ਮਾਣ ਵਾਲੀ ਗੱਲ, ਆਸਟ੍ਰੇਲੀਆ ''ਚ ਸਿੱਖ ਫੌਜੀ ਅਫਸਰ ਨੂੰ ਮਿਲੀ ਸਕਾਲਰਸ਼ਿਪ

Friday, Dec 25, 2020 - 06:01 PM (IST)

ਮਾਣ ਵਾਲੀ ਗੱਲ, ਆਸਟ੍ਰੇਲੀਆ ''ਚ ਸਿੱਖ ਫੌਜੀ ਅਫਸਰ ਨੂੰ ਮਿਲੀ ਸਕਾਲਰਸ਼ਿਪ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੀ ਆਰਮੀ ਵਿਚ ਕੈਪਟਨ ਅਮਰਿੰਦਰ ਸਿੰਘ ਘੁੰਮਣ ਪਹਿਲੇ ਸਿੱਖ ਹਨ, ਜਿਹਨਾਂ ਨੂੰ ਸਕਾਲਰਸ਼ਿਪ ਹਾਸਲ ਹੋਈ ਹੈ। ਜੌਹਨ ਮੌਨਾਸ ਫਾਊਂਡੇਸ਼ਨ ਤੋਂ ਉਹਨਾਂ ਨੂੰ ਇਹ ਸਕਾਲਰਸ਼ਿਪ ਪ੍ਰਾਪਤ ਹੋਈ, ਜੋ ਵਿਦੇਸ਼ੀ ਯੂਨੀਵਰਸਿਟੀ ਤੋਂ ਮਾਸਟਰਜ਼ ਆਫ ਬਿਜ਼ਨੈੱਸ ਐਂਡ ਮਨਿਸਟ੍ਰੇਸ਼ਨ ਦੀ ਡਿਗਰੀ ਲੈਣ ਵਿਚ ਸਹਾਈ ਹੋਏ। ਇਹ ਸਕਾਲਰਸ਼ਿਪ 2 ਲੱਖ ਡਾਲਰ ਦੀ ਹੋਵੇਗੀ। 

PunjabKesari

ਕੈਪਟਨ ਘੁੰਮਣ ਇਸ ਵੱਕਾਰੀ ਸਕਾਲਰਸ਼ਿਪ ਵਿਚ ਜੇਤੂ ਵਜੋਂ ਉਪਕੋਰਤ ਯੂਨੀਵਰਸਿਟੀ ਵੱਲੋਂ ਨਾਮਜ਼ਦ ਕੀਤੇ ਗਏ 13 ਲੋਕਾਂ ਵਿਚ ਇਕ ਹਨ ਜੋ ਅਜਿਹਾ ਸਨਮਾਨ ਲੈਣ ਵਾਲੇ ਪਹਿਲੇ ਆਸਟ੍ਰੇਲੀਆਈ ਸਿੱਖ ਬਣ ਗਏ ਹਨ। ਉਸ ਨੇ ਕਈ ਦੇਸ਼ਾਂ ਵਿਚ ਮਿਸ਼ਨਾਂ ਅਤੇ ਜਵਾਨਾਂ ਦੀ ਅਗਵਾਈ ਕੀਤੀ ਹੈ।

PunjabKesari

ਕੈਪਟਨ ਘੁੰਮਣ ਨੇ ਦੱਸਿਆ ਕਿ ਉਸ ਦੀ ਇਹ ਚੋਣ ਲੀਡਰਸ਼ਿਪ, ਹੁਨਰ, ਅਕਾਦਮਿਕ ਉੱਤਮਤਾ ਨੇ ਨਾਲ-ਨਾਲ ਸਿੱਖਿਆ ਰਾਹੀਂ ਹੋਰ ਵਿਕਾਸ ਕਰਨ ਦੀ ਇੱਛਾ ਅਤੇ ਵਿਆਪਕ ਭਾਈਚਾਰੇ ਦੀ ਸੇਵਾ ਦੇ ਇਰਾਦੇ ਨਾਲ ਵੀ ਹੋਈ ਹੋ ਸਕਦੀ ਹੈ। 

PunjabKesari

ਇੱਥੇ ਦੱਸ ਦਈਏ ਕਿ ਕੈਪਟਨ ਘੁੰਮਣ ਪਿਛਲੇ 10 ਸਾਲਾਂ ਤੋਂ ਇਵੇਂ ਹੀ ਫੌਜ ਵਿਚ ਸੇਵਾ ਨਿਭਾਅ ਰਿਹਾ ਹੈ। ਫੌਜੀ ਸਿਖਲਾਈ ਦੌਰਾਨ ਉਸ ਨੇ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਅਤੇ ਪ੍ਰਾਜੈਕਟ ਪ੍ਰਬੰਧਨ ਵਿਚ ਮਾਸਟਰਜ਼ ਇਨ ਮੈਨੇਜਮੈਂਟ ਦੀ ਪੜ੍ਹਾਈ ਵੀ ਕੀਤੀ। ਉਹ ਪੰਜਾਬ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸੰਬੰਧ ਰੱਖਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਹੁਣ ਅਮਰੀਕੀ ਸਾਂਸਦਾਂ ਨੇ ਕਿਸਾਨ ਅੰਦਲੋਨ ਨੂੰ ਲੈ ਕੇ ਪੋਂਪਿਓ ਨੂੰ ਲਿਖਿਆ ਪੱਤਰ


author

Vandana

Content Editor

Related News