ਆਸਟ੍ਰੇਲੀਆ : ਧਮਕੀ ਭਰੇ ਈ-ਮੇਲ ਭੇਜਣ ਦੇ ਮਾਮਲੇ ''ਚ ਇਕ ਨੌਜਵਾਨ ਗ੍ਰਿਫ਼ਤਾਰ
Wednesday, Nov 04, 2020 - 03:58 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਬੀਤੇ ਦਿਨੀਂ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਧਮਕੀ ਈ-ਮੇਲ ਜ਼ਰੀਏ ਦਿੱਤੀ ਗਈ ਸੀ। ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਦੇ ਇਕ ਹਾਈ ਸਕੂਲ ਵਿਚ ਬੰਬ ਧਮਾਕਾ ਕਰਨ ਵਾਲਾ ਈ-ਮੇਲ ਭੇਜਣ ਅਤੇ ਐਚ.ਐਸ.ਸੀ. ਦੀ ਪ੍ਰੀਖਿਆ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿਛਲੇ ਮੰਗਲਵਾਰ ਨੂੰ ਸਿਡਨੀ ਦੇ 20 ਤੋਂ ਵੱਧ ਹਾਈ ਸਕੂਲਾਂ ਨੂੰ ਈਮੇਲ ਰਾਹੀਂ ਅਗਿਆਤ ਧਮਕੀਆਂ ਮਿਲੀਆਂ ਸਨ, ਜਿਸ ਮਗਰੋਂ ਵੱਡੇ ਪੱਧਰ 'ਤੇ ਵਿਦਿਆਰਥੀਆਂ ਨੂੰ ਬਾਹਰ ਕੱਢਣਾ ਪਿਆ। ਬੁੱਧਵਾਰ ਨੂੰ ਖੇਤਰੀ ਐਨ.ਐਸ.ਡਬਲਯੂ. ਦੇ 10 ਤੋਂ ਵੱਧ ਹਾਈ ਸਕੂਲਾਂ ਨੂੰ ਇਕ ਸਮਾਨ ਈਮੇਲ ਭੇਜੀ ਗਈ ਸੀ। ਫਿਰ ਵੀਰਵਾਰ ਨੂੰ ਨੌਰਥ ਸਿਡਨੀ ਬੁਆਏਜ਼ ਹਾਈ ਸਕੂਲ ਨੂੰ ਇਕ ਸਪੱਸ਼ਟ ਕਾਪੀਕੈਟ ਦੀ ਧਮਕੀ ਭੇਜੀ ਗਈ। ਸਥਾਨਕ ਅਧਿਕਾਰੀਆਂ ਨੇ ਮਾਹਰ ਪੁਲਸ ਦੀ ਸਹਾਇਤਾ ਨਾਲ ਹਰੇਕ ਸਕੂਲ ਦੀ ਵਿਆਪਕ ਤਲਾਸ਼ੀ ਲਈ ਪਰ ਕੋਈ ਸ਼ੱਕੀ ਚੀਜ਼ਾਂ ਨਹੀਂ ਮਿਲੀਆਂ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਚਾਰੇ ਡੈਮੋਕ੍ਰੈਟਿਕ ਸਾਂਸਦ ਜਿੱਤੇ
ਅੱਜ ਸਵੇਰੇ ਸਾਈਬਰ ਕ੍ਰਾਈਮ ਸਕੁਐਡ ਦੇ ਜਾਸੂਸਾਂ ਨੇ ਸਿਡਨੀ ਦੇ ਦੱਖਣ ਵਿਚ ਇਕ ਘਰ ਲਈ ਸਰਚ ਵਾਰੰਟ ਜਾਰੀ ਕੀਤਾ ਅਤੇ ਇਕ ਕੰਪਿਊਟਰ ਅਤੇ ਮੋਬਾਈਲ ਫੋਨ ਜ਼ਬਤ ਕਰ ਲਿਆ। ਫਿਰ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੋਗਰਾਹ ਥਾਣੇ ਲਿਜਾਇਆ ਗਿਆ, ਜਿੱਥੇ ਉਸ 'ਤੇ ਉੱਤਰੀ ਸਿਡਨੀ ਵਿਖੇ ਵਾਪਰੀ ਘਟਨਾ ਨਾਲ ਜੁੜੇ ਦੋਸ਼ ਲਾਏ ਜਾਣ ਦੀ ਉਮੀਦ ਹੈ। ਹੋਰ ਈਮੇਲ ਦੀਆਂ ਧਮਕੀਆਂ 'ਤੇ ਮੁੱਢਦੀ ਜਾਂਚ ਪੜਤਾਲ ਜਾਰੀ ਹੈ, ਜਿਨ੍ਹਾਂ ਬਾਰੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਕਿ ਉਹ ਉੱਤਰੀ ਸਿਡਨੀ ਦੀ ਘਟਨਾ ਨਾਲ ਜੁੜੀਆਂ ਹੋਈਆਂ ਹਨ।ਫਿਲਹਾਲ ਜਾਂਚ ਜਾਰੀ ਹੈ, ਪੁਲਸ ਕਮਿਊਨਿਟੀ ਮੁਤਾਬਕ, ਧਮਕੀ ਭਰੀਆਂ ਈਮੇਲ ਭੇਜਣਾ ਇੱਕ ਗੰਭੀਰ ਅਪਰਾਧ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਅਮਰੀਕਾ 'ਚ 8 ਲੱਖ ਤੋਂ ਵੱਧ ਬੱਚੇ ਕੋਰੋਨਾ ਪਾਜ਼ੇਟਿਵ