ਆਸਟ੍ਰੇਲੀਆ : ਜੰਗਲੀ ਅੱਗ ''ਚ 3 ਲੋਕਾਂ ਦੀ ਮੌਤ, ਕਈ ਲਾਪਤਾ

Sunday, Nov 10, 2019 - 01:24 PM (IST)

ਆਸਟ੍ਰੇਲੀਆ : ਜੰਗਲੀ ਅੱਗ ''ਚ 3 ਲੋਕਾਂ ਦੀ ਮੌਤ, ਕਈ ਲਾਪਤਾ

ਸਿਡਨੀ : ਆਸਟ੍ਰੇਲੀਆ ਵਿਚ ਜੰਗਲੀ ਝਾੜੀਆਂ ਵਿਚ ਲੱਗੀ ਅੱਗ ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਦੋ ਰਾਜਾਂ ਵਿਚ  70 ਤੋਂ ਵੱਧ ਜੰਗਲੀ ਝਾੜੀਆਂ ਅੱਗ ਵਿਚ ਸੜਦੀਆਂ ਰਹੀਆਂ। ਇੱਥੇ ਲੱਗਭਗ 1,300 ਅੱਗ ਬੁਝਾਊ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 3 ਲੋਕ ਮਾਰੇ ਗਏ ਅਤੇ 4 ਲਾਪਤਾ ਹੋ ਗਏ।

PunjabKesari

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਜੰਗਲੀ ਅੱਗ ਨੇ ਮੁੱਖ ਰੂਪ ਨਾਲ ਨਿਊ ਸਾਊਥ ਵੇਲਜ਼ ਸੂਬੇ ਨੂੰ ਪ੍ਰਭਾਵਿਤ ਕੀਤਾ ਹੈ। ਅੱਗ ਨੇ 150 ਘਰਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਘੱਟੋ-ਘੱਟ 30 ਲੋਕ ਜ਼ਖਮੀ ਹੋਏ ਹਨ। ਅੱਗ ਬੁਝਾਊ ਕਰਮਚਾਰੀਆਂ ਨੇ ਪਹਿਲਾਂ ਹੀ ਖਤਰਨਾਕ ਸਥਿਤੀ ਦੀ ਚਿਤਾਵਨੀ ਦਿੱਤੀ ਸੀ।

PunjabKesari

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਇਕ ਨਿਕਾਸੀ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਰਚਮਾਰੀਆਂ ਵੱਲੋਂ ਕੀਤੇ ਜਾ ਕੰਮ ਦੀ ਤਾਰੀਫ ਕੀਤੀ ਅਤੇ ਵਿਸਥਾਪਿਤ ਲੋਕਾਂ ਦੀ ਮਦਦ ਲਈ ਆਰਥਿਕ ਉਪਾਆਂ ਦਾ ਐਲਾਨ ਕੀਤਾ। ਮੌਰੀਸਨ ਨੇ ਸ਼ਨੀਵਾਰ ਨੂੰ ਜ਼ਖਮੀਆਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਚਿਤਾਵਨੀ ਦਿੱਤੀ ਸੀ। ਉੱਧਰ ਸਰਕਾਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿਚ ਮਦਦ ਲਈ ਹੋਰ ਮਿਲਟਰੀ ਕਰਮੀਆਂ ਨੂੰ ਤਾਇਨਾਤ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਗੁਆਂਢੀ ਸੂਬਾ ਕੁਈਨਜ਼ਲੈਂਡ ਵੀ ਪ੍ਰਭਾਵਿਤ ਹੋਇਆ ਹੈ।


author

Vandana

Content Editor

Related News