ਆਸਟ੍ਰੇਲੀਆ : ਮਈ 2019 ''ਚ ਹੋ ਸਕਦੀਆਂ ਹਨ ਚੋਣਾਂ
Tuesday, Nov 27, 2018 - 01:27 PM (IST)

ਸਿਡਨੀ (ਬਿਊਰੋ)— ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਨਵੇਂ ਸਾਲ ਵਿਚ ਬਜਟ ਦੀ ਤਰੀਕ ਦੇ ਐਲਾਨ ਦੇ ਨਾਲ ਹੀ ਆਸਟ੍ਰੇਲੀਆ ਮਈ ਵਿਚ ਚੋਣਾਂ ਲਈ ਤਿਆਰ ਹੋ ਰਿਹਾ ਹੈ। ਮੌਰੀਸਨ ਨੇ ਬਜਟ ਦੀ ਤਰੀਕ 2 ਅਪ੍ਰੈਲ ਐਲਾਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨੂੰ ਸਾਲ 2019 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਸੰਸਦੀ ਬਜਟ ਨਿਯਮ ਅਤੇ ਮੁਹਿੰਮਾਂ ਦੇ ਬਾਰੇ ਵਿਚ ਸੰਵਿਧਾਨਕ ਪ੍ਰਬੰਧਾਂ ਦਾ ਮਤਲਬ ਇਹ ਨਿਕਲਦਾ ਹੈ ਕਿ ਹੁਣ ਇਹ ਲੱਗਭਗ ਤੈਅ ਹੈ ਕਿ ਚੋਣਾਂ ਮੱਧ ਮਈ ਤੱਕ ਹੋ ਸਕਦੀਆਂ ਹਨ।