ਕੋਰੋਨਾਵਾਇਰਸ ਦੀ ਸੁਤੰਤਰ ਜਾਂਚ ਦੀ ਮੰਗ 'ਤੇ ਚੀਨ ਨੇ ਆਸਟ੍ਰੇਲੀਆ ਨੂੰ ਦਿੱਤੀ ਧਮਕੀ

Tuesday, Apr 28, 2020 - 06:20 PM (IST)

ਕੋਰੋਨਾਵਾਇਰਸ ਦੀ ਸੁਤੰਤਰ ਜਾਂਚ ਦੀ ਮੰਗ 'ਤੇ ਚੀਨ ਨੇ ਆਸਟ੍ਰੇਲੀਆ ਨੂੰ ਦਿੱਤੀ ਧਮਕੀ

ਸਿਡਨੀ/ਬੀਜਿੰਗ (ਬਿਊਰੋ): ਚੀਨ ਨੇ ਹੁਣ ਆਸਟ੍ਰੇਲੀਆ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਕੋਰੋਨਾਵਾਇਰਸ ਮਹਾਮਾਰੀ ਦੀ ਜਾਂਚ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਵਿਚ ਚੀਨ ਦੇ ਰਾਜਦੂਤ ਨੇ ਕਿਹਾ ਕਿ ਇਸ ਕਦਮ ਨਾਲ ਚੀਨੀ ਲੋਕ ਆਸਟ੍ਰੇਲੀਆ ਦੇ ਸਾਮਾਨ ਦਾ ਬਾਈਕਾਟ ਕਰ ਸਕਦੇ ਹਨ ਅਤੇ ਇੱਥੋਂ ਦੀ ਯਾਤਰਾ ਕਰਨੀ ਵੀ ਬੰਦ ਕਰ ਸਕਦੇ ਹਨ। ਅਸਲ ਵਿਚ ਅਮਰੀਕਾ ਦੇ ਬਾਅਦ ਆਸਟ੍ਰੇਲੀਆ ਨੇ ਕਿਹਾ ਸੀ ਕਿ ਚੀਨ ਦੇ ਵੁਹਾਨ ਤੋਂ ਕੋਰੋਨਾਵਾਇਰਸ ਦੇ ਪੂਰੀ ਦੁਨੀਆ ਵਿਚ ਫੈਲਣ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।

ਚੀਨ ਦੇ ਰਾਜਦੂਤ ਚੇਂਗ ਜਿੰਗਾਯੇ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੀ ਉਤਪਤੀ ਦੀ ਸੁਤੰਤਰ ਜਾਂਚ ਦੀ ਮੰਗ ਕਰਨਾ ਬਹੁਤ ਖਤਰਨਾਕ ਕਦਮ ਹੈ। ਚੀਨੀ ਰਾਜਦੂਤ ਨੇ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵੀਊ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਆਸਟ੍ਰੇਲੀਆ ਜੋ ਕਰ ਰਿਹਾ ਹੈ ਉਸ ਨਾਲ ਚੀਨ ਦੀ ਜਨਤਾ ਪਰੇਸ਼ਾਨ ਅਤੇ ਨਿਰਾਸ਼ ਹੋਈ ਹੈ। ਜੇਕਰ ਹਾਲਤ ਹੋਰ ਵਿਗੜਦੇ ਹਨ ਤਾਂ ਲੋਕ ਸੋਚਣਗੇ ਕਿ ਅਸੀਂ ਅਜਿਹੇ ਦੇਸ਼ ਕਿਉਂ ਜਾਈਏ ਜਿਸ ਦਾ ਚੀਨ ਦੇ ਪ੍ਰਤੀ ਰਵੱਈਆ ਦੋਸਤਾਨਾ ਨਹੀਂ ਹੈ। ਚੀਨੀ ਸੈਲਾਨੀ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਦੋ ਵਾਰੀ ਜ਼ਰੂਰ ਸੋਚਣਗੇ।''

ਚੇਂਗ ਨੇ ਕਿਹਾ,''ਇਹ ਪੂਰੀ ਤਰ੍ਹਾਂ ਨਾਲ ਲੋਕਾਂ 'ਤੇ ਨਿਰਭਰ ਹੈ। ਹੋ ਸਕਦਾ ਹੈ ਕਿ ਸਧਾਰਨ ਲੋਕ ਕਹਿਣ ਕਿ ਅਸੀਂ ਆਸਟ੍ਰੇਲੀਅਨ ਵਾਈਨ ਕਿਉਂ ਪੀਏ ਜਾਂ ਅਸੀਂ ਆਸਟ੍ਰੇਲੀਆ ਦਾ ਬੀਫ ਕਿਉਂ ਖਾਈਏ।'' ਚੀਨੀ ਰਾਜਦੂਤ ਨੇ ਇਹ ਧਮਕੀ ਵੀ ਦਿੱਤੀ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਚੀਨੀ ਵਿਦਿਆਰਥੀ ਆਉਣਾ ਬੰਦ ਕਰ ਦੇਣਗੇ, ਜੋ ਸਰਕਾਰ ਦੇ ਮਾਲੀਏ ਦਾ ਮਹੱਤਵਪੂਰਣ ਸਾਧਨ ਹਨ। ਉਹਨਾਂ ਨੇ ਕਿਹਾ,''ਚੀਨੀ ਮਾਪੇ ਸੋਚਣਗੇ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀ ਜਗ੍ਹਾ ਕਿਉਂ ਭੇਜਣ ਜੋ ਦੋਸਤੀ ਤਾਂ ਦੂਰ ਦੁਸ਼ਮਣੀ ਨਿਭਾ ਰਿਹਾ ਹੈ। ਉਹ ਵਿਚਾਰ ਕਰਨਗੇ ਕਿ ਆਪਣੇ ਬੱਚਿਆਂ ਨੂੰ ਭੇਜਣ ਲਈ ਇਹੀ ਜਗ੍ਹਾ ਸਭ ਤੋਂ ਚੰਗੀ ਹੈ।''

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਪੰਜਾਬੀ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ 'ਚ ਮੌਤ

ਚੀਨੀ ਰਾਜਦੂਤ ਦੇ ਇਸ ਬਿਆਨ ਨਾਲ ਚੀਨ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਵਿਚ ਤਣਾਅ ਹੋਰ ਵੱਧ ਸਕਦਾ ਹੈ। ਇਸ ਬਿਆਨ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਚੀਨੀ ਰਾਜਦੂਤ ਆਪਣੀ ਕਮਿਊਨਿਟੀ ਸਰਕਾਰ ਦੇ ਹਿਤਾਂ ਨੂੰ ਅੱਗੇ ਵਧਾਉਣ ਲਈ ਹਮਲਾਵਰ ਰਵੱਈਆ ਅਪਨਾਉਣ ਲਈ ਤਿਆਰ ਹਨ। ਇਸ ਲਈ ਉਹ ਚੀਨ ਦੀ ਆਰਥਿਕ ਤਾਕਤ ਨੂੰ ਵੀ ਹਥਿਆਰ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਉੱਧਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੀ ਸੁਤੰਤਰ ਜਾਂਚ ਹੋਣ ਨਾਲ ਇਸ ਗੱਲ ਦੀ ਵੀ ਸਮੀਖਿਆ ਹੋਵੇਗੀ ਕਿ ਚੀਨ ਦੇ ਸ਼ਾਸਕਾਂ ਨੇ ਮਹਾਮਾਰੀ ਵਿਰੁੱਧ ਕਿਹੜੇ ਕਦਮ ਚੁੱਕੇ। ਇਸ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਦੀ ਆਲੋਚਨਾ ਦਾ ਦਰਵਾਜ਼ਾ ਵੀ ਖੁੱਲ੍ਹ ਸਕਦਾ ਹੈ।


author

Vandana

Content Editor

Related News