ਆਸਟ੍ਰੇਲੀਆ ਸਰਕਾਰ ਦਾ ਵੱਡਾ ਕਦਮ, ਘਰੇਲੂ ਹਿੰਸਾ ਮਾਮਲੇ 'ਚ ਮਿਲੇਗੀ 10 ਦਿਨਾਂ ਦੀ ਛੁੱਟੀ
Wednesday, Feb 01, 2023 - 10:14 AM (IST)
ਕੈਨਬਰਾ (ਬਿਊਰੋ): ਲੰਬੇ ਸੰਘਰਸ਼ ਤੋਂ ਬਾਅਦ ਆਸਟ੍ਰੇਲੀਅਨ ਕੌਂਸਲ ਆਫ ਟਰੇਡ ਯੂਨੀਅਨ ਦੇ ਲੋਕਾਂ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਦੇ ਤਹਿਤ ਆਸਟ੍ਰੇਲੀਆ ਸਰਕਾਰ ਨੇ ਘਰੇਲੂ ਅਤੇ ਪਰਿਵਾਰਕ ਹਿੰਸਾ ਦੌਰਾਨ ਲੋਕਾਂ ਨੂੰ 10 ਦਿਨਾਂ ਦੀ ਛੁੱਟੀ ਦੇਣ ਦਾ ਫ਼ੈਸਲਾ ਕੀਤਾ ਹੈ।ਇਸ ਦੇ ਨਾਲ ਹੀ ਕਰਮਚਾਰੀ ਨੂੰ ਉਨ੍ਹਾਂ 10 ਦਿਨਾਂ ਦੀ ਤਨਖਾਹ ਵੀ ਮਿਲੇਗੀ। ਯਾਨੀ ਕਰਮਚਾਰੀਆਂ ਨੂੰ ਇਸ ਸਬੰਧ ਵਿੱਚ 10 ਦਿਨਾਂ ਦੀ ਪੇਡ ਲੀਵ ਮਿਲੇਗੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਸ ਘੋਸ਼ਣਾ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਜਾਰੀ ਕੀਤਾ ਇੱਕ ਬਿਆਨ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਇਕ ਅਜਿਹਾ ਦਿਨ ਹੈ, ਜੋ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਕੋਲ ਹੁੰਦਾ। ਪਰ ਅੱਜ ਇਹ ਸਾਡੇ ਕੋਲ ਹੈ ਅਤੇ 1 ਫਰਵਰੀ ਤੋਂ ਪੂਰੇ ਆਸਟ੍ਰੇਲੀਆ ਵਿੱਚ,ਪਰਿਵਾਰਕ ਅਤੇ ਘਰੇਲੂ ਹਿੰਸਾ ਦੀਆਂ ਛੁੱਟੀਆਂ ਲਾਗੂ ਹੋ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਔਰਤ ਨੂੰ ਕਦੇ ਵੀ ਆਪਣੀ ਨੌਕਰੀ ਅਤੇ ਆਪਣੀ ਸੁਰੱਖਿਆ ਵਿਚਕਾਰ ਚੋਣ ਨਹੀਂ ਕਰਨੀ ਪਵੇਗੀ। ਕਿਸੇ ਵੀ ਔਰਤ ਨੂੰ ਕਦੇ ਵੀ ਆਪਣੀ ਵਿੱਤੀ ਸੁਰੱਖਿਆ ਅਤੇ ਆਪਣੇ ਜਾਂ ਆਪਣੇ ਬੱਚਿਆਂ ਦੀ ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਵਿੱਚੋਂ ਇੱਕ ਦੀ ਚੋਣ ਨਹੀਂ ਕਰਨੀ ਪਵੇਗੀ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ
ਦੱਸ ਦਈਏ ਕਿ ਆਸਟ੍ਰੇਲੀਆ ਵਿਚ ਲੰਬੇ ਸਮੇਂ ਤੋਂ ਯੂਨੀਅਨਾਂ ਘਰੇਲੂ ਅਤੇ ਪਰਿਵਾਰਕ ਹਿੰਸਾ ਦੌਰਾਨ ਪੇਡ ਛੁੱਟੀ ਦੀ ਮੰਗ ਕਰ ਰਹੀਆਂ ਸਨ। ਟਰੇਡ ਯੂਨੀਅਨ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਫ਼ੈਸਲਾ ਦੱਸਿਆ ਹੈ। ਦੱਸ ਦਈਏ ਕਿ ਅਲਬਨੀਜ਼ ਸਰਕਾਰ ਨੇ ਵਰਕਪਲੇਸ ਕਾਨੂੰਨਾਂ ਵਿੱਚ ਆਪਣਾ ਪਹਿਲਾ ਬਦਲਾਅ ਕੀਤਾ ਹੈ। ACTU (Australiam Council Of Trade Union) ਨੇ ਇਸ ਮੌਕੇ ਹਜ਼ਾਰਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਇਹ ਸਹੂਲਤ ਨਹੀਂ ਮਿਲੀ ਸੀ। ਸੰਘ ਨੇ ਬਦਲਾਅ ਲਈ ਮੁਹਿੰਮ ਚਲਾਉਣ ਵਾਲੇ ਲੱਖਾਂ ਵਰਕਰਾਂ ਦਾ ਵੀ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀਆਂ ਲਈ ਰਾਹਤ ਭਰੀ ਖ਼ਬਰ, ਬਾਈਡੇਨ ਪ੍ਰਸ਼ਾਸਨ ਨੇ ਕੀਤਾ ਅਹਿਮ ਐਲਾਨ
10 ਦਿਨਾਂ ਦੀ ਛੁੱਟੀ ਅਚਨਚੇਤ ਵਰਤੀ ਜਾ ਸਕਦੀ ਹੈ
ACTU ਦੀ ਰਿਪੋਰਟ ਮੁਤਾਬਕ ਔਸਤਨ ਆਸਟ੍ਰੇਲੀਆ ਵਿਚ ਇਕ ਹਿੰਸਕ ਰਿਸ਼ਤੇ ਤੋਂ ਬਚਣ ਲਈ 18,000 ਡਾਲਰ ਦਾ ਖਰਚਾ ਆਉਂਦਾ ਹੈ। ACTU ਚਾਹੁੰਦਾ ਹੈ ਕਿ ਸਾਰੇ ਕਾਮੇ ਨਵੇਂ ਕਾਨੂੰਨਾਂ ਅਧੀਨ ਆਪਣੇ ਅਧਿਕਾਰਾਂ ਨੂੰ ਸਮਝਣ। ਸਾਰੇ ਕਰਮਚਾਰੀਆਂ ਕੋਲ ਹੁਣ 10 ਪੇਡ ਲੀਵਜ਼ ਵਾਧੂ ਹੋਣਗੀਆਂ, ਜਿਨ੍ਹਾਂ ਦੀ ਉਹ ਅਚਨਚੇਤ ਵਰਤੋਂ ਵੀ ਕਰ ਸਕਦੇ ਹਨ। ਨਾਲ ਹੀ ਕਰਮਚਾਰੀ ਦੀ ਗੋਪਨੀਯਤਾ ਦਾ ਧਿਆਨ ਰੱਖਦੇ ਹੋਏ ਘਰੇਲੂ ਹਿੰਸਾ (FDV) ਲਈ ਛੁੱਟੀ ਕਿਸੇ ਵੀ ਕਰਮਚਾਰੀ ਦੀ ਤਨਖਾਹ ਸਲਿੱਪ ਵਿੱਚ ਸ਼ਾਮਲ ਨਹੀਂ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।