ਆਸਟ੍ਰੇਲੀਆ : ਬੌਂਡੀ ਖੇਤਰ ''ਚ ਪਾਰਟੀ ਕਰ ਰਹੇ ਲੋਕਾਂ ਨੂੰ ਨਿਯਮਾਂ ਦੀ ਉਲੰਘਣਾ ''ਤੇ ਜੁਰਮਾਨੇ

12/28/2020 1:08:45 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਕੋਵਿਡ-19 ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਈ ਪਾਬੰਦੀਆਂ ਅਤੇ ਨਿਯਮ ਲਾਗੂ ਕੀਤੇ ਗਏ ਹਨ। ਇਹਨਾਂ ਪਾਬੰਦੀਆਂ ਅਤੇ ਨਿਯਮਾਂ ਨੂੰ ਨਾ ਮੰਨ ਕੇ ਅਤੇ ਪਾਰਟੀਆਂ ਕਰਕੇ ਜਸ਼ਨ ਮਨਾਉਂਦੇ, ਉਤਰੀ ਬੌਂਡੀ ਖੇਤਰ ਵਿਚ ਇੱਕ ਪਾਰਟੀ ਵਿਚ ਸ਼ਾਮਿਲ 11 ਨੌਜਵਾਨਾਂ ਨੂੰ 1000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿਡਨੀ ਵਿਚ ਇਹ ਪਾਰਟੀ ਕ੍ਰਿਸਮਿਸ ਮੌਕੇ 'ਤੇ ਬਾਕਸਿੰਗ ਦਿਹਾੜੇ ਰਾਤ ਦੇ 11 ਵਜੇ ਕੀਤੀ ਜਾ ਰਹੀ ਸੀ। ਇਸ ਵਿੱਚ ਘੱਟੋ-ਘੱਟ 40 ਜਾਂ ਇਸ ਤੋਂ ਵੀ ਵੱਧ ਲੋਕ ਸਨ ਜੋ ਕਿ ਪੁਲਸ ਨੂੰ ਦੇਖ ਦੇ ਉਥੋਂ ਮੌਕੇ ਤੋਂ ਫਰਾਰ ਹੋ ਗਏ ਸਨ। 

PunjabKesari

ਇਨ੍ਹਾਂ ਵਿਚੋਂ 11 ਲੋਕ (9 ਬੀਬੀਆਂ ਅਤੇ ਦੋ ਮਰਦ) ਪੁਲਸ ਦੇ ਕਾਬੂ ਆ ਗਏ। ਪੁਲਸ ਨੇ ਮੌਕੇ 'ਤੇ ਹੀ ਸਾਰਿਆਂ ਨੂੰ ਜੁਰਮਾਨੇ ਕੀਤੇ। ਜ਼ਿਕਰਯੋਗ ਹੈ ਕਿ ਸਿਡਨੀ ਦੇ ਇਸ ਖੇਤਰ ਵਿਚ ਪਾਰਟੀਆਂ ਕਰਨ ਲਈ ਸਿਰਫ 10 ਵਿਅਕਤੀ ਹੀ ਇਕੱਠੇ ਹੋ ਸਕਦੇ ਹਨ ਅਤੇ ਇੱਥੇ ਇਸ ਪਾਰਟੀ ਅੰਦਰ, ਅਜਿਹੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਪੁਲਸ ਨੇ ਇੱਕ ਅਜਿਹੇ ਵਿਅਕਤੀ ਨੂੰ ਵੀ ਜੁਰਮਾਨਾ ਕੀਤਾ ਜੋ ਕਿ ਬਰੌਂਟੇ ਬੀਚ 'ਤੇ ਇੱਕ ਪਾਰਟੀ ਅੰਦਰ ਬਿਨ-ਬੁਲਾਇਆਂ ਦਾਖਲ ਹੋ ਗਿਆ ਅਤੇ ਇੱਥੇ ਮੌਜੂਦ ਲੋਕਾਂ ਦੀ ਗਿਣਤੀ ਵਧਾ ਦਿੱਤੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਡੈਸਕ 'ਤੇ ਬੈਠ ਲਗਾਤਾਰ ਕੰਮ ਕਰਨ ਵਾਲਿਆਂ ਨੂੰ ਕਈ ਬੀਮਾਰੀਆਂ ਦਾ ਖਤਰਾ, ਇਹ ਤਰੀਕੇ ਕਰਨਗੇ ਬਚਾਅ

ਨਿਊਟਾਊਨ ਰੈਸਟੋਰੈਂਟ ਨੂੰ ਵੀ ਪੁਲਸ ਵੱਲੋਂ 5000 ਡਾਲਰਾਂ ਦਾ ਜੁਰਮਾਨਾ ਕੀਤਾ ਗਿਆ ਕਿਉਂਕਿ ਉਕਤ ਰੈਸਟੋਰੈਂਟ ਅੰਦਰ 23 ਦਿਸੰਬਰ ਨੂੰ ਜਦੋਂ ਪੁਲਸ ਨੇ ਚੈਕਿੰਗ ਕੀਤੀ ਤਾਂ ਪਾਇਆ ਕਿ ਇੱਥੇ ਕੋਵਿਡ ਸੇਫ ਪਲਾਨਾਂ ਦੀ ਸਹੀ ਤੌਰ 'ਤੇ ਪਾਲਣਾ ਨਹੀਂ ਸੀ ਕੀਤੀ ਜਾ ਰਹੀ। ਪੁਲਸ ਮੁਤਾਬਕ, ਉਕਤ ਥਾਂ 'ਤੇ 27 ਲੋਕ ਤਾਂ ਅੰਦਰ ਮੌਜੂਦ ਸਨ ਅਤੇ ਬਾਹਰ ਪੂਰੀ ਭੀੜ੍ਹ ਹੀ ਇਕੱਠਾ ਸੀ। ਪੁਲਸ ਨੇ ਰੈਸਟੌਰੈਂਟ ਦੇ ਮਾਲਕਾਂ ਨੂੰ ਉਚਿਤ ਸਮੇਂ ਦੀ ਮੁਹਲਤ ਵੀ ਦਿੱਤੀ ਸੀ ਕਿ ਇਸ ਭੀੜ ਨੂੰ ਖ਼ਤਮ ਕੀਤਾ ਜਾਵੇ ਪਰ ਰੈਸਟੋਰੈਂਟ ਦਾ ਸਟਾਫ ਆਦਿ ਇਸ ਵਿਚ ਅਸਫਲ ਰਹੇ ਅਤੇ ਪੁਲਸ ਨੂੰ ਤੁਰੰਤ ਜੁਰਮਾਨਾ ਕਰਨਾ ਪਿਆ।


Vandana

Content Editor

Related News