ਆਸਟ੍ਰੇਲੀਆ ਨੇ ਕੋਵਿਡ-19 ਜਾਂਚ ਲਈ ਮਿਲੇ ਗਲਬੋਲ ਸਮਰਥਨ ਦੀ ਕੀਤੀ ਤਾਰੀਫ

05/18/2020 5:59:17 PM

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਪਾਯਨੇ ਨੇ ਕੋਵਿਡ-19 ਪ੍ਰਕੋਪ ਨਾਲ ਨਜਿੱਠਣ ਦੇ ਤਰੀਕੇ ਦੀ ਵਿਸਥਾਰ ਨਾਲ ਜਾਂਚ ਦੀ ਮੰਗ ਨੂੰ ਮਿਲੇ ਗਲੋਬਲ ਸਮਰਥਨ ਦੀ ਸੋਮਵਾਰ ਨੂੰ ਤਾਰੀਫ ਕੀਤੀ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੀ ਆਨਲਾਈਨ ਬੈਠਕ ਵਿਚ ਸੁਤੰਤਰ ਜਾਂਚ ਲਈ ਰੱਖੇ ਜਾਣ ਵਾਲੇ ਪ੍ਰਸਤਾਵ ਦੇ ਸਕਰਾਤਮਕ ਨਤੀਜਿਆਂ ਦੀ ਆਸ ਕੀਤੀ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੇ ਆਪਣੇ ਤਰੀਕੇ ਵਿਚ ਪਾਰਦਰਸ਼ਿਤਾ ਦੀ ਕਮੀ ਨੂੰ ਲੈ ਕੇ ਚੀਨ ਗਲੋਬਲ ਦਬਾਅ ਦਾ ਸਾਹਮਣਾ ਕਰ ਰਿਹਾ ਹੈ।

ਪਿਛਲੇ ਸਾਲ ਦਸੰਬਰ ਵਿਚ ਵੁਹਾਨ ਵਿਚ ਇਸ ਵਾਇਰਸ ਦੇ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਅੰਦਾਜੇ ਲਗਾਏ ਜਾ ਰਹੇ ਹਨ ਕਿ ਇਹ ਵਾਇਰਸ ਵੁਹਾਨ ਦੀ ਵਾਇਰਸ ਵਿਗਿਆਨ ਸੰਸਥਾ ਤੋਂ ਬਾਹਰ ਨਿਕਲਿਆ ਹੈ ਜਾਂ ਉਸ ਦੇ ਨੇੜੇ ਸਥਿਤ ਹੁਆਨਾਨ ਸੀਫੂਡ ਬਾਜ਼ਾਰ ਤੋਂ। ਬੀਜਿੰਗ ਇਹਨਾਂ ਦੋਸ਼ਾਂ  ਦਾ ਪੁਰਜ਼ੋਰ ਵਿਰੋਧ ਕਰਦਾ ਰਿਹਾ ਹੈ ਅਤੇ ਉਸ ਦੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿਚ ਇਸ ਸਾਲ ਚੋਣਾਂ ਹੋਣ ਦੇ ਕਾਰਨ ਇਹ ਮੁੱਦਾ ਰਾਜਨੀਤੀ ਤੋਂ ਪ੍ਰੇਰਿਤ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਸੋਮਵਾਰ ਨੂੰ ਜਿਨੇਵਾ ਵਿਚ ਪਹਿਲੀ ਵਾਰ ਆਨਲਾਈਨ ਸਭਾ ਦਾ ਆਯੋਜਨ ਕਰਨ ਜਾ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਬੈਠਕ ਪੂਰੀ ਤਰ੍ਹਾਂ ਕੋਰੋਨਾਵਾਇਰਸ 'ਤੇ ਕੇਂਦਰਿਤ ਹੋਵੇਗੀ, ਜਿਸ ਨੇ ਦੁਨੀਆ ਭਰ ਵਿਚ 315,280 ਲੋਕਾਂ ਦੀ ਜਾਨ ਲੈ ਲਈ ਹੈ ਅਤੇ 48 ਲੱਖ ਤੋਂ ਵਧੇਰੇ ਲੋਕਾਂ ਨੂੰ ਇਨਫੈਕਟਿਡ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਬੰਗਲਾਦੇਸ਼ੀ ਡਾਕਟਰਾਂ ਦਾ ਦਾਅਵਾ, ਲੱਭਿਆ ਕੋਰੋਨਾ ਦਾ ਇਲਾਜ, 60 ਮਰੀਜ਼ ਹੋਏ ਠੀਕ

ਯੂਰਪੀ ਸੰਘ ਨੇ ਇਕ ਡਰਾਫਟ ਪ੍ਰਸਤਾਵ ਤਿਆਰ ਕੀਤਾ ਹੈ ਜਿਸ ਨੂੰ ਆਸਟ੍ਰੇਲੀਆ, ਬ੍ਰਿਟੇਨ, ਰੂਸ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਸਮਰਥਨ ਦਿੱਤਾ ਹੈ। ਇਸ ਪ੍ਰਸਤਾਵ ਵਿਚ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੀ ਉਤਪੱਤੀ ਅਤੇ ਇਸ ਦੇ ਪ੍ਰਤੀ ਦਿੱਤੀਆਂ ਗਈਆਂ ਗਲੋਬਲ ਪ੍ਰਤੀਕਿਰਿਆਵਾਂ ਦਾ ਨਿਰਪੱਖ, ਸੁਤੰਤਰ ਅਤੇ ਵਿਸਤ੍ਰਿਤ ਮੁਲਾਂਕਣ ਕਰਨ ਦੀ ਅਪੀਲ ਕੀਤੀ ਗਈ ਹੈ। ਸਮਝਿਆ ਜਾਂਦਾ ਹੈ ਕਿ ਇਹ ਪ੍ਰਸਤਾਵ ਜਿਨੇਵਾ ਵਿਚ ਵਿਸ਼ਵ ਸਿਹਤ ਸੰਗਠਨ ਦੀ ਸਭਾ ਵਿਚ  ਵਟ ਵੰਡ ਵਿਚ ਸਵੀਕਾਰ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਪਾਯਨੇ ਨੇ ਪ੍ਰੈੱਸ ਵਾਰਤਾ ਵਿਚ ਕਿਹਾ,''ਅਸੀਂ ਵਿਸ਼ਵ ਸਿਹਤ ਸੰਗਠਨ ਦੇ ਸਾਹਮਣੇ ਰੱਖੇ ਜਾਣ ਵਾਲੇ ਵਿਸਤ੍ਰਿਤ ਪ੍ਰਸਤਾਵ ਲਈ ਲਗਾਤਾਰ ਵੱਧ ਰਹੇ ਸਮਰਥਨ ਨਾਲ ਉਤਸ਼ਾਹਿਤ ਹਾਂ। ਅਸੀਂ ਆਸ ਕਰਦੇ ਹਾਂ ਕਿ ਇਸ ਹਫਤੇ ਦੇ ਅਖੀਰ ਤੱਕ ਸਕਰਾਤਮਕ ਨਤੀਜਾ ਦੇਖ ਪਾਵਾਂਗੇ।'' ਪਾਯਨੇ ਨੇ ਕਿਹਾ ਕਿ ਆਸਟ੍ਰੇਲੀਆ ਨੇ ਖਾਸ ਤੌਰ 'ਤੇ ਕੋਵਿਡ-19 'ਤੇ ਨਿਰਪੱਖ, ਵਿਸਤ੍ਰਿਤ ਅਤੇ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਵਿਚ ਇਸ ਜਾਨਲੇਵਾ ਵਾਇਰਸ ਦੇ ਕਾਰਨ 99 ਲੋਕਾਂ ਦੀ ਮੌਤ ਹੌ ਚੁੱਕੀ ਹੈ ਜਦਕਿ 7060 ਲੋਕ ਪੀੜਤ ਹਨ।


Vandana

Content Editor

Related News