ਆਸਟਰੇਲੀਆ ਦੇ ਉਪ ਪ੍ਰਧਾਨਮੰਤਰੀ 'ਨਿਊਜ਼ੀਲੈਂਡਰ ਆਫ ਦ ਯਿਅਰ' ਦੀ ਦੋੜ ਵਿਚ ਸਭ ਤੋਂ ਅੱਗੇ

08/25/2017 5:32:30 PM

ਵੈਲਿੰਗਟਨ— ਆਸਟਰੇਲੀਆ ਦੇ ਉਪ ਪ੍ਰਧਾਨਮੰਤਰੀ ਬਰਨੇਬੀ ਜੋਇਸ 'ਨਿਊਜ਼ੀਲੈਂਡਰ ਆਫ ਦ ਯਿਅਰ' ਇਨਾਮ ਲਈ ਦੋੜ ਵਿਚ ਸਭ ਤੋਂ ਅੱਗੇ ਹਨ । ਇਹ ਉਨ੍ਹਾਂ ਦੀ ਗੈਰ-ਸੰਵਿਧਾਨਕ ਕੀਵੀ ਨਾਗਰਿਕਤਾ ਦੇ ਕਾਰਨ ਕੈਨਬਰਾ ਵਿਚ ਚਲ ਰਹੇ ਸੰਵਿਧਾਨਕ ਸੰਕਟ ਦੌਰਾਨ ਹੋਇਆ ਹੈ । ਇਨਾਮ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਉਮੀਦਵਾਰੀ ਲਈ ਕੀਤੀ ਗਈ ਜਨਤਕ ਅਪੀਲ ਤੋਂ ਬਾਅਦ ਜੋਇਸ ਇਸ ਇਨਾਮ ਲਈ ਦੂਜੇ ਸਭ ਤੋਂ ਜ਼ਿਆਦਾ ਨਾਮਜ਼ਦ ਹੋਣ ਵਾਲੇ ਵਿਅਕਤੀ ਬਣ ਗਏ ਹਨ । ਇਹ ਇਨਾਮ 2010 ਵਿਚ ਸ਼ੁਰੂ ਕੀਤੇ ਗਏ ਸਨ ਜਿਸ ਵਿਚ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਨਿਊਜ਼ੀਲੈਂਡ ਨੂੰ ਰਹਿਣ ਲਈ ਇਕ ਬਿਹਤਰ ਸਥਾਨ ਬਣਾਉਣ ਵਿਚ ਯੋਗਦਾਨ ਦਿੱਤਾ ਹੋਵੇ । ਆਸਟਰੇਲੀਆ ਵਿਚ ਪੈਦਾ ਹੋਏ ਜੋਇਸ ਨੂੰ ਇਸ ਮਹੀਨੇ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੀਵੀ ਪਿਤਾ ਤੋਂ ਨਿਊਜ਼ੀਲੈਂਡ ਦੀ ਨਾਗਰਿਕਤਾ ਵਿਰਾਸਤ ਵਿਚ ਪ੍ਰਾਪਤ ਹੈ, ਜਿਸ ਦੀ ਉਨ੍ਹਾਂ ਨੂੰ ਇੱਛਾ ਨਹੀਂ ਹੈ । ਇਸ ਵਜ੍ਹਾ ਨਾਲ ਸੰਸਦ ਵਿਚ ਉਨ੍ਹਾਂ ਦੀ ਸੀਟ ਹੱਥੋਂ ਜਾ ਸਕਦੀ ਹੈ ਕਿਉਂਕਿ ਉਹ ਦੋਹਰੀ ਨਾਗਰਿਕਤਾ 'ਤੇ ਪਾਬੰਦੀ ਲਾਉਣ ਵਾਲੀ ਸੰਵਿਧਾਨਕ ਸ਼ਰਤ ਦੀ ਉਲੰਘਣਾ ਕਰਦੇ ਹਨ । ਇਸ ਇਨਾਮ ਨੂੰ ਜਿੱਤਣ ਲਈ ਨਾਮਜ਼ਦਾਂ ਨੂੰ ਜਾਂ ਤਾਂ ਨਿਊਜ਼ੀਲੈਂਡ ਦਾ ਨਾਗਰਿਕ ਹੋਣਾ ਚਾਹੀਦਾ ਹੈ ਜਾਂ ਉਨ੍ਹਾਂ ਨੇ 5 ਸਾਲ ਉੱਥੇ ਨਿਵਾਸ ਕੀਤਾ ਹੋਵੇ । ਆਸਟਰੇਲੀਆ ਦੇ ਇਹ ਉਪ ਪ੍ਰਧਾਨਮੰਤਰੀ ਕਿਸੇ ਵੀ ਸ਼ਰਤ ਨੂੰ ਪੂਰਾ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ 15 ਅਗਸਤ ਨੂੰ ਸੰਸਦ ਨੂੰ ਦੱਸਿਆ ਸੀ ਕਿ ਉਹ ਨਿਊਜ਼ੀਲੈਂਡ ਦੀ ਨਾਗਰਿਕਤਾ ਛੱਡ ਰਹੇ ਹਨ ।


Related News