ਆਸਟ੍ਰੇਲੀਆ : ਕਿਸ਼ਤੀ 'ਚੋਂ ਵੱਡੀ ਗਿਣਤੀ 'ਚ ਕੋਕੀਨ ਬਰਾਮਦ

Friday, Aug 21, 2020 - 04:39 AM (IST)

ਸਿਡਨੀ - ਆਸਟ੍ਰੇਲੀਆਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ ਕਿਸ਼ਤੀ ਵਿਚੋਂ ਇਕ ਟਨ ਤੋਂ ਜ਼ਿਆਦਾ ਕੋਕੀਨ ਬਰਾਮਦ ਕੀਤੀ। ਆਸਟ੍ਰੇਲੀਆਈ ਖੁਫੀਆ ਅਧਿਕਾਰੀਆਂ ਨੇ ਮੱਛਲੀ ਫੱੜਣ ਦੀ ਇਕ ਵੱਡੀ ਚੀਨੀ ਕਿਸ਼ਤੀ ਵਿਚੋਂ ਨਸ਼ੀਲੇ ਪਦਾਰਥ ਤਬਦੀਲ ਹੁੰਦਾ ਦੇਖਿਆ ਅਤੇ ਉਸ ਤੋਂ ਬਾਅਦ ਕੋਰਲੀਨ ਨੂੰ ਰੋਕਿਆ ਗਿਆ। ਕਿਸ਼ਤੀ ਦੇ ਦੱਖਣ ਅਮਰੀਕਾ ਤੋਂ ਆਉਣ ਦਾ ਸ਼ੱਕ ਹੈ।

ਆਸਟ੍ਰੇਲੀਆਈ ਸੀਮਾ ਬਲ ਨੇ ਬਾਅਦ ਵਿਚ ਦੱਸਿਆ ਕਿ ਕਿਸ਼ਤੀ ਵਿਚੋਂ 1890 ਡੱਬਿਆਂ ਵਿਚੋਂ 1.98 ਅਮਰੀਕੀ ਟਨ ਕੋਕੀਨ ਬਰਾਮਦ ਹੋਈ ਹੈ। ਇਹ ਕਿਸ਼ਤੀ ਹੁਣ ਸਿਡਨੀ ਹਾਰਬਰ 'ਤੇ ਹੈ। ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੀ ਸੰਭਾਵਿਤ ਕੀਮਤ 61.6 ਕਰੋੜ ਅਮਰੀਕੀ ਡਾਲਰ ਹੈ। ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਜ਼ਿਆਦਾਤਰ ਆਸਟ੍ਰੇਲੀਆਈ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਜ਼ਾਰ ਦਾ ਰੁਖ ਕਰਦੇ ਹਨ ਕਿਉਂਕਿ ਆਸਟ੍ਰੇਲੀਆਈ ਉਮੀਦ ਤੋਂ ਜ਼ਿਆਦਾ ਕੀਮਤਾਂ 'ਤੇ ਭੁਗਤਾਨ ਕਰਦੇ ਹਨ। ਹਾਂਗਕਾਂਗ ਦੇ ਇਕ ਵਿਅਕਤੀ ਅਤੇ 2 ਆਸਟ੍ਰੇਲੀਆਈ ਨਾਗਰਿਕਾਂ ਨੂੰ ਕੋਕੀਨ ਆਯਾਤ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਸੋਮਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਦੋਸ਼ੀ ਪਾਏ ਜਾਣ 'ਤੇ ਇਨ੍ਹਾਂ ਨੂੰ ਉਮਰ ਕੈਦ ਹੋ ਸਕਦੀ ਹੈ। 


Khushdeep Jassi

Content Editor

Related News