ਇਕ ਪਿਤਾ ਨੇ ਆਸਟ੍ਰੇਲੀਆ ''ਚ ਲਾਪਤਾ ਹੋਏ ਬੇਟੇ ਦੀ ਭਾਲ ਲਈ ਮੰਗੀ ਮਦਦ

Monday, Jun 17, 2019 - 10:32 AM (IST)

ਇਕ ਪਿਤਾ ਨੇ ਆਸਟ੍ਰੇਲੀਆ ''ਚ ਲਾਪਤਾ ਹੋਏ ਬੇਟੇ ਦੀ ਭਾਲ ਲਈ ਮੰਗੀ ਮਦਦ

ਕੈਨਬਰਾ (ਭਾਸ਼ਾ)— ਬੈਲਜੀਅਮ ਦੇ ਇਕ ਨਾਗਰਿਕ ਨੇ ਆਸਟ੍ਰੇਲੀਆ ਵਿਚ ਲਾਪਤਾ ਹੋਏ ਆਪਣੇ 18 ਸਾਲਾ ਮੁੰਡੇ ਦੀ ਖੋਜ ਵਿਚ ਮਦਦ ਦੀ ਮੰਗ ਕੀਤੀ ਹੈ। ਇਕ ਲਾਪਤਾ ਸੈਲਾਨੀ ਵੱਲੋਂ ਭੇਜੇ ਗਏ ਗੁਪਤ ਫੋਨ ਸੰਦੇਸ਼ ਵਿਚ ਆਸਟ੍ਰੇਲੀਆਈ ਤਟੀ ਸ਼ਹਿਰ ਤੋਂ ਲਾਪਤਾ ਹੋਏ 18 ਸਾਲਾ ਨੌਜਵਾਨ ਦੀ ਗੁੰਮਸ਼ੁਦਗੀ ਦਾ ਰਹੱਸ ਖੁੱਲ੍ਹ ਸਕਦਾ ਹੈ। ਮੁੰਡੇ ਦੇ ਪਿਤਾ ਨੇ ਸੋਮਵਾਰ ਨੂੰ ਇਹ ਗੱਲ ਕਹੀ। ਲਾਪਤਾ ਮੁੰਡੇ ਥਿਓ ਹਾਏਜ਼ ਨੂੰ ਆਖਿਰੀ ਵਾਰ ਬਾਇਰਨ ਬੇਅ ਸਥਿਤ ਇਕ ਨਾਈਟ ਕਲੱਬ ਤੋਂ 31 ਮਈ ਦੀ ਦੇਰ ਰਾਤ ਨਿਕਲਦੇ ਹੋਏ ਦੇਖਿਆ ਗਿਆ ਸੀ। 

ਪੁਲਸ ਨੇ ਕਿਹਾ ਹੈ ਕਿ ਉਹ ਉਸ ਦੇ ਲਾਪਤਾ ਹੋਣ ਨਾਲ ਹੈਰਾਨ ਹਨ। ਥਿਓ ਦੇ ਪਿਤਾ ਲੌਰੇਂਟ ਹਾਏਜ਼ ਨੇ ਉਸ ਦੀ ਖੋਜ ਵਿਚ ਸਹਿਯੋਗ ਕਰਨ ਲਈ ਪਿਛਲੇ ਹਫਤੇ ਬੈਲਜੀਅਮ ਤੋਂ ਆਸਟ੍ਰੇਲੀਆ ਲਈ ਉਡਾਣ ਭਰੀ ਸੀ। ਇਸ ਜਾਂਚ ਦਲ ਵਿਚ ਹੁਣ ਖੁਦਕੁਸ਼ੀ ਦੀ ਜਾਂਚ ਕਰਨ ਵਾਲੇ ਜਾਸੂਸ ਵੀ ਸ਼ਾਮਲ ਹੋ ਗਏ ਹਨ। 

ਹਾਏਜ਼ ਨੇ ਕਿਹਾ,''ਅਸੀਂ ਜਾਣਦੇ ਹਾਂ ਕਿ ਜਿਸ ਰਾਤ ਥਿਓ ਲਾਪਤਾ ਹੋਇਆ ਉਸ ਨੇ ਵਟਸਐਪ ਦੀ ਵਰਤੋਂ ਕੀਤੀ ਸੀ। ਅਸੀਂ ਗੁਪਤਤਾ ਨੂੰ ਲੈ ਕੇ ਰਾਜਨੀਤੀ ਦੀ ਸਮਝ ਰੱਖਦੇ ਹਾਂ ਅਤੇ ਉਸ ਦਾ ਸਨਮਾਨ ਕਰਦੇ ਹਾਂ।'' ਉਨ੍ਹਾਂ ਨੇ ਕਿਹਾ,''ਭਾਵੇਂਕਿ ਇਹ ਗੰਭੀਰ ਸੰਕਟ ਵਿਚ ਫਸੇ ਇਕ ਵਿਅਕਤੀ ਨੂੰ ਮਦਦ ਪਹੁੰਚਾਉਣ ਦਾ ਸਵਾਲ ਹੈ। ਇਹ ਮਹੱਤਵਪੂਰਣ ਹੈ ਕਿ ਜਾਂਚ ਕਰਤਾ ਥਿਓ ਦੇ ਵਟਸਐਪ ਅਕਾਊਂਟ ਦੀ ਜਾਂਚ ਕਰਨ। ਹਰ ਮਿੰਟ ਕੀਮਤੀ ਹੈ।''


author

Vandana

Content Editor

Related News