ਆਸਟ੍ਰੇਲੀਆ 'ਚ ਹੁਣ ਤੱਕ 34 ਲੋਕਾਂ ਦੀ ਮੌਤ, ਮਰੀਜ਼ਾਂ ਦੀ ਗਿਣਤੀ 5,600 ਤੋਂ ਪਾਰ

04/05/2020 4:42:34 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦਾ ਖਤਰਾ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ। ਐਤਵਾਰ ਤੱਕ 4 ਹੋਰ ਲੋਕਾਂ ਦੀ ਮੌਤ ਦੇ ਨਾਲ ਇੱਥੇ ਮ੍ਰਿਤਕਾਂ ਦੀ ਗਿਣਤੀ 34 ਹੋ ਗਈ ਜਦਕਿ 5,687 ਪੌਜੀਟਿਵ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰਾਜ ਵਿਚ ਇਨਫੈਕਸ਼ਨ ਦੇ ਹੁਣ ਤੱਕ ਕੁੱਲ 2,580 ਮਾਮਲੇ ਹਨ ਅਤੇ ਰੂਬੀ ਪ੍ਰਿੰਸੈੱਸ ਕਰੂਜ਼ ਸ਼ਿਪ ਦੇ 3 ਯਾਤਰੀਆਂ ਸਮੇਤ 4 ਲੋਕਾਂ ਦੀ ਸ਼ਨੀਵਾਰ ਰਾਤ ਮੌਤ ਹੋ ਗਈ। ਮਰਨ ਵਾਲਿਆਂ ਦੀ ਉਮਰ 61, 76, 80 ਅਤੇ 91 ਸਾਲ ਸੀ ਅਤੇ ਇਹ ਸਾਰੇ ਪੁਰਸ਼ ਸਨ। ਰਾਜ ਦੇ ਸਿਹਤ ਮੰਤਰੀ ਬ੍ਰੈਡ ਹਜ਼ਾਰਡ ਨੇ ਵਾਇਰਸ ਅਪਡੇਟ ਦੇਣ ਦੇ ਦੌਰਾਨ ਕਿਹਾ,''ਇਹ ਬਹੁਤ ਖਤਰਨਾਕ ਵਾਇਰਸ ਹੈ ਅਤੇ ਇਹ ਸਾਡੇ ਵਿਚ ਫੈਲਦਾ ਜਾ ਰਿਹਾ ਹੈ। ਇਸ ਨੇ ਰਾਜ ਵਿਚ ਹੁਣ ਤੱਕ 16 ਲੋਕਾਂ ਦੀ ਜਾਨ ਲੈ ਲਈ ਹੈ।''

ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਵਿਦੇਸ਼ਾਂ 'ਚ ਫਸੇ 22,000 ਨਗਰਿਕਾਂ ਨੂੰ ਕਰੇਗਾ ਏਅਰਲਿਫਟ

ਪਿਛਲੇ ਮਹੀਨੇ ਨਿਊ ਸਾਊਥ ਵੇਲਜ਼ ਪਹੁੰਚੇ ਰੂਬੀ ਪ੍ਰਿੰਸੈੱਸ ਜਹਾਜ਼ ਦੇ ਕੁੱਲ 10 ਯਾਤਰੀਆਂ ਦੀ ਕੋਵਿਡ-19 ਕਾਰਨ ਜਾਨ ਜਾ ਚੁੱਕੀ ਹੈ ਅਤੇ 600 ਇਨਫੈਕਟਿਡ ਮਾਮਲਿਆਂ ਨੂੰ ਇਸ ਜਹਾਜ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਜਹਾਜ਼ ਹਾਲੇ ਵੀ ਸਿਡਨੀ ਤੱਟ ਨੇੜੇ ਖੜ੍ਹਾ ਹੈ ਅਤੇ ਚਾਲਕ ਦਲ ਦੇ 250 ਮੈਂਬਰਾਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਪੁਲਸ ਕਮਿਸ਼ਨਰ ਮਿਕਫੁਲਰ ਨੇ ਐਤਵਾਰ ਦੁਪਹਿਰ ਪੁਸ਼ਟੀ ਕੀਤੀ ਕਿ ਰੂਬੀ ਜਹਾਜ਼ ਦੇ ਸੰਚਾਲਕ ਜਹਾਜ਼ ਵਿਚ ਸਵਾਰ ਬੀਮਾਰ ਵਿਅਕਤੀਆਂ ਦੀ ਜਾਣਕਾਰੀ ਦੇਣ ਨੂੰ ਲੈ ਕੇ ਪਾਰਦਰਸ਼ੀ ਸਨ ਜਾਂ ਨਹੀਂ ਇਹ ਯਕੀਨੀ ਕਰਨ ਲਈ ਜਹਾਜ਼ ਦੇ ਚਾਲਕ ਵਿਰੁੱਧ ਇਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਜਾਵੇਗੀ। ਇਸ ਵਿਚ ਕੁਈਨਜ਼ਲੈਂਡ ਅਤੇ ਵਿਕਟੋਰੀਆ ਵਿਚ ਵੀ ਕੋਰੋਨਾਵਾਇਰਸ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਮੁੱਖ ਮੈਡੀਕਲ ਅਧਿਕਾਰੀ ਬ੍ਰੇਨਡਨ ਮਰਫੀ ਨੇ ਕਿਹਾ ਕਿ 2000 ਤੋਂ ਵਧੇਰੇ ਲੋਕ ਠੀਕ ਹੋ ਗਏ ਹਨ ਭਾਵੇਂਕਿ ਉਹਨਾਂ ਨੇ ਕਮਿਊਨਿਟੀ ਪੱਧਰ 'ਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਬਣਾਈ ਰੱਖਣ ਦੀ ਗੱਲ ਨੂੰ ਦੁਹਰਾਇਆ।

ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ
ਅਮਰੀਕਾ- 311,637 ਮਾਮਲੇ, 8,454 ਮੌਤਾਂ
ਸਪੇਨ- 130,759 ਮਾਮਲੇ, 12,418 ਮੌਤਾਂ
ਇਟਲੀ- 124,632 ਮਾਮਲੇ, 15,362 ਮੌਤਾਂ
ਜਰਮਨੀ- 96,108 ਮਾਮਲੇ, 1,446 ਮੌਤਾਂ
ਫਰਾਂਸ- 89,963 ਮਾਮਲੇ, 7,560 ਮੌਤਾਂ
ਚੀਨ- 81,969 ਮਾਮਲੇ, 3,329 ਮੌਤਾਂ
ਈਰਾਨ- 58,226 ਮਾਮਲੇ, 3,603 ਮੌਤਾਂ
ਬ੍ਰਿਟੇਨ- 41,903 ਮਾਮਲੇ, 4,313 ਮੌਤਾਂ
ਤੁਰਕੀ- 23,934 ਮਾਮਲੇ, 501 ਮੌਤਾਂ
ਸਵਿਟਜ਼ਰਲੈਂਡ- 21,000 ਮਾਮਲੇ, 866 ਮੌਤਾਂ
ਬੈਲਜੀਅਮ- 19,691 ਮਾਮਲੇ, 1,447 ਮੌਤਾਂ
ਨੀਦਰਲੈਂਡ- 16,627 ਮਾਮਲੇ, 1,651 ਮੌਤਾਂ 
ਕੈਨੇਡਾ- 14,018 ਮਾਮਲੇ, 233 ਮੌਤਾਂ
ਆਸਟ੍ਰੀਆ- 11,850 ਮਮਲੇ, 204 ਮੌਤਾਂ
ਪੁਰਤਗਾਲ- 10,524 ਮਾਮਲੇ, 266 ਮੌਤਾਂ
ਬ੍ਰਾਜ਼ੀਲ- 10,360 ਮਾਮਲੇ, 445 ਮੌਤਾਂ
ਦੱਖਣੀ ਕੋਰੀਆ- 10,237 ਮਾਮਲੇ, 183 ਮੌਤਾਂ
ਇਜ਼ਰਾਈਲ- 8,018 ਮਾਮਲੇ, 46 ਮੌਤਾਂ
ਸਵੀਡਨ- 6,443 ਮਾਮਲੇ, 373 ਮੌਤਾਂ
ਆਸਟ੍ਰੇਲੀਆ- 5,687 ਮਾਮਲੇ, 34 ਮੌਤਾਂ
ਨਾਰਵੇ- 5,645 ਮਾਮਲੇ, 62 ਮੌਤਾਂ
ਰੂਸ- 5,389 ਮਾਮਲੇ, 45 ਮੌਤਾਂ
ਆਇਰਲੈਂਡ- 4,604 ਮਾਮਲੇ, 137 ਮੌਤਾਂ
ਚਿਲੀ- 4,161 ਮਾਮਲੇ, 27 ਮੌਤਾਂ
ਡੈਨਮਾਰਕ- 4,077 ਮਾਮਲੇ, 161 ਮੌਤਾਂ
ਇਕਵਾਡੋਰ- 3,465 ਮਾਮਲੇ, 172 ਮੌਤਾਂ
ਮਲੇਸ਼ੀਆ- 3,662 ਮਾਮਲੇ, 61 ਮੌਤਾਂ
ਪੋਲੈਂਡ- 2,834 ਮਾਮਲੇ, 84 ਮੌਤਾਂ
ਰੋਮਾਨੀਆ- 3,864 ਮਾਮਲੇ, 148 ਮੌਤਾਂ
ਫਿਲੀਪੀਨਜ਼- 3,246 ਮਾਮਲੇ, 152 ਮੌਤਾਂ
ਜਾਪਾਨ- 3,139 ਮਾਮਲੇ, 77 ਮੌਤਾਂ
ਭਾਰਤ- 3,588 ਮਾਮਲੇ, 99 ਮੌਤਾਂ
ਲਕਜ਼ਮਬਰਗ- 2,729 ਮਾਮਲੇ, 301 ਮੌਤਾਂ
ਪਾਕਿਸਤਾਨ- 2,880 ਮਾਮਲੇ, 45 ਮੌਤਾਂ
ਸਾਊਦੀ ਅਰਬ- 2,370 ਮਾਮਲੇ, 29 ਮੌਤਾਂ
ਥਾਈਲੈਂਡ- 2,169 ਮਾਮਲੇ, 23 ਮੌਤਾਂ
ਇੰਡੋਨੇਸ਼ੀਆ- 2,273 ਮਾਮਲੇ, 198 ਮੌਤਾਂ
ਗ੍ਰੀਸ- 1,673 ਮਾਮਲੇ, 68 ਮੌਤਾਂ
ਫਿਨਲੈਂਡ- 1,927 ਮਾਮਲੇ, 25 ਮੌਤਾਂ
ਮੈਕਸੀਕੋ- 1,890 ਮਾਮਲੇ, 79 ਮੌਤਾਂ
ਪਨਾਮਾ- 1,801 ਮਾਮਲੇ, 46 ਮੌਤਾਂ
ਦੱਖਣੀ ਅਫਰੀਕਾ- 1,585 ਮਾਮਲੇ, 9 ਮੌਤਾਂ
ਪੇਰੂ- 1,746 ਮਾਮਲੇ, 73 ਮੌਤਾਂ
ਡੋਮਿਨਿਕ ਰੀਪਬਲਿਕ- 1,578 ਮਾਮਲੇ, 77 ਮੌਤਾਂ
ਅਲਜੀਰੀਆ- 1,251 ਮਾਮਲੇ, 130 ਮੌਤਾਂ
ਇਰਾਕ- 878 ਮਾਮਲੇ, 56 ਮੌਤਾਂ


Vandana

Content Editor

Related News