ਆਸਟ੍ਰੇਲੀਆ ਨੇ Novavax ਟੀਕੇ ਨੂੰ ਦਿੱਤੀ ਮਨਜ਼ੂਰੀ, ਬਣਿਆ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ ਟੀਕਾ

Thursday, Jan 20, 2022 - 05:27 PM (IST)

ਆਸਟ੍ਰੇਲੀਆ ਨੇ Novavax ਟੀਕੇ ਨੂੰ ਦਿੱਤੀ ਮਨਜ਼ੂਰੀ, ਬਣਿਆ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ ਟੀਕਾ

ਕੈਨਬਰਾ (ਭਾਸ਼ਾ) : ਆਸਟ੍ਰੇਲੀਆ ਨੇ ਕੋਵਿਡ-19 ਰੋਕੂ ਟੀਕੇ ‘ਨੋਵਾਵੈਕਸ’ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਬਾਅਦ ਇਹ ਦੇਸ਼ ਵਿਚ ਮਨਜ਼ੂਰੀ ਪਾਉਣ ਵਾਲਾ 5ਵਾਂ ਕੋਵਿਡ ਰੋਕੂ ਟੀਕਾ ਬਣ ਗਿਆ ਹੈ। ਆਸਟ੍ਰੇਲੀਆ ਨੇ ਆਪਣੀ 2.6 ਕਰੋੜ ਆਬਾਦੀ ਲਈ ਅਮਰੀਕਾ ਵਿਚ ਬਣੇ ਇਸ ਟੀਕੇ ਦੀਆਂ 5.1 ਕਰੋੜ ਖ਼ੁਰਾਕਾਂ ਦਾ ਆਰਡਰ ਦਿੱਤਾ ਹੈ। ਇਸ ਦੀ ਸਪਲਾਈ ‘ਨੁਵੈਕਸੋਵਿਡ’ ਬਰਾਂਡ ਦੇ ਨਾਮ ਨਾਲ ਹੋਵੇਗੀ। ਆਸਟ੍ਰੇਲੀਆ ਵਿਚ ਫਾਈਜ਼ਰ, ਐਸਟ੍ਰਾਜੇਨੇਕਾ ਅਤੇ ਮਾਡਰਨਾ ਦੇ ਟੀਕਿਆਂ ਦਾ ਪਹਿਲਾਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਾਹਗਾ ਸਰਹੱਦ ਨੇੜੇ ਆਪਣਾ ਡਰੀਮ ਪ੍ਰੋਜੈਕਟ ਬਣਾ ਰਹੇ ਹਨ ਇਮਰਾਨ ਖਾਨ, ਪਾਕਿਸਤਾਨੀ ਜਨਤਾ ਨਾਰਾਜ਼

ਜਾਨਸਨ ਐਂਡ ਜਾਨਸਨ ਦੇ ਟੀਕੇ ‘ਜਨਸਸੇਨ’ ਨੂੰ ਵੀ ਮਨਜ਼ੂਰੀ ਮਿਲੀ ਹੋਈ ਹੈ ਪਰ ਸਰਕਾਰ ਨੇ ਇਸ ਦੀ ਇਕ ਵੀ ਖ਼ੁਰਾਕ ਨਹੀਂ ਖਰੀਦੀ ਹੈ। ਨੋਵਾਵੈਕਸ ਟੀਕਾ ਆਸਟਰੇਲੀਆ ਵਿਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਲਈ ਉਪਲਬਧ ਹੋਵੇਗਾ, ਜਿਹਨਾਂ ਦਾ ਅਜੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਦੇਸ਼ ਦੀ 95 ਫ਼ੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਇਸ ਟੀਕੇ ਦੀ ਵਰਤੋਂ ਉਨ੍ਹਾਂ ਨੂੰ ਬੂਸਟਰ ਡੋਜ਼ ਦੇਣ ਲਈ ਨਹੀਂ ਕੀਤੀ ਜਾਵੇਗੀ। ਥੈਰੇਪਿਊਟਿਕ ਜੀਨਸ ਪ੍ਰਸ਼ਾਸਨ ਦੇ ਮੁਖੀ, ਜੌਨ ਸਕੇਰਿਟ ਨੇ ਕਿਹਾ, ‘ਇਸ ਦੇਸ਼ ਵਿਚ ਵੱਡੇ ਪੱਧਰ ’ਤੇ ਟੀਕਾਕਰਨ ਦੇ ਬਾਵਜੂਦ, ਅਜੇ ਵੀ ਕੁਝ ਲੋਕ ਹਨ ਜੋ ਨੋਵਾਵੈਕਸ ਦੀ ਉਡੀਕ ਕਰ ਰਹੇ ਹਨ ਅਤੇ ਇਹ ਬਹੁਤ ਵਧੀਆ ਹੈ ਕਿ ਇਹ ਅੰਤ ਵਿਚ ਮਨਜ਼ੂਰ ਹੋ ਗਿਆ ਹੈ।’ ਪ੍ਰੋਟੀਨ ਅਧਾਰਤ ਟੀਕੇ ਦੀਆਂ 2 ਖ਼ੁਰਾਕਾਂ ਤਿੰਨ ਹਫ਼ਤਿਆਂ ਦੇ ਅੰਤਰਾਲਾਂ ’ਤੇ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਭਾਰਤ ਨੇ UAE ’ਤੇ ਹੋਏ ਅੱਤਵਾਦੀ ਹਮਲੇ ਨੂੰ ਦੱਸਿਆ ‘ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ’, ਮਾਰੇ ਗਏ ਸਨ 2 ਭਾਰਤੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News