ਆਸਟ੍ਰੇਲੀਆ 'ਚ ਡਰੱਗ ਲੈਣ ਲਈ ਖੁੱਲ੍ਹੇ ਸਰਕਾਰੀ ਸੈਂਟਰ ਲੋਕਾਂ ਲਈ ਬਣੇ ਵੱਡੀ ਸਿਰਦਰਦੀ

Tuesday, Jun 29, 2021 - 01:33 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ) :ਆਮਤੌਰ 'ਤੇ ਲੋਕਾਂ ਨੂੰ ਨਸ਼ਾ ਲੈਣ ਦੀ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਨਸ਼ਾਮੁਕਤੀ ਕੇਂਦਰ ਭੇਜਿਆ ਜਾਂਦਾ ਹੈ ਪਰ ਢਾਈ ਕਰੋੜ ਦੀ ਆਬਾਦੀ ਵਾਲੇ ਆਸਟ੍ਰੇਲੀਆ ਵਿਚ ਡਰੱਗ ਲੈਣ ਲਈ ਸਰਕਾਰ ਨੇ ਵਿਸ਼ੇਸ਼ ਸੈਂਟਰ ਖੋਲ੍ਹ ਦਿੱਤੇ ਹਨ ਤਾਂ ਜੋ ਡਰੱਗ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਹੁਣ ਇਹ ਸਰਕਾਰੀ ਪ੍ਰੋਗਰਾਮ ਜਨਤਾ ਲਈ ਮੁਸੀਬਤ ਬਣ ਗਿਆ ਹੈ। ਇਹਨਾਂ ਸੈਂਟਰਾਂ ਕਾਰਨ ਅਪਰਾਧ ਵੱਧ ਗਿਆ ਹੈ ਮਤਲਬ ਰੋਜ਼ਾਨਾ ਕੁੱਟਮਾਰ, ਲੁੱਟ-ਖੋਹ, ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਵਾਪਰਨ ਲੱਗੀਆਂ ਹਨ। 

ਹਾਈ ਪ੍ਰੋਫਾਈਲ ਇਲਾਕੇ ਨੌਰਥ ਰਿਚਮੰਡ ਵਿਚ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਇਸ ਸੈਂਟਰ ਨਾਲ ਲੱਗਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਹਨ। ਆਏ ਦਿਨ ਕੋਈ ਨਾ ਕੋਈ ਨਸ਼ੇਬਾਜ਼ ਸਕੂਲ ਵਿਚ ਦਾਖਲ ਹੋ ਕੇ ਹੰਗਾਮਾ ਕਰਦਾ ਹੈ। ਇਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਸੇਫ ਇੰਜੈਕਟਿੰਗ ਰੂਮ ਨੂੰ ਬੰਦ ਕਰਾਉਣ ਲਈ ਐੱਮ.ਐੱਸ.ਆਈ.ਆਰ. ਰੈਜੀਡੈਂਟਸ ਐਕਸ਼ਨ ਕਮੇਟੀ ਬਣਾਈ ਹੈ। ਪ੍ਰੋਗਰਾਮ ਮੁਤਾਬਕ ਇਹਨਾਂ ਸਰਕਾਰੀ ਸੈਂਟਰਾਂ 'ਤੇ 18 ਸਾਲਾ ਤੋਂ ਉੱਪਰ ਦੇ ਲੋਕ ਹੇਰੋਇਨ ਜਾਂ ਆਇਸ ਡਰੱਗ ਲੈ ਸਕਦੇ ਹਨ। ਸੈਂਟਰ ਵਿਚ ਡਰੱਗ ਨਹੀਂ ਮਿਲਦੀ। ਡਰੱਗ ਲੈਣ ਵਾਲਾ ਵਿਅਕਤੀ ਆਪਣੀ ਖੁਰਾਕ ਨਾਲ ਲਿਆਉਂਦਾ ਹੈ ਅਤੇ ਮਾਹਰ ਦੀ ਨਿਗਰਾਨੀ ਵਿਚ ਇਸ ਨੂੰ ਲੈਂਦਾ ਹੈ। 

ਪੜ੍ਹੋ ਇਹ ਅਹਿਮ ਖਬਰ -ਪਾਕਿ : ਸਿੰਧ ਵਿਧਾਨਸਭਾ 'ਚ ਮੰਜਾ ਲੈ ਕੇ ਪਹੁੰਚੇ ਪੀ.ਟੀ.ਆਈ. ਵਿਧਾਇਕ, ਵੀਡੀਓ ਵਾਇਰਲ

ਸੈਂਟਰ ਦੇ ਨਿਰਦੇਸ਼ਕ ਨਿਕੋ ਕਲਾਰਕ ਦੱਸਦੇ ਹਨ ਕਿ ਇਹ ਇਕ ਤਰ੍ਹਾਂ ਦਾ ਮੈਡੀਕਲ ਸੈਂਟਰ ਹੈ। ਇੱਥੇ ਆਉਣ ਵਾਲਿਆਂ ਤੋਂ ਕੋਈ ਚਾਰਜ ਨਹੀਂ ਲਿਆ ਜਾਂਦਾ।ਡਾਕਟਰ ਏਰਿਨ ਲੇਲਰ ਦੱਸਦੀ ਹੈ ਕਿ ਇਸ ਪ੍ਰੋਗਰਾਮ ਤੋਂ ਕਈ ਲੋਕਾਂ ਦੀ ਜਾਨ ਬਚੀ ਹੈ ਸੈਂਟਰ ਵਿਚ 4300 ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਉਹ 1.19 ਲੱਖ ਡੋਜ਼ ਲੈ ਚੁੱਕੇ ਹਨ। ਰੈਸੀਡੈਂਟਸ ਐਕਸ਼ਨ ਕਮੇਟੀ ਨਾਲ ਜੁੜੇ ਡੇਵਿਡ ਹੋਰਸਮੇਨ ਦੱਸਦੇ ਹਨ ਕਿ ਇਲਾਕੇ ਵਿਚ ਡਰੱਗ ਦੀ ਵਿਕਰੀ ਵੱਡੀ ਮਾਤਰਾ ਵਿਚ ਹੋ ਰਹੀ ਹੈ। ਇਸ ਲਈ ਕੋਈ ਇਲਾਕੇ ਵਿਚ ਆਉਣ ਲਈ ਤਿਆਰ ਨਹੀਂ। ਸਾਡਾ ਕਾਰੋਬਾਰ ਠੱਪ ਪੈ ਚੁੱਕਾ ਹੈ। ਇਸ ਦੇ ਬਾਵਜੂਦ ਸਰਕਾਰ ਇਸ ਪ੍ਰੋਗਰਾਮ ਨੂੰ ਸਫਲ ਦੱਸ ਕੇ ਇਕ ਹੋਰ ਸੈਂਟਰ ਸ਼ੁਰੂ ਕਰਨ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਕੁਈਨਜ਼ਲੈਂਡ 'ਚ ਤਿੰਨ ਦਿਨ ਦੀ ਹੋਵੇਗੀ ਤਾਲਾਬੰਦੀ : ਐਨਾਸਟੇਸ਼ੀਆ ਪੈਲਾਸ਼ਾਈ

34 ਲੱਖ ਲੋਕਾਂ ਨੇ ਕਬੂਲ ਕੀਤੀ ਗੈਰ ਕਾਨੂੰਨੀ ਡਰੱਗ ਲੈਣ ਦੀ ਗੱਲ
ਆਸਟ੍ਰੇਲੀਅਨ ਇੰਟੈਂਲੀਜੈਂਸ ਕਮਿਸ਼ਨ ਦੀ ਰਿਪੋਰਟ ਮੁਤਾਬਕ ਬੀਤੇ 10 ਸਾਲਾਂ ਵਿਚ ਗੈਰ ਕਾਨੂੰਨੀ ਡਰੱਗ ਜ਼ਬਤ ਕਰਨ ਦੀ ਦਰ 77 ਫੀਸਦੀ ਵੱਧ ਗਈ ਹੈ। ਡਰੱਗ ਦੀ ਮਾਤਰਾ ਵਿਚ 241 ਫੀਸਦੀ ਦੀ ਤੇਜ਼ੀ ਆਈ। 2018-19 ਵਿਚਕਾਰ ਹਰੇਕ 5 ਮਿੰਟ ਵਿਚ ਇਕ ਸ਼ਖਸ ਡਰੱਗ ਨਾਲ ਫੜਿਆ ਗਿਆ ਅਤੇ ਹਰੇਕ 20 ਮਿੰਟ ਵਿਚ 1 ਕਿਲੋ ਡਰੱਗ ਫੜੀ ਗਈ। ਢਾਈ ਕਰੋੜ ਤੋਂ ਵੱਧ ਆਬਾਦੀ ਵਾਲੇ ਆਸਟ੍ਰੇਲੀਆ ਵਿਚ 34 ਲੱਖ ਤੋਂ ਵੱਧ ਲੋਕਾਂ ਨੇ ਗੈਰ ਕਾਨੂੰਨ ਡਰੱਗ ਲੈਣ ਦੀ ਗਲ ਕਬੂਲ ਕੀਤੀ ਹੈ। ਇਹਨਾਂ ਵਿਚ ਜ਼ਿਆਦਾਤਰ 20 ਤੋਂ 29 ਸਾਲ ਦੇ ਨੌਜਵਾਨ ਹਨ।


Vandana

Content Editor

Related News