ਸਿਡਨੀ, ਕੈਨਬਰਾ ''ਚ ਹੋਵੇਗਾ ਗੀਤਾ ਮਹਾਉਤਸਵ, ਸੰਸਦ ''ਚ ਵੀ ਗੂੰਜਣਗੇ ''ਗੀਤਾ ਸ਼ਲੋਕ''

02/19/2020 2:31:42 PM

ਸਿਡਨੀ— ਭਗਵਾਨ ਸ਼੍ਰੀ ਕ੍ਰਿਸ਼ਣ ਜੀ ਨੇ ਸ਼੍ਰੀਮਦ ਗੀਤਾ 'ਚ ਜੋ ਉਪਦੇਸ਼ ਦਿੱਤੇ, ਜੇਕਰ ਵਿਅਕਤੀ ਉਨ੍ਹਾਂ ਮੁਤਾਬਕ ਜੀਵਨ ਬਤੀਤ ਕਰੇ ਤਾਂ ਸ਼ਾਇਦ ਕੋਈ ਦੁਖੀ ਹੀ ਨਾ ਰਹੇ। ਇਸੇ ਲਈ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਗੀਤਾ ਉਪਦੇਸ਼ ਸੁਣਨ ਲਈ ਲੋਕ ਧਾਰਮਿਕ ਸਮਾਗਮ ਕਰਵਾਉਂਦੇ ਰਹਿੰਦੇ ਹਨ। ਮਾਰਚ ਮਹੀਨੇ ਆਸਟ੍ਰੇਲੀਆ ਅਤੇ ਅਗਸਤ ਮਹੀਨੇ ਕੈਨੇਡਾ 'ਚ ਗੀਤਾ ਮਹਾਉਤਸਵ ਕਰਵਾਏ ਜਾ ਰਹੇਹਨ। ਇਸ ਦੀ ਘੋਸ਼ਣਾ ਕੁਰੂਕਸ਼ੇਤਰ ਇੰਟਰਨੈਸ਼ਨਲ ਗੀਤਾ ਮਹਾ ਉਤਸਵ 'ਚ ਖੱਟੜ ਸਰਕਾਰ ਕਰ ਚੁੱਕੀ ਸੀ।
ਹੁਣ ਆਸਟ੍ਰੇਲੀਆ 'ਚ ਗੀਤਾ ਮਹਾਉਤਸਵ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੀ ਸੰਸਦ 'ਚ 'ਗੀਤਾ ਸ਼ਲੋਕ' ਗੂੰਜਣਗੇ ਤੇ ਵਿਦੇਸ਼ੀ ਵੀ ਸ਼੍ਰੀ ਕ੍ਰਿਸ਼ਣ ਜੀ ਵਲੋਂ ਦਿੱਤੇ ਗਏ ਉਪਦੇਸ਼ਾਂ ਨੂੰ ਸੁਣਨਗੇ। ਹਰਿਆਣਾ ਸਰਕਾਰ ਵਲੋਂ ਸ਼ਰਧਾਲੂਆਂ ਅਤੇ ਅਫਸਰਾਂ ਦਾ ਦਲ ਭੇਜਿਆ ਜਾਵੇਗਾ। ਇਸ ਤੋਂ ਬਾਅਦ ਕੈਨੇਡਾ 'ਚ ਗੀਤਾ ਮਹਾਉਤਸਵ ਅਗਸਤ ਮਹੀਨੇ ਕਰਵਾਇਆ ਜਾ ਸਕਦਾ ਹੈ। ਮਹਾਉਤਸਵ 'ਚ ਹਰਿਆਣਾ ਦੇ ਸੀ. ਐੱਮ. ਮਨੋਹਰ ਲਾਲ ਖੱਟੜ ਦਾ ਜਾਣਾ ਤੈਅ ਹੋ ਗਿਆ ਹੈ, ਬਾਕੀ ਲਿਸਟ ਅਜੇ ਬਣਨੀ ਬਾਕੀ ਹੈ।
 

ਆਸਟ੍ਰੇਲੀਆ 'ਚ 21 ਮਾਰਚ ਤੋਂ ਸ਼ੁਰੂ ਹੋਵੇਗਾ ਮਹਾਉਤਸਵ—
ਆਸਟ੍ਰੇਲੀਆ 'ਚ ਅਗਲੇ ਮਹੀਨੇ ਗੀਤਾ ਮਹਾਉਤਸਵ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ। ਆਸਟ੍ਰੇਲੀਆ ਦੇ ਸਿਡਨੀ, ਕੈਨਬਰਾ, ਤਾਰਾਮਾਟਾ ਵਰਗੇ ਸ਼ਹਿਰਾਂ 'ਚ ਸਮਾਗਮ ਕਰਵਾਉਣ ਦੀ ਤਿਆਰੀ ਹੈ। ਇੱਥੇ 21 ਤੋਂ 24 ਮਾਰਚ ਤਕ ਉਤਸਵ ਮਨਾਇਆ ਜਾਵੇਗਾ। ਇਸ 'ਚ ਆਸਟ੍ਰੇਲੀਆ ਸਰਕਾਰ ਵੀ ਹਿੱਸੇਦਾਰੀ ਕਰੇਗੀ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੀ ਇਸ ਮੌਕੇ ਪੁੱਜਣਗੇ ਪਰ ਬਾਕੀ ਜਾਣਕਾਰੀ ਆਉਣੀ ਅਜੇ ਬਾਕੀ ਹੈ।


Related News