ਆਸਟ੍ਰੇਲੀਆ 'ਚ ਕੋਰੋਨਾ ਵਿਸਫੋਟ, 47 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ

04/29/2022 4:05:58 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅੱਜ ਦੇਸ਼ ਭਰ ਵਿੱਚ ਕੋਵਿਡ-19 ਦੇ 47,400 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ ਤਕਰੀਬਨ ਅੱਧੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਪਾਏ ਗਏ ਹਨ।ਦੇਸ਼ ਭਰ ਵਿਚ 47,430 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੋਵਾਂ ਰਾਜਾਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਸਮੂਹਿਕ ਤੌਰ 'ਤੇ ਕੋਵਿਡ-19 ਦੇ 22,986 ਨਵੇਂ ਕੇਸ ਅਤੇ 14 ਮੌਤਾਂ (ਹਰੇਕ ਰਾਜ ਵਿੱਚ ਸੱਤ ਮੌਤਾਂ) ਦਰਜ ਕੀਤੀਆਂ ਗਈਆਂ।

PunjabKesari

ਵਿਕਟੋਰੀਆ ਵਿੱਚ 11,083 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਵਾਇਰਸ ਨਾਲ ਹਸਪਤਾਲ ਵਿੱਚ 428 ਲੋਕ ਇਲਾਜ ਅਧੀਨ ਹਨ।ਇਹਨਾਂ ਵਿੱਚੋਂ 35 ਲੋਕ ਆਈਸੀਯੂ ਵਿੱਚ ਅਤੇ ਪੰਜ ਲੋਕ ਵੈਂਟੀਲੇਟਰ 'ਤੇ ਹਨ।ਨਿਊ ਸਾਊਥ ਵੇਲਜ਼ ਵਿੱਚ 11,903 ਸਕਾਰਾਤਮਕ ਟੈਸਟ ਦਰਜ ਕੀਤੇ ਗਏ ਹਨ।ਇੱਥੇ 1645 ਲੋਕ ਹਸਪਤਾਲ ਵਿੱਚ ਹਨ, ਜਿਹਨਾਂ ਵਿਚੋਂ 68 ਲੋਕ ਆਈਸੀਯੂ ਵਿੱਚ ਇਲਾਜ ਅਧੀਨ ਹਨ।ਕੁਈਨਜ਼ਲੈਂਡ ਵਿੱਚ ਤਾਜ਼ਾ 24 ਘੰਟਿਆਂ ਦੀ ਰਿਪੋਰਟਿੰਗ ਮਿਆਦ ਵਿੱਚ ਕੋਵਿਡ-19 ਦੇ 4477 ਨਵੇਂ ਕੇਸ ਦਰਜ ਕੀਤੇ ਗਏ ਹਨ।ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 492 ਲੋਕ ਰਾਜ ਭਰ ਦੇ ਹਸਪਤਾਲਾਂ ਵਿੱਚ ਹਨ, 11 ਮਰੀਜ ਆਈਸੀਯੂ ਵਿੱਚ ਹਨ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ 'ਬਰਡ ਫਲੂ' ਦੇ ਪਹਿਲੇ ਮਨੁੱਖੀ ਮਾਮਲੇ ਦੀ ਕੀਤੀ ਪੁਸ਼ਟੀ 

ਦੱਖਣੀ ਆਸਟ੍ਰੇਲੀਆ ਵਿੱਚ ਹਸਪਤਾਲ ਵਿੱਚ 222 ਦੇ ਨਾਲ 3924 ਨਵੇਂ ਕੇਸ ਦਰਜ ਕੀਤੇ ਗਏ ਹਨ।ਉੱਤਰੀ ਖੇਤਰ ਵਿੱਚ 428 ਨਵੇਂ ਕੇਸ ਦਰਜ ਕੀਤੇ ਗਏ ।ਪੱਛਮੀ ਆਸਟ੍ਰੇਲੀਆ ਵਿੱਚ ਕੁੱਲ 8117 ਨਵੇਂ ਮਾਮਲੇ ਸਾਹਮਣੇ ਆਏ ਹਨ।ਨਿਊ ਸਾਊਥ ਵੇਲਜ਼ ਨੇ ਓਮੀਕਰੋਨ BA.4 ਸਬ-ਵੇਰੀਐਂਟ ਦੇ ਆਪਣੇ ਪਹਿਲੇ ਕੇਸ ਦਾ ਪਤਾ ਲਗਾਇਆ ਹੈ, ਜਿਸ ਨਾਲ ਸਿਹਤ ਮਾਹਿਰਾਂ ਵੱਲੋਂ ਕੋਰੋਨਾ ਵਾਇਰਸ ਮੁੜ ਲਾਗਾਂ ਬਾਰੇ ਚੇਤਾਵਨੀ ਦਿੱਤੀ ਗਈ ਹੈ।ਐੱਨ.ਐੱਸ.ਡਬਲਊ. ਹੈਲਥ ਨੇ ਕੱਲ੍ਹ ਦੱਖਣੀ ਅਫ਼ਰੀਕਾ ਤੋਂ ਵਾਪਸ ਆਏ ਇੱਕ ਯਾਤਰੀ ਵਿੱਚ BA.4 ਦੀ ਲਾਗ ਦੀ ਪੁਸ਼ਟੀ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News