ਚੀਨ ਦੇ ਵਧਦੇ ਦਬਦਬੇ ਦੇ ਵਿਚਕਾਰ ਆਸਟ੍ਰੇਲੀਆ ਦੀ ਰੱਖਿਆ ਪ੍ਰਣਾਲੀ 'ਚ ਵੱਡੇ ਬਦਲਾਅ ਦੀ ਯੋਜਨਾ

Monday, Apr 24, 2023 - 01:22 PM (IST)

ਚੀਨ ਦੇ ਵਧਦੇ ਦਬਦਬੇ ਦੇ ਵਿਚਕਾਰ ਆਸਟ੍ਰੇਲੀਆ ਦੀ ਰੱਖਿਆ ਪ੍ਰਣਾਲੀ 'ਚ ਵੱਡੇ ਬਦਲਾਅ ਦੀ ਯੋਜਨਾ

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਪਤਾ ਲਗਾਉਣ ਲਈ ਸਮੀਖਿਆ ਕੀਤੀ ਹੈ ਕੀ ਆਸਟ੍ਰੇਲੀਆ ਕੋਲ ਮੌਜੂਦਾ ਰਣਨੀਤਕ ਮਾਹੌਲ ਵਿੱਚ ਆਪਣੀ ਰੱਖਿਆ ਕਰਨ ਲਈ ਲੋੜੀਂਦੀ ਰੱਖਿਆ ਸਮਰੱਥਾ ਹੈ ਜਾਂ ਨਹੀਂ। ਇੱਕ ਸਰਕਾਰੀ ਕਮਿਸ਼ਨ ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਸਮੀਖਿਆ ਦੇ ਅਨੁਸਾਰ ਆਸਟ੍ਰੇਲੀਆ ਨੂੰ ਰੱਖਿਆ 'ਤੇ ਵਧੇਰੇ ਪੈਸਾ ਖਰਚ ਕਰਨ, ਆਪਣਾ ਅਸਲਾ ਬਣਾਉਣ ਅਤੇ ਲੰਬੀ ਦੂਰੀ ਦੇ ਟੀਚਿਆਂ ਨੂੰ ਮਾਰਨ ਦੀ ਸਮਰੱਥਾ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ। ਰੱਖਿਆ ਰਣਨੀਤਕ ਸਮੀਖਿਆ ਨੇ ਆਸਟ੍ਰੇਲੀਆ, ਯੂ.ਐੱਸ ਅਤੇ ਯੂਕੇ ਵਿਚਕਾਰ ਤਥਾਕਥਿਤ 'ਔਕਸ' ਭਾਈਵਾਲੀ ਦਾ ਸਮਰਥਨ ਕੀਤਾ, ਜਿਸ ਨੇ ਮਾਰਚ ਵਿੱਚ ਅਮਰੀਕੀ ਪ੍ਰਮਾਣੂ ਤਕਨਾਲੋਜੀ ਦੁਆਰਾ ਸੰਚਾਲਿਤ ਅੱਠ ਪਣਡੁੱਬੀਆਂ ਦੇ ਇੱਕ ਆਸਟ੍ਰੇਲੀਆਈ ਬੇੜੇ ਨੂੰ ਬਣਾਉਣ ਲਈ ਇੱਕ ਸੌਦੇ ਦੀ ਘੋਸ਼ਣਾ ਕੀਤੀ ਸੀ। 

ਅਲਬਾਨੀਜ਼ ਨੇ ਕਿਹਾ ਕਿ "ਅਸੀਂ ਸਮੀਖਿਆ ਵਿੱਚ ਨਿਰਧਾਰਤ ਰਣਨੀਤਕ ਦਿਸ਼ਾਵਾਂ ਅਤੇ ਮੁੱਖ ਖੋਜਾਂ ਦਾ ਸਮਰਥਨ ਕਰਦੇ ਹਾਂ, ਜੋ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​​​ਕਰਨਗੇ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਸਾਡੀ ਤਿਆਰੀ ਨੂੰ ਯਕੀਨੀ ਬਣਾਉਣਗੇ।" ਇਸ ਗੁਪਤ ਸਮੀਖਿਆ ਵਿਚ ਸਿਫਾਰਿਸ਼ ਕੀਤੀ ਗਈ ਕਿ ਆਸਟ੍ਰੇਲੀਆ ਦੀ ਸਰਕਾਰ ਕੁੱਲ ਘਰੇਲੂ ਉਤਪਾਦ ਮਤਲਬ ਜੀਡੀਪੀ ਦੇ ਦੋ ਪ੍ਰਤੀਸ਼ਤ ਦੇ ਮੌਜੂਦਾ ਖਰਚੇ ਦੀ ਤੁਲਨਾ ਵਿਚ ਰੱਖਿਆ 'ਤੇ ਜ਼ਿਆਦਾ ਖਰਚ ਕਰੇ। ਆਸਟ੍ਰੇਲੀਅਨ ਰੱਖਿਆ ਫੋਰਸ ਦੀ ਲੰਬੀ ਦੂਰੀ ਦੇ ਟੀਚਿਆਂ ਨੂੰ ਹਿੱਟ ਕਰਨ ਦੀ ਸਮਰੱਥਾ ਵਿੱਚ ਸੁਧਾਰ ਕੀਤਾ ਜਾਵੇ ਅਤੇ ਘਰੇਲੂ ਪੱਧਰ 'ਤੇ ਯੁੱਧ ਸਮੱਗਰੀ ਦਾ ਨਿਰਮਾਣ ਕੀਤਾ ਜਾਵੇ। 

ਪੜ੍ਹੋ ਇਹ ਅਹਿਮ ਖ਼ਬਰ-80 ਸਾਲਾਂ ਬਾਅਦ ਮਿਲਿਆ World War II ਦੇ 'ਜਹਾਜ਼' ਦਾ ਮਲਬਾ, ਆਸਟ੍ਰੇਲੀਆਈ ਕੈਦੀ ਸਨ ਸਵਾਰ

ਸਮੀਖਿਆ ਰਿਪੋਰਟ ਵਿੱਚ ਕਿਹਾ ਗਿਆ ਕਿ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਚੀਨ ਦਾ ਫੌਜੀ ਵਿਸਥਾਰ "ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ" ਹੈ ਅਤੇ "ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਰਣਨੀਤਕ ਇਰਾਦੇ ਵਿੱਚ ਪਾਰਦਰਸ਼ਤਾ ਜਾਂ ਭਰੋਸੇ ਦੇ ਬਹੁਤ ਘੱਟ ਸਬੂਤ ਹਨ"। ਰਿਪੋਰਟ ਅਨੁਸਾਰ ਪਿਛਲੇ ਪੰਜ ਦਹਾਕਿਆਂ ਤੋਂ ਆਸਟ੍ਰੇਲੀਆ ਦੀ ਰੱਖਿਆ ਨੀਤੀ ਦਾ ਉਦੇਸ਼ ਛੋਟੇ ਜਾਂ ਮੱਧਮ-ਸ਼ਕਤੀ ਵਾਲੇ ਗੁਆਂਢੀਆਂ ਤੋਂ ਸੰਭਾਵੀ ਹੇਠਲੇ ਪੱਧਰ ਦੇ ਖਤਰਿਆਂ ਨੂੰ ਰੋਕਣਾ ਅਤੇ ਜਵਾਬ ਦੇਣਾ ਸੀ ਪਰ ਹੁਣ ਇਹ ਰੁਖ਼ ਕੰਮ ਨਹੀਂ ਕਰੇਗਾ,"। ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਆਸਟ੍ਰੇਲੀਆ ਦੀਆਂ ਤਿੰਨੇ ਸੈਨਾਵਾਂ ਨੂੰ "ਸਮੇਂ ਸਿਰ ਅਤੇ ਸੰਬੰਧਿਤ ਸਮਰੱਥਾਵਾਂ ਪ੍ਰਦਾਨ ਕਰਨ" 'ਤੇ ਧਿਆਨ ਦੇਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News