ਆਸਟ੍ਰੇਲੀਆ 'ਚ ਖੰਡੀ ਚੱਕਰਵਾਤ ਦੀ ਚਿਤਾਵਨੀ, ਸੁਰੱਖਿਆ ਤਹਿਤ ਚੁੱਕੇ ਜਾ ਰਹੇ ਜ਼ਰੂਰੀ ਕਦਮ

Thursday, Jan 25, 2024 - 12:30 PM (IST)

ਆਸਟ੍ਰੇਲੀਆ 'ਚ ਖੰਡੀ ਚੱਕਰਵਾਤ ਦੀ ਚਿਤਾਵਨੀ, ਸੁਰੱਖਿਆ ਤਹਿਤ ਚੁੱਕੇ ਜਾ ਰਹੇ ਜ਼ਰੂਰੀ ਕਦਮ

ਬ੍ਰਿਸਬੇਨ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਉੱਤਰ-ਪੂਰਬੀ ਤੱਟ ਤੋਂ ਲੰਘਣ ਵਾਲੇ ਊਸ਼ਣ ਕਟੀਬੰਧੀ ਚੱਕਰਵਾਤ ਕਿਰਿਲ ਦੇ ਪੂਰਵ ਅਨੁਮਾਨ ਵਿਚਕਾਰ ਵੀਰਵਾਰ ਨੂੰ ਇਲਾਕਾ ਨਿਵਾਸੀਆਂ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਚੱਕਰਵਾਤ ਦੇ ਪ੍ਰਭਾਵ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਤੂਫਾਨ ਪ੍ਰਣਾਲੀ ਅਜੇ ਵੀ ਕੋਰਲ ਸਾਗਰ ਦੇ ਪੱਛਮ ਵੱਲ ਹੈ ਅਤੇ 140 ਕਿਲੋਮੀਟਰ ਪ੍ਰਤੀ ਘੰਟਾ (87 ਮੀਲ ਪ੍ਰਤੀ ਘੰਟਾ) ਦੀ ਰਫਤਾਰ ਨਾਲ ਹਵਾਵਾਂ ਆਉਣ ਦੀ ਸੰਭਾਵਨਾ ਹੈ ਕਿਉਂਕਿ ਚੱਕਰਵਾਤ ਵੀਰਵਾਰ ਰਾਤ ਨੂੰ ਮੁੱਖ ਭੂਮੀ ਨੂੰ ਪਾਰ ਕਰ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਸ਼ਹਿਰ ਬੋਲੋਗਨਾ ਦਾ ਵਿਸ਼ੇਸ਼ ਉਪਰਾਲਾ, ਸੜਕ 'ਤੇ ਵਾਹਨਾਂ ਦੀ ਰਫ਼ਤਾਰ 30km/h ਕੀਤੀ ਤੈਅ

ਮੌਸਮ ਵਿਗਿਆਨ ਬਿਊਰੋ (ਬੀ.ਓ.ਐਮ.) ਦੀ ਅਧਿਕਾਰੀ ਮਰੀਅਮ ਬ੍ਰੈਡਬਰੀ ਨੇ ਬੁੱਧਵਾਰ ਨੂੰ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ,''ਇਹ ਟਾਊਨਸਵਿਲੇ ਵੱਲ ਵਧ ਰਿਹਾ ਹੈ ਅਤੇ ਰਫਤਾਰ ਫੜ ਰਿਹਾ ਹੈ।'' ਕੁਈਨਜ਼ਲੈਡ ਰਾਜ ਸਰਕਾਰ ਨੇ ਦੱਸਿਆ ਕਿ ਵੀਰਵਾਰ ਨੂੰ ਪ੍ਰਭਾਵਿਤ ਖੇਤਰ 'ਚ 100 ਤੋਂ ਜ਼ਿਆਦਾ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਨਾਲ ਹੀ 'ਆਸਟ੍ਰੇਲੀਆ ਡੇਅ' 'ਤੇ ਰਾਸ਼ਟਰੀ ਛੁੱਟੀ ਲਈ ਸ਼ੁੱਕਰਵਾਰ ਨੂੰ ਨਿਯਤ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਈ ਏਅਰਲਾਈਨਾਂ ਨੇ ਟਾਊਨਸਵਿਲੇ ਅਤੇ ਹੈਮਿਲਟਨ ਟਾਪੂ ਵਿਚਕਾਰ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਰੌਕਹੈਂਪਟਨ ਦੇ ਉੱਤਰ ਵੱਲ ਕੁਈਨਜ਼ਲੈਂਡ ਰੇਲ ਸੇਵਾਵਾਂ ਖਰਾਬ ਮੌਸਮ ਦੇ ਖਤਰੇ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਹੈਮਿਲਟਨ ਟਾਪੂ 'ਤੇ ਸੈਰ-ਸਪਾਟਾ ਸਥਾਨਾਂ ਦੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਨਾਹ ਦੇਣ ਲਈ ਟਾਪੂ 'ਤੇ ਇਕ ਕਮਿਊਨਿਟੀ ਸੈਂਟਰ ਖੋਲ੍ਹਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News