ ਵੀ ਇਸ ਸੰਸਥਾ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ-ਵਿਆਹ ਦੇ ਤੋਹਫ਼ੇ ਵਜੋਂ ਪਤਨੀ ਲਈ ਪਤੀ ਨੇ ਚੰਨ 'ਤੇ ਖ਼ਰੀਦੀ ਜ਼ਮੀਨ, ਬਣਿਆ ਚਰਚਾ ਦਾ ਵਿਸ਼ਾ

'ਟਰਬਨਜ਼ ਫਾਰ ਆਸਟ੍ਰੇਲੀਆ' ਦੇ ਸੇਵਾਦਾਰਾਂ ਨੇ ਆਟੇ ਦੀ ਸੇਵਾ ਲਈ ਗਰੇਵਾਲ ਭਰਾਵਾਂ ਅਤੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਹੈ ਜਿਹਨਾਂ ਕਰਕੇ ਇਹ ਉੱਦਮ ਸੰਭਵ ਹੋ ਸਕਿਆ ਹੈ।ਮੈਲਬੌਰਨ ਤੋਂ ਲਵ ਖੱਖ, ਅਰਸ਼ ਖੱਖ, ਚਮਨਪ੍ਰੀਤ ਕੌਰ, ਪਰਵਿੰਦਰ ਸਿੰਘ ਸਾਬੀ ਅਤੇ ਸਿਡਨੀ ਸ਼ਹਿਰ ਤੋਂ ਅਮਰ ਸਿੰਘ, ਸਤਬੀਰ ਸਿੰਘ, ਦਲਜੀਤ ਸਿੰਘ, ਬਰਿੰਦਰ ਸਿੰਘ, ਅਮਰਜੀਤ ਕੌਰ ਸਮੇਤ ਕਈ ਸੇਵਾਦਾਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਹਨ।ਜ਼ਿਕਰਯੋਗ ਹੈ ਕਿ 'ਟਰਬਨਜ਼ ਫਾਰ ਆਸਟ੍ਰੇਲੀਆ' ਦੇ ਇਸ ਉਪਰਾਲੇ ਦੀ ਆਸਟ੍ਰੇਲੀਆਈ ਮੀਡੀਆ ਵਿੱਚ ਵੀ ਚਰਚਾ ਹੋ ਰਹੀ ਹੈ।


author

Vandana

Content Editor

Related News