ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਇਸ ਸਮੇਂ ਤੋਂ ਸ਼ੁਰੂ ਹੋ ਸਕਦੀਆਂ ਨੇ ਉਡਾਣਾਂ

Thursday, Mar 18, 2021 - 06:03 PM (IST)

ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਇਸ ਸਮੇਂ ਤੋਂ ਸ਼ੁਰੂ ਹੋ ਸਕਦੀਆਂ ਨੇ ਉਡਾਣਾਂ

ਵੈਲਿੰਗਟਨ (ਬਿਊਰੋ): ਅਪ੍ਰੈਲ ਦੇ ਮੱਧ ਤੋਂ ਆਸਟ੍ਰੇਲੀਆ ਨਾਲ ਵੱਖਰੀ ਕੁਆਰੰਟੀਨ ਮੁਕਤ ਯਾਤਰਾ ਦੀ ਸ਼ੁਰੂਆਤ ਕਰਨ ਬਾਰੇ ਨਿਊਜ਼ੀਲੈਂਡ ਸੋਮਵਾਰ ਨੂੰ ਫ਼ੈਸਲਾ ਲੈ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਵੇਲੇ ਇੱਕ ਪੇਪਰ ਬਾਰੇ ਐਨ.ਜੈਡ ਕੈਬਨਿਟ ਕਮੇਟੀ ਵਿਚ ਬੱਬਲ ਦੇ ਅੰਤਮ ਰੂਪ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਇਹ ਪੂਰਨ ਕੈਬਨਿਟ ਦੀ ਇੱਕ ਮੀਟਿੰਗ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਫ਼ੈਸਲਾ ਲੈ ਸਕਦੀ ਹੈ। ਇਸ ਫ਼ੈਸਲੇ ਦੇ ਅਗਲੇ ਹਫ਼ਤੇ ਆਉਣ ਦੀ ਆਸ ਹੈ। 

ਇਹ ਫ਼ੈਸਲਾ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਕੁਆਰੰਟੀਨ ਮੁਕਤ ਯਾਤਰਾ ਨੂੰ ਖੋਲ੍ਹ ਦੇਵੇਗਾ, ਜਦੋਂ ਕਿ ਬਾਕੀ ਦੇਸ਼ ਇਸ ਤਰ੍ਹਾਂ ਦੀ ਯਾਤਰਾ ਨੂੰ ਰੋਕਣ ਦਾ ਹੱਕ ਰੱਖਦੇ ਹਨ। ਹਵਾਈ ਅੱਡਿਆਂ ਨੂੰ “ਗ੍ਰੀਨ ਜ਼ੋਨ” ਅਤੇ “ਰੈੱਡ ਜ਼ੋਨ” ਵਿਚ ਵੰਡਿਆ ਜਾਵੇਗਾ। ਗ੍ਰੀਨ ਜ਼ੋਨ ਦੇ ਤਹਿਤ ਮੁਫ਼ਤ ਅਤੇ ਖੁੱਲ੍ਹੀ ਯਾਤਰਾ ਹੋਵੇਗੀ, ਜਦੋਂਕਿ ਰੈਡ ਜ਼ੋਨ ਦੁਨੀਆ ਦੇ ਹੋਰ ਸਥਾਨਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਪਾਰਗਮਨ ਜਾਂ ਕੁਆਰੰਟੀਨ ਹੋਣ ਲਈ ਹੋਣਗੇ।

PunjabKesari

ਨਿਊਜ਼ੀਲੈਂਡ ਦੇ ਕੋਵਿਡ-19 ਰਿਕਵਰੀ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕੱਲ੍ਹ ਸੰਸਦ ਨੂੰ ਦੱਸਿਆ ਕਿ ਆਕਲੈਂਡ ਹਵਾਈ ਅੱਡੇ ਨੂੰ ਬੱਬਲ ਲਈ ਤਿਆਰ ਹੋਣ ਲਈ 10 ਦਿਨਾਂ ਦੀ ਜ਼ਰੂਰਤ ਹੋਵੇਗੀ, ਜਦੋਂਕਿ ਏਅਰਲਾਈਨਾਂ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਤਿਆਰ ਹੋਣ ਅਤੇ ਉਡਾਨ ਭਰਨ ਲਈ ਤਿੰਨ ਹਫ਼ਤਿਆਂ ਦੀ ਜ਼ਰੂਰਤ ਪਵੇਗੀ।ਨਿਊਜ਼ੀਲੈਂਡ ਦੇ ਦੂਸਰੇ ਹਵਾਈ ਅੱਡੇ ਜੋ ਬੱਬਲ ਪ੍ਰਬੰਧ ਵਿਚ ਹਿੱਸਾ ਲੈ ਸਕਦੇ ਹਨ ਉਹਨਾਂ ਵਿਚ ਵੈਲਿੰਗਟਨ, ਕ੍ਰਾਈਸਟਚਰਚ ਅਤੇ ਕਵੀਨਸਟਾਉਨ ਹਨ। ਨਿਊਜ਼ੀਲੈਂਡ ਸਰਕਾਰ ਇਸ ਤੱਥ ਤੋਂ ਵੀ ਖੁਸ਼ ਹੈ ਕਿ ਸਾਰੇ ਸਰਹੱਦੀ ਕਰਮਚਾਰੀਆਂ ਨੂੰ ਮਹੀਨੇ ਦੇ ਅੰਤ ਤੱਕ ਪੂਰੀ ਤਰਾਂ ਟੀਕਾ ਲਗਾ ਦਿੱਤਾ ਜਾਣਾ ਹੈ।

ਪੜ੍ਹੋ ਇਹ ਅਹਿਮ ਖਬਰ - ਪੋਪ ਫ੍ਰਾਂਸਿਸ ਨੇ ਮਿਆਂਮਾਰ ਸੈਨਾ ਅੱਗੇ ਗੋਡੇ ਟੇਕ ਕੇ ਕੀਤੀ ਅਪੀਲ, ਕਿਹਾ- ਬੰਦ ਕਰੋ ਖ਼ੂਨ-ਖਰਾਬਾ (ਵੀਡੀਓ)

ਇਸ ਹਫ਼ਤੇ ਦੇ ਅਰੰਭ ਵਿਚ, ਆਸਟ੍ਰੇਲੀਆ ਦੇ ਵਪਾਰ ਅਤੇ ਸੈਰ-ਸਪਾਟਾ ਮੰਤਰੀ ਡੈਨ ਤੇਹਾਨ ਨੇ ਸਿੰਗਾਪੁਰ ਅਤੇ ਨਿਊਜ਼ੀਲੈਂਡ ਨਾਲ ਸਾਲ ਦੇ ਮੱਧ ਵਿਚ ਤਿੰਨ-ਪਾਸੀ ਯਾਤਰਾ ਬੱਬਲ ਨੂੰ ਹਰੀ ਝੰਡੀ ਦਿਖਾਈ ਅਤੇ ਫਿਜੀ ਵੀ ਇਸ ਵਿਚ ਸ਼ਾਮਲ ਹੋਣ ਦਾ ਚਾਹਵਾਨ ਸੀ।ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਗੱਲਬਾਤ ਫਰਵਰੀ ਤੋਂ ਤੇਜ਼ੀ ਨਾਲ ਅੱਗੇ ਵਧੀ ਹੈ। ਵਰਤਮਾਨ ਵਿਚ, ਨਿਊਜ਼ੀਲੈਂਡ ਤੋਂ ਕੁਆਰੰਟਾਈਨ-ਮੁਕਤ ਯਾਤਰਾ ਦੀ ਇਜਾਜ਼ਤ ਦੇਣ ਵਾਲੇ ਆਸਟ੍ਰੇਲੀਆ ਦੇ ਇਕੱਲੇ ਰਾਜ ਵਿਕਟੋਰੀਆ ਅਤੇ ਐਨ.ਐਸ.ਡਬਲਊ. ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News