ਵਿਕਟੋਰੀਆ ''ਚ ਕੋਵਿਡ-19 ਦੇ 108 ਨਵੇਂ ਮਾਮਲੇ ਦਰਜ, ਸਰਕਾਰ ਨੇ ਚੁੱਕੇ ਸਖਤ ਕਦਮ

07/05/2020 6:18:55 PM

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ।ਵਿਕਟੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 108 ਨਵੇਂ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ। ਮਾਮਲਿਆਂ ਵਿਚ ਰਾਜ ਦਾ ਇਹ ਦੂਜਾ ਸਭ ਤੋਂ ਵੱਡਾ ਵਾਧਾ ਅਤੇ 28 ਮਾਰਚ ਤੋਂ ਬਾਅਦ ਦੀ ਸਭ ਤੋਂ ਉੱਚੀ ਛਾਲ ਹੈ।
ਇਸ ਮਗਰੋਂ ਸੂਬਾਈ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 9 ਜਨਤਕ ਹਾਊਸਿੰਗ ਅਪਾਰਟਮੈਂਟ ਬਲਾਕਾਂ ਨੂੰ ਬੰਦ ਕਰ ਦਿੱਤਾ ਹੈ। ਇਹ ਰਿਹਾਇਸ਼ੀ ਬਲਾਕ ਫਲੈਮਿੰਗਟਨ ਅਤੇ ਨੌਰਥ ਮੈਲਬੌਰਨ ਦੇ

ਮੈਲਬੌਰਨ ਉਪਨਗਰਾਂ ਵਿਚ ਸਥਿਤ ਹਨ। ਵਿਕਟੋਰੀਆ ਦੇ ਪ੍ਰੀਮੀਅਰ ਡੈਨ ਐਂਡਰਿਊਜ਼ ਨੇ ਕਿਹਾ ਕਿ 9 ਪਬਲਿਕ ਹਾਊਸਿੰਗ ਟਾਵਰ ਪੰਜ ਦਿਨਾਂ ਲਈ ਸਖਤ ਤਾਲਾਬੰਦੀ ਵਿਚ ਰਹਿਣਗੇ। ਜਾਣਕਾਰੀ ਮੁਤਾਬਕ ਇਹਨਾਂ ਇਮਾਰਤਾਂ ਵਿਚ ਬੱਚਿਆਂ ਸਮੇਤ ਲੱਗਭਗ 3000 ਲੋਕ ਰਹਿੰਦੇ ਹਨ। ਨਵੇਂ ਨਿਰਦੇਸ਼ਾਂ ਵਿਚ ਕਿਸੇ ਨੂੰ ਵੀ ਨਿਵਾਸ ਸਥਾਨਾਂ ਵਿਚ ਦਾਖਲ ਹੋਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ. ਜਦੋਂ ਤੱਕ ਉਹ ਘਰ ਪਰਤਣ ਵਾਲੇ ਵਸਨੀਕ ਨਾ ਹੋਣ। ਐਂਡਰਿਊਜ਼ ਨੇ ਮੰਨਿਆ ਕਿ ਸਖਤ ਉਪਾਅ ਵਸਨੀਕਾਂ ਲਈ “ਦੁਖਦਾਈ” ਹੋ ਸਕਦੇ ਹਨ।ਵਿਕਟੋਰੀਆ ਦੇ ਡਿਪਟੀ ਚੀਫ਼ ਹੈਲਥ ਅਫਸਰ ਐਨਾਲੀਸੀ ਵੈਨ ਡੀਮੇਨ ਨੇ ਕਿਹਾ ਕਿ ਹੁਣ ਤੱਕ 23 ਮਾਮਲੇ ਹਾਊਸਿੰਗ ਟਾਵਰ ਕਲੱਸਟਰ ਨਾਲ ਜੁੜੇ ਹੋਏ ਹਨ। ਡਾਕਟਰ ਵੈਨ ਡਾਈਮੇਨ ਨੇ ਕਿਹਾ ਕਿ ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਅਗਲੇਰੀ ਜਾਂਚ ਤੋਂ ਬਾਅਦ ਇਹ ਅੰਕੜਾ ਦਿਨ ਦੇ ਅਖੀਰ ਤੱਕ 30 ਦੇ ਨੇੜੇ ਹੋ ਜਾਵੇਗਾ।

ਐਂਡਰਿਊਜ਼ ਨੇ ਕਿਹਾ ਕਿ ਕੱਲ੍ਹ 25,500 ਟੈਸਟ ਕੀਤੇ ਗਏ ਸਨ ਅਤੇ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਕੁਝ ਟੈਸਟਿੰਗ ਸਥਾਨਾਂ ਵਿਚ ਬਹੁਤ ਘੱਟ ਲੋਕ ਟੈਸਟਾਂ ਲਈ ਆਏ ਸਨ।ਐਂਡਰਿਊਂਜ਼ ਨੇ ਉਸ ਮਹਾਮਾਰੀ ਨੂੰ ਇਕ "ਪਬਲਿਕ ਹੈਲਥ ਬੁਸ਼ਫਾਇਰ" ਵਜੋਂ ਦਰਸਾਉਂਦੇ ਹੋਏ ਟੈਸਟ ਕਰਵਾਉਣ ਲਈ ਲੋਕਾਂ ਨੂੰ ਅੱਗੇ ਆਉਣ ਦੀ ਸਖ਼ਤ ਅਪੀਲ ਕੀਤੀ। ਇਕ ਜਨਤਕ ਪ੍ਰੋਗਰਾਮ ਵਿਚ ਉਹਨਾਂ ਨੇ ਕਿਹਾ,“ਜੇਕਰ ਤੁਹਾਡੇ ਕੋਲ ਲੱਛਣ, ਇੱਥੋਂ ਤਕ ਕਿ ਹਲਕੇ ਲੱਛਣ ਵੀ ਹਨ, ਦੀ ਜਾਂਚ ਕਰਵਾਓ ਕਿਉਂਕਿ ਇਹ ਸਾਨੂੰ ਅੰਕੜਾ ਦਿੰਦਾ ਹੈ, ਸਾਨੂੰ ਪਤਾ ਚੱਲਦਾ ਹੈ ਕਿ ਵਾਇਰਸ ਕਿੱਥੇ ਹੈ। ਇਸ ਸਭ ਦੀ ਪੂਰੀ ਤਸਵੀਰ ਦਿੰਦਾ ਹੈ ਅਤੇ ਇਹ ਲੜਾਈ ਵਿਚ ਸਾਨੂੰ ਵਾਇਰਸ ਤੱਕ ਪਹੁੰਚਾਉਣ ਵੀ ਮਦਦ ਕਰਦਾ ਹੈ।''  ਕੱਲ੍ਹ ਸਿਹਤ ਮੰਤਰੀ ਜੈਨੀ ਮੀਕਾਕੋਸ ਨੇ ਕਿਹਾ ਸੀਕਿ 10,000 ਵਿਕਟੋਰੀਆ ਵਾਸੀਆਂ ਨੇ ਕੋਵਿਡ-19 ਲਈ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਚੀਨ 'ਤੇ ਵਿੰਨ੍ਹਿਆ ਨਿਸ਼ਾਨਾ

ਐਂਡਰਿਊਜ਼ ਨੇ ਸਾਰੇ ਮੈਲਬੌਰਨ ਦੇ ਤਾਲਾਬੰਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਪਰ ਕਿਹਾ ਕਿ ਇਸ ਦੀ ਸੰਭਾਵਨਾ ਨਹੀਂ ਹੈ।ਇਕ ਬਿਆਨ ਵਿਚ ਐਂਡਰਿਊਜ਼ ਨੇ ਕਿਹਾ ਕਿ ਅਪਾਰਟਮੈਂਟ ਬਲਾਕਾਂ ਦੀ ਪ੍ਰਕਿਰਤੀ ਜਿੱਥੇ ਲੋਕ ਨੇੜਲੇ ਇਲਾਕਿਆਂ ਵਿਚ ਰਹਿ ਰਹੇ ਹਨ ਦਾ ਮਤਲਬ ਹੈ ਕਿ ਵਾਇਰਸ “ਜੰਗਲੀ ਅੱਗ ਵਾਂਗ ਫੈਲ ਸਕਦਾ ਹੈ”। ਜਿਵੇਂ ਕਿ, ਉਨ੍ਹਾਂ ਨੇ ਕਿਹਾ, ਇਮਾਰਤਾਂ ਦੇ ਆਲੇ-ਦੁਆਲੇ ਘੇਰੇ ਵੀ ਸਥਾਪਤ ਕੀਤੇ ਜਾਣਗੇ, ਜਿਸ ਵਿਚ ਦੱਸਿਆ ਗਿਆ ਹੈ ਕਿ ਉਪਾਅ ਵਿਚ ਪੁਲਿਸ ਦੀ ਸ਼ਮੂਲੀਅਤ ਨੂੰ “ਬੇਮਿਸਾਲ” ਦੱਸਿਆ ਗਿਆ ਹੈ। ਐਂਡਰਿਊਜ਼ ਨੇ ਕਿਹਾ ਕਿ ਤਾਜ਼ਾ ਗਿਣਤੀ ਸਾਰੇ ਵਿਕਟੋਰੀਆ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਜਿਹੜਾ ਵੀ ਬਿਮਾਰ ਹੈ ਉਸ ਨੂੰ ਟੈਸਟ ਕਰਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਰਾਜ ਦੇ 108 ਨਵੇਂ ਮਾਮਲਿਆਂ ਵਿਚੋਂ 69 ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਸਮੇਂ ਬਾਰ੍ਹਾਂ ਉਪਨਗਰ ਤਾਲਾਬੰਦੀ ਵਿਚ ਹਨ।

ਪੜ੍ਹੋ ਇਹ ਅਹਿਮ ਖਬਰ- WHO ਨੇ ਹਾਈਡ੍ਰੋਕਸੀਕਲੋਰੋਕਵਿਨ 'ਤੇ ਪਰੀਖਣ ਕੀਤਾ ਬੰਦ


Vandana

Content Editor

Related News