ਆਸਟ੍ਰੇਲੀਆ : ਜਹਾਜ਼ ਦਾ ਇੰਜਣ ਫੇਲ ਹੋਣ ਮਗਰੋਂ ਕਰਵਾਈ ਗਈ ਸੁਰੱਖਿਅਤ ਲੈਂਡਿੰਗ

Wednesday, May 26, 2021 - 02:05 PM (IST)

ਸਿਡਨੀ (ਏਜੰਸੀ): ਆਸਟ੍ਰੇਲੀਆ ਵਿਖੇ ਇਕ ਜਹਾਜ਼ ਦਾ ਇੰਜਣ ਫੇਲ ਹੋਣ ਦੇ ਬਾਵਜੂਦ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ।ਜਾਣਕਾਰੀ ਮੁਤਾਬਕ ਇਕ ਮਨੋਰੰਜਕ ਜਹਾਜ਼ ਸਿਡਨੀ ਬੀਚ 'ਤੇ ਬੁੱਧਵਾਰ ਨੂੰ ਸੁਰੱਖਿਅਤ ਢੰਗ ਨਾਲ ਉਤਰਿਆ, ਜਿਸ ਵਿਚ ਇਕ ਬੱਚੇ ਸਮੇਤ ਤਿੰਨ ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦਾ ਇਕ ਸਿੰਗਲ ਇੰਜਣ ਫੇਲ੍ ਹੋ ਗਿਆ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ - ਕੈਨੇਡੀਅਨ ਏਅਰ ਆਪਰੇਟਰਾਂ ਨੂੰ ਬੇਲਾਰੂਸੀ ਹਵਾਈ ਖੇਤਰ ਦੀ ਯਾਤਰਾ ਸੰਬੰਧੀ ਚਿਤਾਵਨੀ ਜਾਰੀ

ਇਕ ਪੁਲਸ ਬਿਆਨ ਵਿਚ ਕਿਹਾ ਗਿਆ ਹੈ ਕਿ Tecnam P2008 ਜਹਾਜ਼ ਸਵੇਰੇ ਤੜਕੇ ਉੱਤਰੀ ਸਿਡਨੀ ਦੇ ਕੋਲੋਰੋਈ ਬੀਚ 'ਤੇ ਬਿਨਾਂ ਕਿਸੇ ਘਟਨਾ ਦੇ ਉਤਰਿਆ। ਪੁਲਸ ਨੇ ਦੱਸਿਆ ਕਿ 25 ਸਾਲਾ ਪੁਰਸ਼ ਪਾਇਲਟ, ਇਕ 28 ਸਾਲਾ ਔਰਤ ਯਾਤਰੀ ਅਤੇ ਇਕ ਸਾਲ ਦਾ ਮਾਸੂਮ ਜ਼ਖਮੀ ਨਹੀਂ ਹੋਇਆ ਹੈ। ਕਰੈਸ਼ ਜਾਂਚਕਰਤਾ ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਨੇ ਦੱਸਿਆ ਕਿ ਇੰਜਨ ਵਿਚ ਖਰਾਬੀ ਆਉਣ ਦੇ ਬਾਅਦ ਪਾਇਲਟ ਨੇ ਜ਼ਬਰੀ ਲੈਂਡਿੰਗ ਕਰਵਾਈ ਸੀ। ਜਹਾਜ਼ ਪਾਣੀ ਦੀ ਸਤਹਿ 'ਤੇ ਬਿਲਕੁਲ ਉੱਪਰ ਸਮੁੰਦਰੀ ਕੰਢੇ ਤੇ ਹੌਲੀ ਜਿਹੀ ਉਤਰਿਆ। ਜਹਾਜ਼ ਮਨੋਰੰਜਨ ਸ਼੍ਰੇਣੀ ਦਾ ਸੀ ਅਤੇ ਕਿਸੇ ਵੀ ਸੁਰੱਖਿਆ ਜਾਂਚ ਦਾ ਸੰਚਾਲਨ ਮਨੋਰੰਜਨ ਹਵਾਬਾਜ਼ੀ ਆਸਟ੍ਰੇਲੀਆ ਏਜੰਸੀ ਦੁਆਰਾ ਕੀਤੀ ਜਾਵੇਗਾ। ਇਸ ਦੌਰਾਨ ਏਜੰਸੀ ਦਾ ਕੋਈ ਬੁਲਾਰਾ ਟਿੱਪਣੀ ਲਈ ਉਪਲਬਧ ਨਹੀਂ ਸੀ।


Vandana

Content Editor

Related News