'ਆਸਟ੍ਰੇਲੀਆ 'ਚ ਸਿੱਖਿਆ ਨੂੰ ਪ੍ਰਫੁੱਲਤ ਕਰਨ 'ਚ ਨਿੱਜੀ ਕਾਲਜਾਂ ਦਾ ਵੱਡਾ ਯੋਗਦਾਨ'

02/07/2020 3:40:53 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਅਮੇਰਿਕਨ ਕਾਲਜ ਅਤੇ ਲੀਡਰ ਇੰਸਟੀਚਿਊਟ ਬ੍ਰਿਸਬੇਨ ਵੱਲੋਂ ਸਾਂਝੇ ਤੌਰ 'ਤੇ ਇੰਮਪੋਰੀਅਮ ਹੋਟਲ ਸਾਊਥ ਬੈਂਕ ਵਿਖੇ ਆਸਟ੍ਰੇਲੀਆ ਅੰਦਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਇੱਕ ਸੈਮੀਨਾਰ ਪੀ.ਐਨ.ਜੀ. ਦੇਸ਼ ਦਾ ਰਾਜਦੂਤ ਅਤੇ ਅਮੇਰਿਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਕ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਸ਼੍ਰੀ ਐਡਰੀਅਨ ਸਕ੍ਰਿੰਨਰ ਲਾਰਡ ਮੇਅਰ ਬ੍ਰਿਸਬੇਨ ਨੇ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਅੰਦਰ ਸਿੱਖਿਆ ਨੂੰ ਪ੍ਰਫੁੱਲ਼ਤ ਕਰਨ ਵਿੱਚ ਨਿੱਜੀ ਕਾਲਜਾਂ ਦਾ ਵੱਡਾ ਯੋਗਦਾਨ ਰਿਹਾ ਹੈ।ਇਸ ਸ਼ਲਾਘਾਯੋਗ ਉਪਰਾਲੇ ਲਈ ਡਾ. ਬਰਨਾਰਡ ਮਲਕ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਜੋ ਬੱਚਿਆਂ ਦੀ ਯੋਗ ਅਗਵਾਈ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਉਨ੍ਹਾਂ ਦੀ ਸੋਚ ਮੁਤਾਬਕ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਦਿਵਾ ਕੇ ਉਨ੍ਹਾਂ ਨੂੰ ਆਪਣੇ ਪੈਰਾ 'ਤੇ ਖੜ੍ਹੇ ਹੋਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਦਾਰਿਆ ਦੀ ਮਦਦ ਲਈ ਆਸਟ੍ਰੇਲੀਅਨ ਸਰਕਾਰ ਹਰ ਸਮੇਂ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਇਸ ਕਾਲਜ ਰਾਹੀਂ ਦੇਸ਼ ਦੇ ਖਾਸ ਕਰਕੇ ਭਾਰਤ ਦੇ ਕੋਨੇ-ਕੋਨੇ ਤੋਂ ਪਹੁੰਚੇ ਹਜਾਰਾਂ ਵਿਦਿਆਰਥੀ ਇੱਥੇ ਡਿਗਰੀ ਪ੍ਰਾਪਤ ਕਰਕੇ ਆਪਣੀ ਅਤੇ ਆਸਟ੍ਰੇਲੀਅਨ ਸਰਕਾਰ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਅ ਚੁੱਕੇ ਹਨ ਅਤੇ ਭਵਿੱਖ ਵਿੱਚ ਵੀ ਬਣਦਾ ਯੋਗਦਾਨ ਪਾਉਣਗੇ।ਉਨ੍ਹਾਂ ਕਿਹਾ ਕਿ ਨੋਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਸੈਨਾਨੀਆਂ ਨੂੰ ਹੋਰ ਖਿੱਚਣ ਲਈ ਨਵੀਆਂ ਅਤੇ ਆਕਰਸ਼ਿਤ ਪਾਰਕਾਂ ਦਾ ਨਿਰਮਾਣ ਵੀ ਜਲਦੀ ਕਰਵਾਇਆ ਜਾ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਸਾਊਥ ਬੈਂਕ ਵਿੱਚ ਹਰੇਕ ਸਾਲ 8 ਮਿਲੀਅਨ ਸੈਲਾਨੀ ਆਉਂਦੇ ਹਨ, ਜੋ ਕਿ ਆਸਟ੍ਰੇਲੀਅਨ ਸਰਕਾਰ ਦੀ ਆਮਦਨ ਦਾ ਵੱਡਾ ਸਾਧਨ ਵੀ ਹੈ।ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਵਾਈ ਅੱਡੇ ਤੋਂ ਸ਼ਹਿਰ ਤੱਕ ਆਵਾਜਾਈ ਦੇ ਪਹਿਲਾਂ ਨਾਲੋਂ ਵੀ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ,ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।ਇਸ ਮੌਕੇ 'ਤੇ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਕ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਿਆ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਤੋਂ ਜਾਣੂ ਵੀ ਕਰਵਾਇਆ।

ਇਸ ਮੌਕੇ 'ਤੇ ਲਾਰਡ ਮੇਅਰ ਨੇ ਵਿਦਿਆਰਥੀਆਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਵਿਸ਼ਵਾਸ ਵੀ ਦਵਾਇਆ।ਇਸ ਮੌਕੇ ਤੇ ਸ਼੍ਰੀ ਕ੍ਰਿਸ ਐਲਟਨ ਪਾਦਰੀ, ਜੌਇਲ ਪਿੱਟ ਮੈਨ, ਮੈਡਮ ਦਮਨ ਮਲਿਕ, ਪ੍ਰੋਫੈਸਰ ਜੈਨੀ ਸਟੀਵਰਟ, ਪ੍ਰੋ: ਗ੍ਰੈਟ ਪਿੱਟ ਮੈਨ, ਡਾ. ਹਰਵਿੰਦਰ ਸਿੰਘ ਪ੍ਰੋਗਰਾਮ ਡਾਇਰੈਕਟਰ, ਵੀਵੀਐੱਨ ਲੋਬੋ ਡਾਇਰੈਕਟਰ, ਸੈਰੇਲੀ ਸਾਈਮਨਜ, ਰਮੋਨਾ ਰੇਂਜਲ, ਡੀ.ਵੈਨ ਵਿਗਲੀ, ਕਾਸ਼ੀਆ ਡੱਚ, ਹਿਮਾਲੀ ਕਾਰੀਆ, ਮਾਰੀਆ ਜੀਆ, ਰੈਚਲ ਤਰਸੇਮ, ਨਿੱਤਨ ਮਲਿਕ, ਚਿਰਾਥ ਰੌਡਰੀਗੋ, ਕਾਸ਼ੀਆ ਲੌਰਿਸ, ਮੋਨੀਆ ਸ਼ਰਮਾ, ਬਲਵਿੰਦਰ ਸਿੰਘ ਅਤੇ ਰੂਬਲ ਆਦਿ ਹਾਜ਼ਰ ਸਨ।


Vandana

Content Editor

Related News