ਆਸਟ੍ਰੇਲੀਆ: ਗੰਭੀਰ ਹਾਲਤ ''ਚ ਮਿਲਿਆ 5 ਮਹੀਨੇ ਦਾ ਬੱਚਾ, ਕਈ ਖ਼ਦਸ਼ਿਆਂ ਦੌਰਾਨ ਜਾਂਚ ਜਾਰੀ
Wednesday, Jun 24, 2020 - 06:04 PM (IST)
ਸਿਡਨੀ (ਬਿਊੋਰੋ): ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਇਕ 5 ਮਹੀਨਿਆਂ ਦਾ ਬੱਚਾ ਜ਼ਖਮੀ ਹਾਲਤ ਵਿਚ ਪਾਇਆ ਗਿਆ। ਇਸ ਮਗਰੋਂ ਬ੍ਰਿਸਬੇਨ ਦੇ ਦੱਖਣ ਵਿਚ ਬੁੰਦਮਬਾ ਦੇ ਇਕ ਘਰ ਵਿਚ ਪੁਲਸ ਨੂੰ ਬੁਲਾਇਆ ਗਿਆ। ਮੁੰਡੇ ਨੂੰ ਮੈਡੀਕਲ ਮਦਦ ਦੇਣ ਦੇ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਪਹਿਲਾਂ ਲਿੰਡਸੇ ਸਟ੍ਰੀਟ ਵਿਖੇ ਘਰ ਵਿਚ ਬੁਲਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਵਿਕਟਰੀ ਡੇਅ ਪਰੇਡ: ਰੂਸ ਨੇ ਦਿਖਾਈ ਆਪਣੀ ਤਾਕਤ, ਭਾਰਤੀ ਮਿਲਟਰੀ ਦਸਤੇ ਨੇ ਬੰਨ੍ਹਿਆ ਸਮਾਂ (ਵੀਡੀਓ)
ਬੱਚੇ ਨੂੰ ਤੁਰੰਤ ਕੁਈਨਜ਼ਲੈਂਡ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਗੰਭੀਰ ਹਾਲਤ ਵਿਚ ਹੈ। ਬੱਚਾ ਜਿਸ ਘਰ ਵਿਚ ਪਾਇਆ ਗਿਆ ਸੀ ਉਸ ਘਰ ਨੂੰ ਅਪਰਾਧ ਸਥਲ ਐਲਾਨ ਕੇ ਉਸ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਇਪਸਵਿਚ ਚਾਈਲਡ ਪ੍ਰੋਟੈਕਸ਼ਨ ਜਾਸੂਸ ਮੌਕੇ 'ਤੇ ਜਾਂਚ ਕਰ ਰਹੇ ਹਨ।ਇਕ ਗੁਆਂਢੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਦੋਂ ਉਸ ਨੇ ਘਰੋਂ ਆਉਣ ਵਾਲੀਆਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਇਹ ਤੁਰੰਤ ਉੱਥੇ ਪਹੁੰਚਿਆ। ਉਸ ਨੇ ਪੈਰਾ ਮੈਡੀਕਲ ਅਧਿਕਾਰੀਆਂ ਦੇ ਪਹੁੰਚਣ ਤੱਕ ਬੱਚੇ ਦਾ ਮੁੱਢਲਾ ਇਲਾਜ ਕੀਤਾ।ਪੁਲਸ ਨੇ ਜਾਂਚ ਪੂਰੀ ਹੋਣ ਤੱਕ ਮਾਮਲੇ ਸੰਬੰਧੀ ਵੇਰਵਾ ਦੇਣ ਤੋ ਇਨਕਾਰ ਕਰ ਦਿੱਤਾ ਹੈ।