ਆਸਟ੍ਰੇਲੀਆ ਦਾ ਖ਼ਬਰਾਂ ਲਈ ਭੁਗਤਾਨ ਕਰਨ ਵਾਲਾ ਕਾਨੂੰਨ ਨਾ-ਮੰਨਣਯੋਗ : ਗੂਗਲ
Friday, Dec 18, 2020 - 05:59 PM (IST)
ਸਿਡਨੀ (ਭਾਸ਼ਾ): ਗੂਗਲ ਦੇ ਇੱਕ ਕਾਰਜਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਨੂੰ ਖ਼ਬਰਾਂ ਦੇ ਭੁਗਤਾਨ ਵਾਲਾ ਆਸਟ੍ਰੇਲੀਆ ਦਾ ਪ੍ਰਸਤਾਵਿਤ ਕਾਨੂੰਨ ਕੰਮ ਨਹੀਂ ਕਰ ਸਕਦਾ। ਇਸ ਦਾ ਪ੍ਰਸਤਾਵਿਤ ਆਰਬਿਟਰੇਸ਼ਨ ਮਾਡਲ ਮੀਡੀਆ ਕਾਰੋਬਾਰਾਂ ਪ੍ਰਤੀ ਪੱਖਪਾਤੀ ਸੀ। ਗੂਗਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਨੇਜਿੰਗ ਡਾਇਰੈਕਟਰ ਮੇਲ ਸਿਲਵਾ ਨੇ ਪ੍ਰਸਤਾਵਿਤ ਕਾਨੂੰਨ ਦੇ ਵੇਰਵਿਆਂ 'ਤੇ ਆਪਣੀ ਪਹਿਲੀ ਟਿੱਪਣੀ ਉਸ ਸਮੇਂ ਕੀਤੀ ਜਦੋਂ ਇਹ ਪਿਛਲੇ ਹਫਤੇ ਸੰਸਦ ਵਿਚ ਪੇਸ਼ ਕੀਤਾ ਗਿਆ।
ਨਿਊਜ਼ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਲਈ ਬਣੇ ਇਹ ਜਰੂਰੀ ਨਿਯਮ ਗੂਗਲ ਅਤੇ ਫੇਸਬੁੱਕ ਨੂੰ ਆਸਟ੍ਰੇਲੀਆ ਦੀ ਨਿਊਜ਼ ਮੀਡੀਆ ਨੂੰ ਭੁਗਤਾਨ ਕਰਨ ਲਈ ਮਜਬੂਰ ਕਰਨਗੇ। ਸਿਲਵਾ ਨੇ ਕਿਹਾ,"ਇੱਕ ਨਿਵੇਕਲੇ ਦਖ਼ਲ ਵਿਚ ਲਿੰਕ ਦਿਖਾਉਣ ਲਈ ਗੂਗਲ ਨੂੰ ਭੁਗਤਾਨ ਕਰਨ ਲਈ ਮਜਬੂਰ ਕਰੇਗਾ ਜੋ ਕਿ ਸਰਚ ਇੰਜਨ ਦੇ ਕੰਮ ਕਰਨ ਦੇ ਤਰੀਕੇ ਮੁਕੰਮਲ ਤੌਰ 'ਤੇ ਤੋੜ ਦੇਵੇਗਾ।'' ਦੱਸ ਦਈਏ ਕਿ ਜੇਕਰ ਤਿੰਨ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਪਲੇਟਫਾਰਮ ਅਤੇ ਖਬਰਾਂ ਵਾਲਾ ਕਾਰੋਬਾਰ ਇੱਕ ਕੀਮਤ ਤੈਅ ਨਹੀਂ ਕਰ ਪਾਏ ਤਾਂ ਭੁਗਤਾਨ ਸੰਬੰਧੀ ਫ਼ੈਸਲਾ ਲੈਣ ਲਈ ਇੱਕ ਤਿੰਨ ਮੈਂਬਰੀ ਆਰਬਿਟਰੇਸ਼ਨ ਪੈਨਲ ਨਿਯੁਕਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਯੂ.ਏ.ਈ. ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਗੂਗਲ ਨੇ ਕਿਹਾ ਕਿ ਇਸ ਨੇ ਗੂਗਲ ਨਿਊਜ਼ ਸ਼ੋਅਕੇਸ ਦੇ ਨਾਲ ਇਕ ਬਿਹਤਰ ਮਾਡਲ ਪ੍ਰਦਾਨ ਕੀਤਾ ਹੈ। ਗੂਗਲ ਹਿੱਸਾ ਲੈਣ ਵਾਲੇ ਪ੍ਰਕਾਸ਼ਕਾਂ ਨੂੰ ਅਦਾਇਗੀ ਕਰ ਰਿਹਾ ਹੈ ਕਿ ਉਹ ਇਸ ਮਾਡਲ ਦੇ ਜ਼ਰੀਏ ਨਿਊਜ਼ ਸ਼ੋਅਕੇਸ ਖਪਤਕਾਰਾਂ ਨੂੰ ਅਦਾਇਗੀ ਯੋਗ ਸਮੱਗਰੀ ਪ੍ਰਦਾਨ ਕਰੇ ਜੋ ਇਸ ਨੇ ਅਕਤੂਬਰ ਵਿਚ ਲਾਂਚ ਕੀਤਾ ਸੀ। ਸਿਲਵਾ ਨੇ ਸਰਕਾਰ ਦੇ ਮਾਡਲ ਬਾਰੇ ਕਿਹਾ,“ਇਹ ਪੱਖਪਾਤੀ ਮਾਪਦੰਡਾਂ ਨਾਲ ਅੰਤਮ ਪੇਸ਼ਕਸ਼ ਆਰਬਿਟਰੇਸ਼ਨ ਲਗਾ ਕੇ ਪ੍ਰਕਾਸ਼ਕਾਂ ਨੂੰ ਸਮਝੌਤੇ 'ਤੇ ਪਹੁੰਚਣ ਦੀ ਬਜਾਏ ਆਰਬਿਟਰੇਸ਼ਨ 'ਚ ਜਾਣ ਲਈ ਉਤਸ਼ਾਹਿਤ ਕਰਦਾ ਹੈ।''
ਸਵਿਨਬਰਨ ਯੂਨੀਵਰਸਿਟੀ ਦੇ ਮੀਡੀਆ ਲੈਕਚਰਾਰ ਬੇਲਿੰਡਾ ਬਾਰਨੇਟ ਨੇ ਕਿਹਾ ਕਿ ਗੂਗਲ ਆਪਣੇ ਖੁਦ ਦੇ ਮਾਡਲ ਨੂੰ ਅੱਗੇ ਵਧਾ ਰਿਹਾ ਹੈ ਕਿਉਂਕਿ ਉਹ ਮੀਡੀਆ ਕਾਰੋਬਾਰਾਂ ਨਾਲੋਂ ਗੱਲਬਾਤ ਵਿਚ ਵਧੇਰੇ ਸ਼ਕਤੀ ਚਾਹੁੰਦਾ ਹੈ। ਬਾਰਨੇਟ ਮੁਤਾਬਕ,"ਇਹ ਗੂਗਲ ਦੁਆਰਾ ਇੱਕ ਸੰਗੀਨ ਚਾਲ ਹੈ।" ਨਿਊਜ਼ ਸ਼ੋਅਕੇਸ਼ ਨੇ ਪ੍ਰਮੁੱਖ ਖਿਡਾਰੀਆਂ ਨੂੰ ਲਾਭ ਪਹੁੰਚਾਇਆ, ਜਦੋਂਕਿ ਆਸਟ੍ਰੇਲੀਆਈ ਸਰਕਾਰ ਖਬਰਾਂ ਦੀ ਅਦਾਇਗੀ "ਨਿਰਪੱਖ ਅਤੇ ਪੂਰੇ ਬੋਰਡ ਵਿਚ" ਕਰਨਾ ਚਾਹੁੰਦੀ ਹੈ। ਕਾਨੂੰਨ ਦੇ ਖਰੜੇ ਦੇ ਵੇਰਵਿਆਂ ਦੀ ਪੜਤਾਲ ਸੈਨੇਟ ਕਮੇਟੀ ਦੁਆਰਾ ਅਗਲੇ ਸਾਲ ਸੰਸਦ ਮੈਂਬਰਾਂ ਵੱਲੋਂ ਵੋਟ ਪਾਉਣ ਤੋਂ ਪਹਿਲਾਂ ਕੀਤੀ ਜਾਵੇਗੀ।