ਆਸਟ੍ਰੇਲੀਆ ਗੋਲੀਬਾਰੀ ਕਾਂਡ : ਹਮਲਾਵਰਾਂ ਦੇ ਕੱਟੜਪੰਥੀਆਂ ਨਾਲ ਜੁੜੇ ਹੋਣ ਦੇ ਸਬੰਧ 'ਚ ਜਾਂਚ

Wednesday, Dec 14, 2022 - 01:15 PM (IST)

ਆਸਟ੍ਰੇਲੀਆ ਗੋਲੀਬਾਰੀ ਕਾਂਡ : ਹਮਲਾਵਰਾਂ ਦੇ ਕੱਟੜਪੰਥੀਆਂ ਨਾਲ ਜੁੜੇ ਹੋਣ ਦੇ ਸਬੰਧ 'ਚ ਜਾਂਚ

ਬ੍ਰਿਸਬੇਨ (ਭਾਸ਼ਾ)- ਆਸਟ੍ਰੇਲੀਆ ਵਿੱਚ ਗੋਲੀਬਾਰੀ ਕਰਕੇ ਦੋ ਪੁਲਸ ਮੁਲਾਜ਼ਮਾਂ ਅਤੇ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਤਿੰਨੋਂ ਦੋਸ਼ੀਆਂ ਦੇ ਕੱਟੜਪੰਥੀ ਹੋਣ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਿੰਨੋਂ ਹਮਲਾਵਰਾਂ ਨੂੰ ਮਾਰ ਦਿੱਤਾ। ਕੁਈਨਜ਼ਲੈਂਡ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ ਹਮਲਾਵਰਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਕਾਤਲਾਂ ਦੀ ਪਛਾਣ ਸਾਬਕਾ ਪ੍ਰਿੰਸੀਪਲ ਨਥਾਨਿਏਲ ਟਰੇਨ (47), ਉਸ ਦੇ ਭਰਾ ਗੈਰੇਥ (46) ਅਤੇ ਭਰਜਾਈ ਸਟੈਸੀ (45) ਵਜੋਂ ਹੋਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਭਾਰਤੀ-ਅਮਰੀਕੀ ਡਾਕਟਰ ਦੀ ਮੌਤ

ਕੁਈਨਜ਼ਲੈਂਡ ਪੁਲਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਗੈਰੇਥ ਟ੍ਰੇਨ ਨਾਲ ਜੁੜੀਆਂ ਕਈ ਅਪਮਾਨਜਨਕ ਪੋਸਟਾਂ ਸਾਹਮਣੇ ਆਉਣ ਤੋਂ ਬਾਅਦ ਜਾਂਚਕਰਤਾ ਇਸ ਗੱਲ ਦੀ ਜਾਂਚ ਕਰਨਗੇ ਕਿ ਕਾਤਲਾਂ ਦੇ ਕੱਟੜਪੰਥੀ ਸਬੰਧ ਹਨ ਜਾਂ ਨਹੀਂ। ਕੈਰੋਲ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਨੂੰ ਦੱਸਿਆ ਕਿ “ਜੋ ਕੁਝ ਵੀ ਵਾਪਰਿਆ, ਉਸ ਬਾਰੇ ਇਸ ਸਮੇਂ ਸਾਡੇ ਲਈ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਕਤਲ ਦਾ ਕੋਈ ਸਪੱਸ਼ਟ ਉਦੇਸ਼ ਸਾਹਮਣੇ ਨਹੀਂ ਆਇਆ ਹੈ।” ਕੈਰੋਲ ਨੇ ਕਿਹਾ ਕਿ ਅਧਿਕਾਰੀਆਂ 'ਤੇ ਹਮਲਾ ਕਰਨ ਦੀ ਸਾਜਿਸ਼ ਬਣਾਉਣ ਸਮੇਤ ਕਤਲ ਦੇ ਹਰ ਸੰਭਵ ਉਦੇਸ਼ 'ਤੇ ਜਾਂਚ ਕੀਤੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News