ਆਸਟ੍ਰੇਲੀਆ : 9 ਹਫ਼ਤੇ ਦੇ ਬੱਚੇ ਦਾ ਕਤਲ ਕਰਨ ਦੇ ਮਾਮਲੇ ''ਚ ਵਿਅਕਤੀ ''ਤੇ ਲੱਗੇ ਦੋਸ਼

Friday, Aug 21, 2020 - 06:30 PM (IST)

ਆਸਟ੍ਰੇਲੀਆ : 9 ਹਫ਼ਤੇ ਦੇ ਬੱਚੇ ਦਾ ਕਤਲ ਕਰਨ ਦੇ ਮਾਮਲੇ ''ਚ ਵਿਅਕਤੀ ''ਤੇ ਲੱਗੇ ਦੋਸ਼

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ 9 ਹਫਤੇ ਦੇ ਬੱਚੇ ਦੇ ਕਤਲ ਮਾਮਲੇ ਦੀ ਜਾਂਚ ਜਾਰੀ ਹੈ।ਇੱਥੇ ਸਿਡਨੀ ਦੇ ਪੱਛਮ ਵਿਚ ਇਸ ਸਾਲ ਦੇ ਸ਼ੁਰੂ ਵਿਚ ਇੱਕ 9 ਹਫ਼ਤੇ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਵਿਅਕਤੀ ‘ਤੇ ਦੋਸ਼ ਲਗਾਏ ਹਨ।

ਅਧਿਕਾਰੀਆਂ ਨੇ ਕੱਲ੍ਹ ਇਸ ਸਾਲ ਦੇ ਸ਼ੁਰੂ ਵਿਚ ਹੋਈ ਬੱਚੇ ਦੀ ਮੌਤ ਦੀ ਵਿਆਪਕ ਪੁੱਛਗਿੱਛ ਤੋਂ ਬਾਅਦ, ਔਬਰਨ ਦੇ ਇਕ ਘਰ ਵਿਚ 46 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ਨੀਵਾਰ, 27 ਜੂਨ ਨੂੰ, ਮਾਸੂਮ ਬੱਚੇ ਦੇ ਜ਼ਖਮੀ ਪਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਔਬਰਨ ਵਿਖੇ ਇੱਕ ਘਰ ਬੁਲਾਇਆ ਗਿਆ ਸੀ। ਬੱਚੇ ਨੂੰ ਸਿਡਨੀ ਚਿਲਡਰਨ ਹਸਪਤਾਲ ਵਿਖੇ ਟਰਾਂਸਫਰ ਕਰਨ ਤੋਂ ਪਹਿਲਾਂ ਔਬਰਨ ਹਸਪਤਾਲ ਲਿਜਾਇਆ ਗਿਆ। ਲਾਈਫ ਸਪੋਰਟ ਤੋਂ ਹਟਾਏ ਜਾਣ ਤੱਕ ਉਹ ਗੰਭੀਰ ਸਥਿਤੀ ਵਿਚ ਰਿਹਾ ਅਤੇ ਸੋਮਵਾਰ, 20 ਜੁਲਾਈ ਨੂੰ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਤਾਨਾਸ਼ਾਹ ਕਿਮ ਨੇ ਛੋਟੀ ਭੈਣ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ 

ਸਟੇਟ ਕ੍ਰਾਈਮ ਕਮਾਂਡ ਦੇ ਬੱਚਿਆਂ ਨਾਲ ਬਦਸਲੂਕੀ ਅਤੇ ਸੈਕਸ ਅਪਰਾਧ ਦਸਤੇ ਦੇ ਜਾਸੂਸਾਂ ਨੇ ਮੌਤ ਦੀ ਜਾਂਚ ਲਈ ਸਟ੍ਰਾਈਕ ਫੋਰਸ ਮਾਈਰੀਂਬਾ ਦੀ ਸਥਾਪਨਾ ਕੀਤੀ। ਪੁਲਿਸ ਨੇ ਦੱਸਿਆ ਕਿ ਇਹ ਆਦਮੀ, ਜਿਸ 'ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ ਉਹ ਬੱਚੇ ਨੂੰ ਜਾਣਦਾ ਹੈ। ਕੱਲ੍ਹ ਦੁਪਹਿਰ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਅੱਜ ਉਹ ਬਰੂਡ ਸਥਾਨਕ ਅਦਾਲਤ ਵਿਚ ਪੇਸ਼ ਹੋਣ ਵਾਲੇ ਹਨ।


author

Vandana

Content Editor

Related News