ਆਸਟ੍ਰੇਲੀਆ : ਕੁਆਰੰਟਾਈਨ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਵਿਅਕਤੀ ਨੂੰ 8 ਮਹੀਨੇ ਦੀ ਜੇਲ

Monday, Sep 14, 2020 - 01:51 AM (IST)

ਆਸਟ੍ਰੇਲੀਆ : ਕੁਆਰੰਟਾਈਨ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਵਿਅਕਤੀ ਨੂੰ 8 ਮਹੀਨੇ ਦੀ ਜੇਲ

ਪਰਥ (ਇੰਟ.)- ਵੈਸਟਰਨ ਆਸਟ੍ਰੇਲੀਆ ਵਿਖੇ ਇਕ ਵਿਅਕਤੀ ਨੂੰ ਕੁਆਰੰਟੀਨ ਦੇ ਦੋ ਵਾਰ ਨਿਯਮ ਤੋੜਣ 'ਤੇ 8 ਮਹੀਨਿਆਂ ਦੀ ਜੇਲ ਦੀ ਹਵਾ ਖਾਣੀ ਪਈ। ਪੁਲਸ ਨੇ ਦੱਸਿਆ ਕਿ 37 ਸਾਲਾ ਵਿਅਕਤੀ ਕੁਈਨਜ਼ਲੈਂਡ ਦੇ ਪਰਥ ਏਅਰਪੋਰਟ ਵਿਖੇ 17 ਅਗਸਤ ਨੂੰ ਪਹੁੰਚਿਆ, ਜਿਸ ਨੂੰ ਕਿ ਘਰ ਵਿਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਸੀ। 5 ਦਿਨ ਬਾਅਦ ਜਦੋਂ ਇਕ ਅਧਿਕਾਰੀ ਇਸ ਸਬੰਧੀ ਉਸਦੀ ਰਿਹਾਇਸ਼ 'ਚ ਚੈੱਕ ਕਰਨ ਪਹੁੰਚੇ ਤਾਂ ਉਕਤ ਵਿਅਕਤੀ ਉਥੇ ਨਹੀਂ ਮਿਲਿਆ, ਜਿਸ 'ਤੇ ਫਿਰ ਪਬਲਿਕ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਚਾਰਜ ਲਗਾਇਆ ਗਿਆ।

ਇਸ ਤੋਂ ਇਲਾਵਾ ਉਕਤ ਵਿਅਕਤੀ 4 ਦਿਨਾਂ ਬਾਅਦ ਇਕ ਵਾਰ ਫਿਰ ਨਿਯਮ ਤੋੜਦਾ ਮਿਲਿਆ। ਇਸ ਤੋਂ ਬਾਅਦ ਉਸ ਨੂੰ ਪੁਲਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਤੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮੈਜਿਸਟ੍ਰੇਟ ਨੇ ਉਸ ਨੂੰ ਕੁਆਰੰਟਾਈਨ ਨਿਯਮਾਂ ਦਾ ਉਲੰਘਣ ਕਰਨ 'ਤੇ 2 ਮਹੀਨੇ ਅਤੇ ਡਿਸਕੁਆਲੀਫਾਈਡ ਲਾਇਸੈਂਸ 'ਤੇ ਗੱਡੀ ਚਲਾਉਣ 'ਤੇ 6 ਮਹੀਨੇ ਦੀ ਸਜ਼ਾ ਸੁਣਾਈ। ਸਜ਼ਾ ਹਾਸਲ ਕਰਨ ਵਾਲਾ ਵਿਅਕਤੀ ਉਨ੍ਹਾਂ ਪੰਜਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਇਸੇ ਤਰ੍ਹਾਂ ਨਾਲ ਵੈਸਟਰਨ ਆਸਟ੍ਰੇਲੀਆ ਦੇ ਸਖ਼ਤ ਕੁਆਰੰਟਾਈਨ ਨਿਯਮਾਂ ਨੂੰ ਤੋੜਿਆ ਸੀ।


author

Sunny Mehra

Content Editor

Related News