ਆਸਟ੍ਰੇਲੀਆ ਤੋਂ ਦੁੱਖਦਾਇਕ ਖ਼ਬਰ, ਡੁੱਬਦੀ ਹੋਈ ਧੀ ਨੂੰ ਬਚਾਉਂਦੈ ਪਿਉ ਤੇ ਦਾਦੇ ਨੇ ਗੁਆਈ ਜਾਨ

Monday, Apr 01, 2024 - 05:56 PM (IST)

ਆਸਟ੍ਰੇਲੀਆ ਤੋਂ ਦੁੱਖਦਾਇਕ ਖ਼ਬਰ, ਡੁੱਬਦੀ ਹੋਈ ਧੀ ਨੂੰ ਬਚਾਉਂਦੈ ਪਿਉ ਤੇ ਦਾਦੇ ਨੇ ਗੁਆਈ ਜਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇ ਸੋਗ ਦੀ ਲਹਿਰ ਦੌੜ ਜਦੋਂ ਧਰਮਵੀਰ ਸਿੰਘ ਉਰਫ ਸੰਨੀ ਰੰਧਾਵਾ (38) ਅਤੇ ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ (65) ਗੋਲਡ ਕੋਸਟ ਦੇ ਇੱਕ ਹੋਟਲ ਦੇ ਪੂਲ ਵਿੱਚੋਂ 2 ਸਾਲਾ ਆਪਣੀ ਡੁੱਬਦੀ ਹੋਈ ਧੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁਆ ​​ਬੈਠੇ। ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਸ਼ਾਮ 6:45 ਵਜੇ ਦੇ ਕਰੀਬ ਸਰਫਰਜ਼ ਪੈਰਾਡਾਈਜ਼ ਦੇ ਹੋਟਲ ਅਪਾਰਟਮੈਂਟ ਦੇ ਸਿਖਰ 'ਤੇ ਬੁਲਾਇਆ ਗਿਆ ਸੀ ਜਦੋਂ ਦੋ ਵਿਅਕਤੀਆ ਨੂੰ ਛੱਤ ਦੇ ਪੂਲ 'ਤੇ ਬੇਹੋਸ਼ੀ ਵਿੱਚ ਪਾਇਆ ਗਿਆ ਸੀ।

PunjabKesari

ਸਿਹਤ ਕਰਮਚਾਰੀਆ ਦੀਆਂ ਬਚਾਉਣ ਦੀਆ ਕੋਸ਼ਿਸ਼ਾਂ ਦੇ ਬਾਵਜੂਦ ਪਿਉ ਤੇ ਪੁੱਤ ਨੂੰ ਪੂਲ ਵਿੱਚ ਡੁੱਬਣ ਕਾਰਨ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਆਫ-ਡਿਊਟੀ ਡਾਕਟਰ ਨੇ ਮੌਕੇ 'ਤੇ ਪਿਉ ਤੇ ਪੁੱਤਰ ਨੂੰ ਮੁੱਢਲੀ ਸਹਾਇਤਾ ਦੇਣ ਦੀ ਸਖ਼ਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਇਹ ਮੰਦਭਾਗੀ ਘਟਨਾ ਉਸ ਸਮੇ ਵਾਪਰੀ, ਜਦੋ ਸੰਨੀ ਰੰਧਾਵਾ ਦੀ ਦੋ ਸਾਲਾ ਧੀ ਤਿਲਕ ਕੇ ਪੂਲ ਵਿੱਚ ਡਿੱਗ ਗਈ। ਉਸ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਬੇਚੈਨੀ ਨਾਲ ਪੂਲ ਵਿੱਚ ਛਾਲ ਮਾਰ ਦਿੱਤੀ ਸੀ, ਪਰ ਉਹ ਤੈਰਨਾ ਨਹੀਂ ਜਾਣਦੀ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਬਾਰੂਦ ਧਮਾਕਾ, 9 ਬੱਚਿਆਂ ਦੀ ਦਰਦਨਾਕ ਮੌਤ

ਧੀ ਅਤੇ ਮਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਸੀ ਪਰ ਜਦੋਂ ਸੰਨੀ ਅਤੇ ਉਸਦੇ ਪਿਤਾ ਸਵਿਮਿੰਗ ਪੂਲ ਵਿੱਚ ਬਚਾਉਣ ਲਈ ਗਏ ਤਾਂ ਉਹ ਡੁੱਬ ਗਏ ਅਤੇ ਬਾਹਰ ਨਹੀਂ ਨਿਕਲ ਸਕੇ। ਦੋ ਸਾਲਾ ਧੀ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਇਹ ਪਰਿਵਾਰ ਵਿਕਟੋਰੀਆ ਸੂਬੇ ਦੇ ਮੈਲਬੌਰਨ ਸ਼ਹਿਰ ਤੋਂ ਈਸਟਰ ਦੀਆ ਛੁੱਟੀਆਂ ਬਿਤਾਉਣ ਗੋਲਡ ਕੋਸਟ ਸ਼ਹਿਰ ਵਿਖੇ ਆਇਆ ਹੋਇਆ ਸੀ ਤੇ ਇਹ ਛੁੱਟੀਆਂ ਇਸ ਤਰਾਂ ਮਾਤਮ ਵਿੱਚ ਬਦਲ ਜਾਣਗੀਆਂ ਇਸ ਗੱਲ ਦਾ ਕਿਸੇ ਨੂੰ ਅੰਦਾਜਾ ਵੀ ਨਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News