ਆਸਟ੍ਰੇਲੀਆ 'ਚ ਭਿਆਨਕ ਸੋਕਾ, ਲੋਕਾਂ ਦਾ ਬੁਰਾ ਹਾਲ

07/29/2018 1:26:03 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦਾ ਸੂਬਾ ਨਿਊ ਸਾਊਥ ਵੇਲਜ਼ ਭਿਆਨਕ ਸੋਕੇ ਦੀ ਮਾਰ ਝੱਲ ਰਿਹਾ ਹੈ। ਸੋਕਾ ਅਜਿਹਾ ਹੈ ਕਿ ਜ਼ਮੀਨ 'ਤੇ ਨਾ ਘਾਹ ਹੈ ਅਤੇ ਨਾ ਹੀ ਨਮੀ। ਪਸ਼ੂ ਭੁੱਖ ਅਤੇ ਪਾਣੀ ਦੀ ਕਮੀ ਨਾਲ ਮਰ ਰਹੇ ਹਨ। ਪਿੰਡ ਦੇ ਲੋਕ ਸ਼ਹਿਰਾਂ ਵੱਲ ਭੱਜ ਰਹੇ ਹਨ। ਇੱਥੋਂ ਦਾ 57 ਫੀਸਦੀ ਹਿੱਸਾ ਸੋਕਾ ਪ੍ਰਭਾਵਿਤ ਐਲਾਨਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਲਗਾਤਾਰ 7ਵਾਂ ਸਾਲ ਹੈ ਜਦੋਂ ਇੱਥੇ ਸਧਾਰਨ ਤੋਂ ਘੱਟ ਮੀਂਹ ਪਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੋਕੇ ਦਾ ਕਾਰਨ ਅਲ ਨੀਨੋ ਅਤੇ ਗਲੋਬਲ ਵਾਰਮਿੰਗ ਹੈ। ਵੇਲਜ਼ ਦੇ ਗੁਆਂਢ ਕੁਈਨਜ਼ਲੈਂਡ ਵਿਚ ਵੀ ਕੁਝ ਅਜਿਹੇ ਹੀ ਹਾਲਾਤ ਹਨ। 
ਦੱਸਿਆ ਜਾ ਰਿਹਾ ਹੈ ਕਿ ਇਹ ਬੀਤੇ 100 ਸਾਲ ਵਿਚ ਪਏ ਸੋਕਿਆਂ ਵਿਚੋਂ ਸਭ ਤੋਂ ਭਿਆਨਕ ਸੋਕਾ ਹੈ। ਇਸ ਤੋਂ ਪਹਿਲਾਂ ਇੱਥੇ ਸਾਲ 1901-02, 1919-20 ਅਤੇ 2002-03 ਵਿਚਕਾਰ ਸੋਕਾ ਪਿਆ ਸੀ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਮੀਂਹ ਦੇ ਅੰਕੜੇ ਮਾਪਣ ਲਈ 7 ਹਜ਼ਾਰ ਕੇਂਦਰ ਹਨ। ਕੋਬਾਰ ਵਿਚ ਇਸ ਵਾਰ ਔਸਤਨ 93.5 ਮਿਲੀਮੀਟਰ ਮੀਂਹ ਦੀ ਤੁਲਨਾ ਵਿਚ ਸਿਰਫ 5.6 ਮਿਲੀਮੀਟਰ ਮੀਂਹ ਪਿਆ। ਆਸਟ੍ਰੇਲੀਆ ਵਿਚ ਸਾਲ 2017-18 ਵਿਚ ਪਈ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੀਤੇ ਸਾਲਾਂ ਦੀ ਤੁਲਨਾ ਵਿਚ ਤਾਪਮਾਨ ਵਿਚ 1.46 ਡਿਗਰੀ ਦਾ ਵਾਧਾ ਹੋਇਆ ਹੈ।


Related News