ਕੋਰੋਨਾ ਵਾਇਰਸ : ਮੈਲਬੌਰਨ ‘ਚ ਗੁਰਦੁਆਰਾ ਸਾਹਿਬ ਨੇ ਲੋੜਵੰਦਾਂ ਨੂੰ ਦਿੱਤਾ ਆਸਰਾ

Saturday, Mar 21, 2020 - 04:34 PM (IST)

ਕੋਰੋਨਾ ਵਾਇਰਸ : ਮੈਲਬੌਰਨ ‘ਚ ਗੁਰਦੁਆਰਾ ਸਾਹਿਬ ਨੇ ਲੋੜਵੰਦਾਂ ਨੂੰ ਦਿੱਤਾ ਆਸਰਾ

ਮੈਲਬੌਰਨ, ( ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਵਿੱਚ ਫੈਲੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ-ਆਪ ਨੂੰ ਮਹਿਫੂਜ਼ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਬਿਨਾਂ ਕਿਸੇ ਡਰ ਭੈਅ ਤੋਂ `ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ` ਦੇ ਸਿਧਾਂਤ ਅਨੁਸਾਰ ਪ੍ਰਭਾਵਿਤ ਲੋਕਾਂ ਅਤੇ ਲੋੜਵੰਦਾਂ ਵਿੱਚ ਜਾ ਕੇ ਗੁਰੂ ਕਾ ਲੰਗਰ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ।

 

ਜਿੱਥੇ ਕਰੋਨਾ ਵਾਇਰਸ ਦੇ ਡਰ ਕਾਰਨ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀ ਕਿੱਲਤ ਪਾਈ ਜਾ ਰਹੀ ਹੈ, ਉੱਥੇ ਹੀ ਆਸਟ੍ਰੇਲ਼ੀਆ ਦੇ ਕੁਝ ਗੁਰੂ ਘਰਾਂ, ਸਿੱਖ ਜ਼ਥੇਬੰਦੀਆਂ ਅਤੇ ਸਿੱਖ ਸੰਗਤ ਵੱਲੋਂ ਸ਼ਲਾਘਾਯੋਗ ਉਪਰਾਲਾ ਕਰਦਿਆਂ ਲੋੜਵੰਦਾਂ ਨੂੰ ਘਰ-ਘਰ ਜਾ ਕੇ ਲੰਗਰ ਪਹੁੰਚਾਇਆ ਜਾ ਰਿਹਾ ਹੈ। ਮੈਲਬੌਰਨ ਦੇ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਅਤੇ ਮਿਕਲਮ ਦੇ ਸੇਵਾਦਾਰਾਂ ਵੱਲੋਂ ਗੁਰੂ ਘਰ `ਚੋਂ ਲੰਗਰ ਤਿਆਰ ਕਰਕੇ ਗੱਡੀਆਂ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਲੰਗਰ ਉਪਲੱਬਧ ਕਰਵਾਉਣ ਦੀ ਸੇਵਾ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਮਹੀਨਿਆਂ ਵਿੱਚ ਆਸਟ੍ਰੇਲ਼ੀਆ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਕੇ ਸਿੱਖ ਭਾਈਚਾਰੇ ਨੇ ਕੌਮੀ ਪੱਧਰ ‘ਤੇ ਮਿਸਾਲ ਪੇਸ਼ ਕੀਤੀ ਸੀ ਤੇ ਹੁਣ ਵੀ ਸਿੱਖ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਆਸਟ੍ਰੇਲ਼ੀਆਈ ਲੋਕਾਂ ਅਤੇ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
 


author

Lalita Mam

Content Editor

Related News