ਆਸਟ੍ਰੇਲੀਆ ਸਰਕਾਰ ਨੇ ਭਾਰਤੀ ਮੂਲ ਦੇ ਅਪਾਹਜ਼ ਬੱਚੇ ਨੂੰ ਸੁਣਾਇਆ ਦੇਸ ਨਿਕਾਲੇ ਦਾ ਫ਼ਰਮਾਨ, ਹੋ ਰਹੀ ਆਲੋਚਨਾ

03/24/2021 5:59:12 PM

ਸਿਡਨੀ (ਬਿਊਰੋ) ਅਕਸਰ ਕਿਹਾ ਜਾਂਦਾ ਹੈ ਕਿ ਮੁਸੀਬਤ ਵੇਲੇ ਸਾਥ ਦੇਣ ਵਾਲਾ ਭਗਵਾਨ ਦੇ ਬਰਾਬਰ ਹੁੰਦਾ ਹੈ ਪਰ ਆਸਟ੍ਰੇਲੀਆ ਦਾ ਇਕ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਰਤੀ ਮੂਲ ਦਾ ਇਕ 6 ਸਾਲ ਦਾ ਬੱਚਾ, ਜੋ ਗੰਭੀਰ ਬੀਮਾਰੀ ਸੇਰੇਬ੍ਰਲ ਪਾਲਿਸੀ ਨਾਲ ਜੂਝ ਰਿਹਾ ਹੈ, ਦੇ ਮਾਤਾ-ਪਿਤਾ ਅੱਗੇ ਇਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਸ ਦੇ ਪਰਿਵਾਰ ਨੂੰ ਆਸਟ੍ਰੇਲੀਆਈ ਸਰਕਾਰ ਨੇ ਦੇਸ਼ ਨਿਕਾਲਾ ਦੇ ਦਿੱਤਾ ਹੈ ਮਤਲਬ ਉਹਨਾਂ ਨੂੰ ਸਥਾਈ ਵੀਜ਼ਾ ਦੇਣ ਤੋਂ ਸਾਫ ਮਨਾ ਕਰ ਦਿੱਤਾ ਹੈ।

PunjabKesari

ਸਰਕਾਰ ਨੇ ਸੁਣਾਇਆ ਦੇਸ਼ ਨਿਕਾਲੇ ਦਾ ਫ਼ਰਮਾਨ
ਕਯਾਨ ਕਾਤਿਆਲ ਦੇ ਪਿਤਾ ਵਰੂਣ 12 ਸਾਲ ਪਹਿਲਾਂ ਆਸਟ੍ਰੇਲੀਆ ਵਿਚ ਸਟੂਡੈਂਟ ਵੀਜ਼ਾ 'ਤੇ ਗਏ ਸਨ। 2012 ਵਿਚ ਉਹਨਾਂ ਨੇ ਉੱਥੇ ਵਿਆਹ ਕੀਤਾ ਅਤੇ 2015 ਵਿਚ ਕਯਾਨ ਪੈਦਾ ਹੋਇਆ। ਆਸਟ੍ਰੇਲੀਆਈ ਸਰਕਾਰ ਦਾ ਤਰਕ ਹੈ ਕਿ ਇਸ ਬੱਚੇ ਦਾ ਇਲਾਜ ਕਰਾਉਣ 'ਤੇ ਟੈਕਸ ਦੇਣ ਵਾਲਿਆਂ 'ਤੇ ਬੋਝ ਵਧੇਗਾ। ਅਸਲ ਵਿਚ ਆਸਟ੍ਰੇਲੀਆ ਵਿਚ ਮੈਡੀਕਲ ਸਹੂਲਤਾਂ ਮੁਫਤ ਹਨ। ਸਰਕਾਰ ਨਹੀਂ ਚਾਹੁੰਦੀ ਕਿ ਇਸ ਬੱਚੇ ਦੇ ਕਾਰਨ ਆਸਟ੍ਰੇਲੀਆਈ ਨਾਗਰਿਕਾਂ 'ਤੇ ਬੋਝ ਵਧੇ। ਕਯਾਨ ਦੀ ਬੀਮਾਰੀ ਦਾ ਪਤਾ ਲੱਗਦੇ ਹੀ ਆਸਟ੍ਰੇਲੀਆਈ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਦੇਸ਼ ਛੱਡਣ ਦਾ ਫ਼ਰਮਾਨ ਸੁਣਾ ਦਿੱਤਾ। ਇੱਥੇ ਦੱਸ ਦਈਏ ਕਿ ਸੇਰੇਬ੍ਰਲ ਪਾਲਿਸੀ ਇਕ ਨਿਊਰੋਲੌਜੀਕਲ ਡਿਸਆਰਡਰ ਹੈ। ਇਸ ਵਿਚ ਸਰੀਰਕ ਗਤੀ, ਤੁਰਨ-ਫਿਰਨ ਦੀ ਸਮਰੱਥਾ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

PunjabKesari

ਕਯਾਨ ਦੇ ਪਿਤਾ ਨੇ ਕਹੀ ਇਹ ਗੱਲ
ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਫਰਵਰੀ ਵਿਚ ਕਯਾਨ ਦੇ ਪਿਤਾ ਵਰੂਣ ਦੀ ਆਖਰੀ ਐਪਲੀਕੇਸ਼ਨ ਵੀ ਰੱਦ ਕਰ ਦਿੱਤੀ ਹੈ। ਮਤਲਬ ਉਹਨਾਂ ਨੂੰ ਭਾਰਤ ਪਰਤਣਾ ਹੀ ਹੋਵੇਗਾ। ਵਰੂਣ ਦੱਸਦੇ ਹਨ ਕਿ ਕਯਾਨ ਜਨਮ ਤੋਂ ਹੀ ਇਸ ਬੀਮਾਰੀ ਨਾਲ ਪੀੜਤ ਹੈ। ਭਾਵੇਂਕਿ ਉਹ ਆਪਣੇ ਖਰਚੇ 'ਤੇ ਉਸ ਦਾ ਇਲਾਜ ਕਰਾਉਣ ਲਈ ਤਿਆਰ ਹਨ ਪਰ ਆਸਟ੍ਰੇਲੀਆ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ। ਵਰੂਣ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ 2018 ਵਿਚ ਪਰਿਵਾਰ ਨੂੰ ਸਥਾਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਵਿਭਾਗ ਦਾ ਤਰਕ ਹੈ ਕਿ ਜੇਕਰ ਉਹਨਾਂ ਨੂੰ ਸਥਾਈ ਵੀਜ਼ਾ ਦੇ ਦਿੱਤਾ ਤਾਂ ਕਯਾਨ ਦਾ ਇਲਾਜ ਆਸਟ੍ਰੇਲੀਆ ਦੇ ਟੈਕਸ ਦੇਣ ਵਾਲਿਆਂ 'ਤੇ ਇਕ ਬੋਝ ਬਣ ਜਾਵੇਗਾ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਥਾਈ ਵਸਨੀਕਾਂ ਅਤੇ ਨਾਗਰਿਕਾਂ ਲਈ ਮੈਡੀਕਲ  ਸਹੂਲਤ ਮੁਫਤ ਹੈ ਮਤਲਬ ਇਸ ਦਾ ਖਰਚਾ ਸਰਕਾਰ ਟੈਕਸ ਤੋਂ ਹੋਣ ਵਾਲੀ ਆਮਦਨ ਵਿਚੋਂ ਕਰਦੀ ਹੈ।

PunjabKesari

ਅਦਾਲਤ ਵਿਚ ਦਾਇਰ ਕੀਤੀ ਅਪੀਲ
ਵਰੂਣ ਮੈਲਬੌਰਨ ਵਿਚ ਨੌਕਰੀ ਕਰਦੇ ਹਨ। ਵਰੂਣ ਨੇ ਖੁਦ ਦੇ ਖਰਚੇ 'ਤੇ ਕਯਾਨ ਦਾ ਇਲਾਜ ਕਰਾਉਣ ਦੀ ਗੱਲ ਕਹੀ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਨੂੰ ਅਗਲੇ 10 ਸਾਲ ਵਿਚ ਇਲਾਜ 'ਤੇ ਖਰਚ ਹੋਣ ਵਾਲੀ ਰਾਸ਼ੀ ਕਰੀਬ 6 ਕਰੋੜ ਰੁਪਏ ਦੀ ਬਚਤ ਦਿਖਾਉਣ ਲਈ ਕਿਹਾ। ਵਰੂਣ ਸਾਹਮਣੇ ਮੁਸ਼ਕਲ ਇਹ ਹੈ ਕਿ ਇੱਕੋ ਵਾਰ ਇੰਨੀ ਰਾਸ਼ੀ ਨਹੀਂ ਦਿਖਾ ਸਕਦੇ। ਵਰੂਣ ਦੱਸਦੇ ਹਨ ਕਿ ਉਹ ਆਪਣੀ ਸਾਰੀ ਬਚਤ ਕਯਾਨ ਦੇ ਇਲਾਜ 'ਤੇ ਖਰਚ ਕਰ ਚੁੱਕੇ ਹਨ। ਇਹੀ ਨਹੀਂ ਵਾਰ-ਵਾਰ ਵੀਜ਼ਾ ਰਦ ਹੋਣ ਨਾਲ ਵੀ ਸਿਰਫ ਐਪਲੀਕੇਸ਼ਨ 'ਤੇ ਹੀ 20 ਲੱਖ ਰੁਪਏ ਖਰਚ ਹੋ ਚੁੱਕੇ ਹਨ। ਕਿਤੋਂ ਕੋਈ ਆਸ ਨਾ ਦਿਸਣ 'ਤੇ ਹੁਣ ਵਰੂਣ ਨੇ ਐਡਮਿਨਿਸਟ੍ਰੇਟਿਵ ਅਪੀਲ ਟ੍ਰਿਬਿਊਨਲ ਵਿਚ ਅਪੀਲ ਦਾਇਰ ਕੀਤੀ ਹੈ ਜਦਕਿ ਕਯਾਨ ਦੀ ਅਪੀਲ ਫੈਡਰਲ ਅਦਾਲਤ ਵਿਚ ਪੈਂਡਿੰਗ ਹੈ।

PunjabKesari

ਹੁਣ, ਵਰੂਣ ਨੂੰ ਡਰ ਹੈ ਕਿ ਜੇਕਰ ਕਯਾਨ ਅਤੇ ਪਰਿਵਾਰ ਨੂੰ ਆਸਟ੍ਰੇਲੀਆ ਛੱਡ ਕੇ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਬੱਚੇ ਦੀ ਅਪੰਗਤਾ ਹੋਰ ਵਧ ਸਕਦੀ ਹੈ ਅਤੇ ਉਸ ਦੀ ਸਥਿਤੀ ਵਿਗੜ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਰੂਣ 19 ਸਾਲ ਦੀ ਉਮਰ ਵਿਚ ਭਾਰਤ ਛੱਡ ਗਿਆ ਸੀ ਪਰ ਉਹ ਨਹੀਂ ਜਾਣਦਾ ਕਿ ਵਾਪਸ ਪਰਤਣ 'ਤੇ ਉਸ ਨੂੰ ਭਾਰਤ ਵਿਚ ਨੌਕਰੀ ਮਿਲੇਗੀ ਜਾਂ ਨਹੀਂ।ਉਹ ਆਸਟ੍ਰੇਲੀਆ ਦੀ ਸਰਕਾਰ ਨੂੰ ਫਿਰ ਤੋਂ ਆਪਣੀ ਵੀਜ਼ਾ ਅਰਜ਼ੀ ਦੀ ਜਾਂਚ ਕਰਨ ਦੀ ਅਪੀਲ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਦੀ ਟੀਮ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਆਸਟ੍ਰੇਲੀਆਈ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ
ਇਸ ਰਿਪੋਰਟ ਨੇ ਆਸਟ੍ਰੇਲੀਆ ਵੀਜ਼ਾ ਕਾਨੂੰਨਾਂ ਖ਼ਿਲਾਫ਼ ਗੁੱਸਾ ਭੜਕਾਇਆ ਹੈ। ਹਿਊਮਨ ਰਾਈਟਸ ਵਾਚ ਆਸਟ੍ਰੇਲੀਆ ਦੇ ਡਾਇਰੈਕਟਰ ਇਲੇਨ ਪੀਅਰਸਨ ਨੇ ਟਵਿੱਟਰ 'ਤੇ ਇਹ ਰਿਪੋਰਟ ਸਾਂਝੀ ਕੀਤੀ ਅਤੇ ਕਿਹਾ,''ਇਹ ਬਹੁਤ ਦੁਖਦਾਈ ਹੈ। ਜੇਕਰ ਆਸਟ੍ਰੇਲੀਆ ਵਿਚ ਜਨਮੇ ਕਯਾਨ ਦੀ ਅਯੋਗਤਾ ਨਾ ਹੁੰਦੀ ਤਾਂ ਉਹ ਸ਼ਾਇਦ ਹੁਣ ਤੱਕ ਇਕ ਆਸਟ੍ਰੇਲੀਆਈ ਸਥਾਈ ਵਸਨੀਕ ਬਣ ਚੁੱਕਾ ਹੁੰਦਾ। ਇਸ ਦੀ ਬਜਾਏ, ਉਹ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਿਹਾ ਹੈ। ਕਿਆਨ ਦਾ ਜਨਮ 32 ਹਫ਼ਤਿਆਂ ਵਿਚ ਸਮੇਂ ਤੋਂ ਪਹਿਲਾਂ ਸੇਰੇਬ੍ਰਲ ਪਾਲਿਸੀ ਨਾਲ ਹੋਇਆ ਸੀ।

PunjabKesari
ਲੇਬਰ ਪਾਰਟੀ ਦੇ ਸੰਸਦ ਮੈਂਬਰ ਪੀਟਰ ਖਲੀਲ ਨੇ ਲਿਖਿਆ,“ਕੀ ਅਸੀਂ ਅਸਲ ਵਿਚ ਇਕ ਦੇਸ਼ ਦੇ ਰੂਪ ਵਿਚ ਹਾਂ? ਕੀ ਇਹ ਉਹ ਕਿਸਮ ਦੀ ਅਗਵਾਈ ਸੀ ਜਿਸ ਦੀ ਚੋਣ ਆਸਟ੍ਰੇਲੀਆਈ ਲੋਕਾਂ ਨੇ ਕੀਤੀ ਹੈ? ”ਖਲੀਲ ਨੇ ਕਿਹਾ,“ਆਸਟ੍ਰੇਲੀਆ ਵਿਚ ਜਨਮੇ ਅਪਾਹਜ ਬੱਚੇ ਨੂੰ ਦੇਸ਼ ਨਿਕਾਲਾ ਦੇਣਾ,ਇਸ ਸਰਕਾਰ ਦੀਆਂ ਅਨੈਤਿਕ ਅਤੇ ਗ਼ੈਰ-ਪ੍ਰਬੰਧਕੀ ਤਰਜੀਹਾਂ ਨੂੰ ਉਜਾਗਰ ਕਰਦਾ ਹੈ।'' 

ਨੋਟ- ਆਸਟ੍ਰੇਲੀਆਈ ਸਰਕਾਰ ਦੇ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News