ਆਸਟ੍ਰੇਲੀਆ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਡੇਵਿਡ ਵੈਨ ਨੇ ਲਿਬਰਲ ਪਾਰਟੀ ਤੋਂ ਦਿੱਤਾ ਅਸਤੀਫਾ

Sunday, Jun 18, 2023 - 11:48 AM (IST)

ਆਸਟ੍ਰੇਲੀਆ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਡੇਵਿਡ ਵੈਨ ਨੇ ਲਿਬਰਲ ਪਾਰਟੀ ਤੋਂ ਦਿੱਤਾ ਅਸਤੀਫਾ

ਸਿਡਨੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਪਾਰਟੀ ਦੇ ਮੈਂਬਰ ਅਤੇ ਸੈਨੇਟਰ ਡੇਵਿਡ ਵੈਨ ਨੇ ਲਿਬਰਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ।  ਅਸਤੀਫਾ ਦਿੰਦੇ ਹੋਏ ਕਿਹਾ ਵੈਨ ਨੇ ਕਿਹਾ ਕਿ ਉਹ "ਬਹੁਤ ਦੁਖੀ ਅਤੇ ਨਿਰਾਸ਼" ਹਨ। ਇਹ ਫ਼ੈਸਲਾ ਉਸ ਮਾਮਲੇ ਤੋਂ ਕੁਝ ਦਿਨ ਬਾਅਦ ਲਿਆ ਗਿਆ, ਜਦੋਂ ਉਸ 'ਤੇ ਸੀਨੇਟ ਦੇ ਦੋ ਹੋਰ ਮੈਂਬਰਾਂ ਅਤੇ ਇੱਕ ਅਣਜਾਣ ਤੀਜੀ ਔਰਤ 'ਤੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਗਿਆ ਸੀ।

PunjabKesari

ਵੈਨ ਨੇ ਵਿਕਟੋਰੀਆ ਲਿਬਰਲ ਪਾਰਟੀ ਦੇ ਪ੍ਰਧਾਨ ਗ੍ਰੇਗ ਮੀਰਾਬੇਲਾ ਨੂੰ ਲਿਖੇ ਇੱਕ ਪੱਤਰ ਵਿੱਚ ਦੱਸਿਆ ਕਿ "ਉਸ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਉਚਿਤ ਪ੍ਰਕਿਰਿਆ ਅਤੇ ਨਿਆਂ ਲਈ ਲਿਬਰਲ ਪਾਰਟੀ ਦੀ ਅਣਦੇਖੀ ਨੂੰ ਦੇਖਦੇ ਹੋਏ, ਉਹ ਤੁਰੰਤ ਪ੍ਰਭਾਵ ਤੋਂ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹੈ। " ਵੈਨ ਨੇ ਅੱਗੇ ਕਿਹਾ ਕਿ ਇਹ ਨਿਆਂ ਦਾ ਧੋਖਾ ਹੈ ਅਤੇ ਮੈਂ ਦੁਹਰਾਉਂਦਾ ਹਾਂ ਕਿ ਮੈਂ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਾ ਹਾਂ। ਵੈਨ ਮੁਤਾਬਕ "ਉਹ ਬਹੁਤ ਦੁਖੀ ਅਤੇ ਨਿਰਾਸ਼ ਹੈ ਕਿਉਂਕਿ ਉਸ ਨੂੰ ਇਹਨਾਂ ਦਾਅਵਿਆਂ ਦੇ ਸਬੰਧ ਵਿੱਚ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਉਹ ਉਨ੍ਹਾਂ ਸੈਂਕੜੇ ਮੈਂਬਰਾਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਇੱਕ ਮੈਂਬਰ ਵਜੋਂ ਉਸ ਦੇ ਅੰਤਮ ਦਿਨਾਂ ਵਿੱਚ ਉਸ ਨੂੰ ਸਮਰਥਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਅੰਤਰਰਾਸ਼ਟਰੀ ਯੋਗ ਦਿਵਸ 2023 : PM ਮੋਦੀ 21 ਜੂਨ ਨੂੰ ਅਮਰੀਕਾ 'ਚ ਯੋਗ ਸੈਸ਼ਨ ਦੀ ਕਰਨਗੇ ਅਗਵਾਈ

ਵੈਨ ਨੇ ਕਿਹਾ ਕਿ ਉਸ ਨੇ ਪਾਰਟੀ ਲਈ ਅਣਥੱਕ ਮਿਹਨਤ ਕੀਤੀ ਹੈ। ਉਹ ਪਾਰਟੀ ਦੀਆਂ ਕਦਰਾਂ-ਕੀਮਤਾਂ ਲਈ ਲੜਦਾ ਰਹੇਗਾ।" ਹਾਲਾਂਕਿ ਵੈਨ ਨੇ ਪਾਰਟੀ ਛੱਡ ਦਿੱਤੀ ਹੈ, ਪਰ ਉਸ ਦੇ ਪੱਤਰ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਉਹ ਆਪਣੀ ਸੀਟ ਤੋਂ ਅਸਤੀਫਾ ਦੇਵੇਗਾ। ਬੀਤੇ ਦਿਨ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵੈਨ ਨੂੰ ਪਾਰਟੀ ਰੂਮ ਤੋਂ ਬਾਹਰ ਕੱਢਣ ਤੋਂ ਬਾਅਦ ਸੰਸਦ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਸੈਨੇਟਰ ਲੀਡੀਆ ਥੋਰਪੇ ਅਤੇ ਸਾਬਕਾ ਲਿਬਰਲ ਸੈਨੇਟਰ ਅਮਾਂਡਾ ਸਟੋਕਰ ਨੇ ਵੈਨ 'ਤੇ ਅਣਉਚਿਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ। ਸਟੋਕਰ ਨੇ ਕਿਹਾ ਕਿ ਵੈਨ ਨੇ ਇੱਕ ਗੈਰ ਰਸਮੀ ਸਮਾਜਿਕ ਇਕੱਠ ਵਿੱਚ ਉਸਨੂੰ ਦੋ ਵਾਰ ਅਣਉਚਿਤ ਢੰਗ ਨਾਲ ਛੂਹਿਆ ਸੀ। ਡਟਨ ਨੇ ਕਿਹਾ ਕਿ ਉਸ ਨੇ ਤੀਜੇ ਦੋਸ਼ੀ ਨਾਲ ਗੱਲ ਕੀਤੀ ਸੀ, ਪਰ ਉਸ ਨੇ ਕੋਈ ਵੇਰਵਾ ਨਹੀ ਦਿੱਤਾ ਅਤੇ ਨਾ ਹੀ ਉਸ ਦੀ ਪਛਾਣ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News