ਹੁਣ ਆਸਟ੍ਰੇਲੀਆ ਨੂੰ ਪਾਣੀ ਲਈ ਤਰਸਾਏਗਾ ਚੀਨ, ਖਰੀਦ ਰਿਹਾ ਜਲ ਸਰੋਤ

Monday, Jul 13, 2020 - 10:10 PM (IST)

ਹੁਣ ਆਸਟ੍ਰੇਲੀਆ ਨੂੰ ਪਾਣੀ ਲਈ ਤਰਸਾਏਗਾ ਚੀਨ, ਖਰੀਦ ਰਿਹਾ ਜਲ ਸਰੋਤ

ਕੈਨਬਰਾ - ਆਸਟ੍ਰੇਲੀਆ ਦੇ ਨਾਲ ਜਾਰੀ ਤਣਾਅ ਵਿਚਾਲੇ ਚੀਨ ਹੁਣ ਤੇਜ਼ੀ ਨਾਲ ਆਸਟ੍ਰੇਲੀਆਈ ਜਲ ਖੇਤਰ 'ਤੇ ਕਬਜ਼ਾ ਜਮ੍ਹਾ ਰਿਹਾ ਹੈ। ਦੇਸ਼ ਦੇ ਲਚਰ ਕਾਨੂੰਨ ਦਾ ਫਾਇਦਾ ਚੁੱਕਦੇ ਹੋਏ ਚੀਨ ਦੀ ਸਰਕਾਰੀ ਕੰਪਨੀ ਨੇ ਆਸਟ੍ਰੇਲੀਆ ਦੇ ਇਕ ਵੱਡੇ ਖੇਤਰ ਨੂੰ ਖਰੀਦ ਲਿਆ ਹੈ। ਇਹ ਦੇਸ਼ ਪਹਿਲਾਂ ਤੋਂ ਹੀ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿਚ ਜੇਕਰ ਚੀਨ ਕੋਈ ਚਾਲ ਚੱਲਦਾ ਹੈ ਤਾਂ ਇਸ ਮਹਾਦੀਪ ਵਿਚ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਚੀਨ ਕੋਲ ਆਸਟ੍ਰੇਲੀਆਈ ਜਲ ਖੇਤਰ ਦਾ ਵੱਡਾ ਹਿੱਸਾ
ਵਾਟਰ ਇੰਟਾਇਟੇਲਮੈਂਟ ਰਿਪੋਰਟ ਮੁਤਾਬਕ ਚੀਨ ਦੀ ਸਰਕਾਰੀ ਕੰਪਨੀ ਕੋਫਕੋ ਕਾਰਪੋਰੇਸ਼ਨ ਦੀ ਯੂਨੀਬੇਲ ਕੋਲ ਸਾਊਥ ਵੇਲਸ ਇਲਾਕਿਆਂ ਵਿਚ 756 ਗੀਗਲੀਟਰ ਪਾਣੀ ਦਾ ਮਾਲੀਕਾਣਾ ਹੱਕ ਹੈ ਜੋ ਆਸਟ੍ਰੇਲੀਆ ਦੇ ਪਾਣੀ ਦੇ ਕਾਰੋਬਾਰ ਦਾ 1.9 ਫੀਸਦੀ ਹੈ। ਦੂਜੇ ਸਭ ਤੋਂ ਵੱਡੇ ਹਿੱਸੇਦਾਰ ਅਮਰੀਕਾ ਕੋਲ 713 ਗੀਗਾਲੀਟਰ ਦਾ ਮਾਲੀਕਾਣਾ ਹੱਕ ਹੈ। ਜੋ ਕੁਲ ਕਾਰੋਬਾਰ ਦਾ 1.85 ਫੀਸਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਪਾਣੀ ਦਾ 10.5 ਹਿੱਸਾ ਵਿਦੇਸ਼ੀ ਕੰਪਨੀਆਂ ਦੇ ਕਬਜ਼ੇ ਵਿਚ ਹੈ।

ਦੇਸ਼ ਦੇ ਸਭ ਤੋਂ ਉਪਜਾਊ ਹਿੱਸੇ ਵਿਚ ਚੀਨ ਨੇ ਖਰੀਦਿਆ ਹੈ ਪਾਣੀ
ਚੀਨੀ ਕੰਪਨੀ ਜਿਸ ਹਿੱਸੇ ਵਿਚ ਪਾਣੀ ਦਾ ਮਾਲੀਕਾਣਾ ਹੱਕ ਰੱਖਦੀ ਹੈ ਉਹ ਖੇਤੀਬਾੜੀ ਅਤੇ ਡੇਅਰੀ ਦੇ ਉਤਪਾਦਨ ਵਿਚ ਦੇਸ਼ ਵਿਚ ਪਹਿਲੇ ਨੰਬਰ 'ਤੇ ਹੈ। ਅਜਿਹੀ ਸਥਿਤੀ ਵਿਚ ਚੀਨ ਦੀ ਕੋਈ ਚਾਲ ਆਸਟ੍ਰੇਲੀਆ ਲਈ ਵੱਡੀ ਮੁਸੀਬਤ ਪੈਦਾ ਕਰ ਸਕਦੀ ਹੈ। ਇਸ ਇਲਾਕੇ ਵਿਚ ਆਸਟ੍ਰੇਲੀਆ ਦਾ 60 ਫੀਸਦੀ ਅਨਾਜ ਉਤਪਾਦਨ ਹੁੰਦਾ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਮਲਕੀਅਤ ਵਾਲੀ ਕੋਫਕੋ ਕਾਰਪੋਰੇਸ਼ਨ ਦੀ ਯੂਨੀਬੇਲ ਨੇ ਆਸਟ੍ਰੇਲੀਆ ਦੇ ਸਾਊਥ ਵੇਲਸ ਗਵਾਈਡਰ ਰੀਵਰ ਸਿਸਟਮ ਦੀ ਮਰੇ ਡਾਰਲਿੰਗ ਬੇਸਿਨ ਵਿਚ ਇਸ ਪਾਣੀ ਨੂੰ ਖਰੀਦਿਆ ਹੈ।

2014 ਵਿਚ ਆਸਟ੍ਰੇਲੀਆ ਨੇ ਵਿਦੇਸ਼ੀ ਕੰਪਨੀਆਂ ਨੂੰ ਦਿੱਤੀ ਸੀ ਇਜਾਜ਼ਤ
ਆਸਟ੍ਰੇਲੀਆ ਨੇ 2014 ਵਿਚ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਦੇ ਜਲ ਸਰੋਤ ਖਰੀਦਣ ਦੀ ਇਜਾਜ਼ਤ ਦਿੱਤੀ ਸੀ। ਜਿਸ ਦਾ ਫਾਇਦਾ ਚੁੱਕਦੇ ਹੋਏ ਚੀਨੀ ਕੰਪਨੀ ਨੇ ਚੁੱਪ-ਚਪੀਤੇ ਨਾਲ ਆਸਟ੍ਰੇਲੀਆ ਦੇ ਇਸ ਵਿਸ਼ੇਸ਼ ਖੇਤਰ ਵਿਚ ਪਾਣੀ ਦੀ ਖਰੀਦ ਕਰ ਲਈ। ਆਸਟ੍ਰੇਲੀਆਈ ਸਰਕਾਰ ਪਾਣੀ ਦੀ ਖਰੀਦ ਵਿਕਰੀ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਹੈ। ਇਹ ਪਾਣੀ ਦੀ ਖਰੀਦ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਤੋਂ ਇਸ ਖਰੀਦ ਦਾ ਕਾਰਨ ਤੱਕ ਨਹੀਂ ਪੁੱਛਦੀ ਹੈ। ਇਸ ਕਾਰਨ ਆਸਟ੍ਰੇਲੀਆ ਦੇ ਕਈ ਵਾਤਾਵਰਣ ਪ੍ਰੇਮੀਆਂ ਨੇ ਵੀ ਚਿੰਤਾ ਜਤਾਈ ਹੈ।

ਆਸਟ੍ਰੇਲੀਆ ਅਤੇ ਚੀਨ ਵਿਚ ਤਣਾਅ ਚੋਟੀ 'ਤੇ
ਕੋਰੋਨਾਵਾਇਰਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਵਾਲਾਂ ਤੋਂ ਨਰਾਜ਼ ਚੀਨ ਨੇ ਆਰਥਿਕ ਰੂਪ ਤੋਂ ਸ਼ਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿਚ ਚੀਨੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਨਾ ਜਾਣ ਦੀ ਸਲਾਹ ਜਾਰੀ ਕੀਤੀ ਸੀ। ਇੰਨਾ ਹੀ ਨਹੀਂ ਚੀਨ ਨੇ ਆਸਟ੍ਰੇਲੀਆ ਤੋਂ ਆਯਾਤ ਹੋਣ ਵਾਲੀਆਂ ਕਈ ਚੀਜ਼ਾਂ 'ਤੇ ਬੈਨ ਵੀ ਲਗਾਇਆ ਹੈ।


author

Khushdeep Jassi

Content Editor

Related News