ਆਸਟ੍ਰੇਲੀਆ 'ਚ ਪੰਜਾਬੀ ਮਿਸ ਐਂਡ ਮਿਸਿਜ਼ ਸਾਵਣ ਕੁਈਨ ਗਰੈਂਡ ਫਾਈਨਲ 'ਚ

10/01/2020 1:30:33 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਵਿੱਚ ਐਚ. ਐਮ ਡੀਜ਼ਾਈਨਰ ਅਤੇ ਕੀਰਤ ਡੀਜ਼ਾਈਨ ਵੱਲੋਂ ਕਰਵਾਏ ਜਾ ਰਹੇ ਮਿਸ ਐਂਡ ਮਿਸਿਜ਼ ਸਾਵਣ ਕੁਈਨ ਆਨਲਾਈਨ ਮੁਕਾਬਲੇ ਗਰੈਂਡ ਫਾਈਨਲ ਵਿੱਚ ਪਹੁੰਚ ਗਏ ਹਨ। ਕੋਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਵਰਗੇ ਚੁਣੌਤੀ ਭਰੇ ਸਮੇਂ ਦੌਰਾਨ ਵੀ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਆਪਣੇ ਆਪ ਵਿੱਚ ਪਹਿਲਾ ਆਨ-ਲਾਈਨ ਪ੍ਰੋਗਰਾਮ ਹੈ, ਜਿਸ ਵਿੱਚ ਮੁਟਿਆਰਾਂ ਨੇ ਆਪਣੀ ਕਲਾ ਅਤੇ ਸੱਭਿਆਚਾਰ ਪ੍ਰਤੀ ਪਿਆਰ ਨੂੰ ਪ੍ਰਗਟ ਕਰਨ ਲਈ ਬੜੇ ਉਤਸ਼ਾਹ ਨਾਲ ਹਿੱਸਾ ਲਿਆ। 

ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ-19 ਦੀਆਂ ਇਹਨਾਂ ਪਾਬੰਦੀਆਂ 'ਚ ਮਿਲੇਗੀ ਛੋਟ

ਇਸ ਵਿੱਚ ਵੋਟਾਂ ਵੀ ਆਨ-ਲਾਈਨ ਹੀ ਪਾਈਆਂ ਗਈਆਂ। ਇਸ ਮੁਕਾਬਲੇ ਦੌਰਾਨ ਲੜਕੀਆਂ ਨੇ ਪੰਜਾਬੀ ਨਾਚ-ਗਿੱਧੇ, ਪਹਿਰਾਵੇ, ਬੋਲੀਆਂ, ਗਹਿਣਿਆਂ ਆਦਿ ਵਿੱਚ ਆਪਣੇ ਹੁਨਰ ਦੀ ਪ੍ਰਦਰਸ਼ਨੀ ਵੀ ਕੀਤੀ ਅਤੇ ਨਾਲ ਹੀ ਪੰਜਾਬੀ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਵਿਸ਼ਿਆਂ ਆਦਿ ਉੱਪਰ ਬੋਲ ਕੇ ਆਪੋ- ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਇਸ ਮੁਕਾਬਲੇ ਦੇ ਮੇਜ਼ਬਾਨੀ ਰਮਾ ਸੇਖੋਂ ਅਤੇ ਦੀਪਕ ਬਾਵਾ ਕਰ ਰਹੀਆਂ ਹਨ,ਅਤੇ 3 ਅਕਤੂਬਰ 2020, ਸ਼ਨੀਵਾਰ ਨੂੰ ਹੋ ਰਹੇ ਗਰੈਂਡ ਫਾਈਨਲ ਵਿੱਚ ਨਾਜ਼, ਰੁਪਿੰਦਰ ਰੂਪੀ, ਸਿਮਰਨ ਅਕਸ ਅਤੇ ਮੁਹਿੱਤਇੰਦਰ ਬਾਵਾ ਜੱਜ ਨਿਯੁਕਤ ਹਨ। ਪਹਿਲੇ ਅਤੇ ਦੂਜੇ ਸਥਾਨ ਦੇ ਇਲਾਵਾ ਸਾਰੇ ਹੀ ਫਾਈਨਲ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰਾ ਪ੍ਰੋਗਰਾਮ ਆਸਟ੍ਰੇਲੀਅਨ ਪੰਜਾਬੀ ਚੈਨਲ ਤੋਂ ਫੇਸਬੁੱਕ ਤੇ ਸਿੱਧਾ ਪ੍ਰਸਾਰਤ ਕੀਤਾ ਜਾਵੇਗਾ।


Vandana

Content Editor

Related News