ਆਸਟ੍ਰੇਲੀਆ : ਪੋਤੇ ਨੇ ਬਜ਼ੁਰਗ ਦਾਦਾ-ਦਾਦੀ ''ਤੇ ਕੀਤਾ ਜਾਨਲੇਵਾ ਹਮਲਾ, ਇਕ ਦੀ ਮੌਤ
Wednesday, Jun 10, 2020 - 06:04 PM (IST)
 
            
            ਸਿਡਨੀ (ਬਿਊਰੋ): ਆਸਟ੍ਰੇਲੀਆ ਦਾ ਇਕ ਦਿਲ ਦਹਿਣਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਡੀਲੇਡ ਸ਼ਹਿਰ ਦੇ ਦੱਖਣ ਵਿਚ ਇਕ ਨੌਜਵਾਨ ਨੇ ਆਪਣੇ ਬਜ਼ੁਰਗ ਦਾਦਾ-ਦਾਦੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨੂੰ ਬਜ਼ੁਰਗ ਦਾਦੇ ਦੀ ਮੌਤ ਹੋ ਗਈ ਜਦਕਿ ਦਾਦੀ ਗੰਭੀਰ ਰੂਪ ਨਾਲ ਜ਼ਖਮੀ ਹੈ। ਪੁਲਸ ਨੇ ਉਕਤ ਨੌਜਵਾਨ 'ਤੇ ਬਜ਼ੁਰਗ ਦਾਦੇ ਦੀ ਹੱਤਿਆ ਕਰਨ ਅਤੇ ਦਾਦੀ ਨੂੰ ਜਾਨੋਂ ਮਾਰਨ ਦੇ ਦੋਸ਼ ਲਗਾਏ ਗਏ ਹਨ।

22 ਸਾਲਾ ਆਸਟਿਨ ਸਮਿਥ 'ਤੇ ਦੋਸ਼ ਹੈ ਕਿ ਉਸ ਨੇ ਆਪਣੇ 81 ਸਾਲਾ ਦਾਦੇ ਸਟੈਨ ਬਰੌਡਵੁੱਡ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸਟੈਨ ਬਰੌਡਵੁੱਡ ਦੀ ਮੈਕਲੇਰਨ ਵੇਲੇ ਦੇ ਘਰ ਦੇ ਬਾਹਰ ਹੀ ਮੌਤ ਹੋ ਗਈ। ਬਰੌਡਵੁੱਡ ਦੀ ਪਤਨੀ ਮੈਰੀ 'ਤੇ ਵੀ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਪਰ ਉਹ ਦੂਜੇ ਦਰਵਾਜੇ ਤੋਂ ਬਾਹਰ ਜਾ ਕੇ ਮਦਦ ਮੰਗਣ ਵਿਚ ਸਫਲ ਰਹੀ। ਇਸ ਮਗਰੋਂ ਤੁਰੰਤ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ। ਐਮਰਜੈਂਸੀ ਚਾਲਕ ਦਲ ਕੱਲ੍ਹ ਸ਼ਾਮ 7 ਵਜੇ ਬੋਂਡ ਸਟ੍ਰੀਟ ਹੋਮ ਦੇ ਘਰ ਪੁੱਜਾ ਪਰ ਉਹ ਬਰੌਡਵੁੱਡ ਨੂੰ ਬਚਾ ਨਹੀਂ ਸਕੇ। ਉਹਨਾਂ ਦੀ 78 ਸਾਲਾ ਪਤਨੀ ਨੂੰ ਫਲਿੰਡਰਸ ਮੈਡੀਕਲ ਸੈਂਟਰ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਉਹਨਾਂ ਦੇ ਪੋਤੇ ਆਸਟਿਨ ਨੂੰ ਘਟਨਾਸਥਲ 'ਤੇ ਹੀ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਗੱਡੀ ਹੇਠਾਂ ਆਉਣ ਕਾਰਨ 19 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ
ਜਾਣਕਾਰੀ ਮੁਤਾਬਕ ਬਰੌਡਵੁੱਡ ਸਥਾਨਕ ਬਾਊਲਜ਼ ਕਲੱਬ ਦੇ ਸਾਬਕਾ ਪ੍ਰਧਾਨ ਸਨ ਅਤੇ ਉਹਨਾਂ ਦੀ ਪਤਨੀ ਇਕ ਸਾਬਕਾ ਸਕੱਤਰ ਸੀ। ਉਹਨਾਂ ਦੇ ਦੋਸਤ ਪੈਟ ਕੈਵੇਲਾਰੋ ਨੇ ਕਿਹਾ,''ਇਸ ਘਟਨਾ ਦੇ ਬਾਅਦ ਅਸੀਂ ਡੂੰਘੇ ਸਦਮੇ ਵਿਚ ਹਾਂ।'' ਉਹਨਾਂ ਨੇ ਕਿਹਾ,''ਬਰੌਡਵੁੱਡ ਭਲੇ ਵਿਅਕਤੀ ਸਨ। ਇਕ ਅਜਿਹੇ ਵਿਅਕਤੀ ਜੋ ਤੁਹਾਡੇ ਲਈ ਕੁਝ ਵੀ ਕਰਦੇ। ਤੁਸੀਂ ਕਿਸੇ ਵਿਅਕਤੀ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੇ।''

ਉਹਨਾਂ ਨੇ ਦੱਸਿਆ ਕਿ ਜੋੜਾ ਆਪਣੀ ਰਿਟਾਇਰਮੈਂਟ ਦਾ ਆਨੰਦ ਲੈ ਰਿਹਾ ਸੀ। ਉੱਧਰ ਸਮਿਥ ਨੇ ਅਦਾਲਤ ਵਿਚ ਪੇਸ਼ ਹੋਣ ਦੌਰਾਨ ਜ਼ਮਾਨਤ ਲਈ ਐਪਲੀਕੇਸ਼ਨ ਨਹੀਂ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਵਿਡ-19 ਪੀੜਤ ਗਰਭਵਤੀ ਬੀਬੀਆਂ 'ਤੇ ਅਧਿਐਨ, ਹੋਇਆ ਇਹ ਖੁਲਾਸਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            