ਆਰਜ਼ੀ ਵੀਜ਼ਾ ਧਾਰਕਾਂ ਲਈ ‘ਫਾਸਟ ਟ੍ਰੈਕ’ ਅਧੀਨ ਮੁੜ ਖੁੱਲ੍ਹੇ ਆਸਟ੍ਰੇਲੀਆ ਦੇ ਰਾਹ

09/03/2020 6:24:44 PM

ਸਿਡਨੀ (ਬਿਊਰੋ): ਆਸਟ੍ਰੇਲੀਆ ਜਾਣ ਦੇ ਚਾਹਵਾਨ ਲੋਕਾਂ ਲਈ ਇਕ ਚੰਗੀ ਖਬਰ ਹੈ। ਸੰਘੀ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨਵੀਆਂ ਯੋਜਨਾਵਾਂ ਅਧੀਨ ਨਰਸਾਂ, ਡਾਕਟਰਾਂ, ਸਾਫਟਵੇਅਰ ਇੰਜੀਨੀਅਰਾਂ ਆਦਿ ਆਰਜ਼ੀ ਵੀਜ਼ਾ ਧਾਰਕਾਂ, ਜਿਨ੍ਹਾਂ ਦੇ ਵੀਜ਼ੇ ਕੋਰੋਨਾਵਾਇਰਸ ਕਾਰਨ ਲੱਗੀਆਂ ਯਾਤਰਾਵਾਂ ਸਬੰਧੀ ਲੱਗਾਈਆਂ ਗਈਆਂ ਪਾਬੰਧੀਆਂ ਤਹਿਤ ਰੱਦ ਕਰ ਦਿੱਤੇ ਗਏ ਸਨ, ਦੇ ਲਈ ਅਜਿਹੀਆਂ ਸੁਵਿਧਾਵਾਂ ਅਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਵੀਜ਼ੇ ਫਾਸਟ ਟ੍ਰੈਕ ਰਾਹੀਂ ਲਗਾ ਕੇ ਮੁੜ ਤੋਂ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਬੁਲਾਇਆ ਜਾ ਸਕੇਗਾ। 

ਅਜਿਹੇ ਯਾਤਰੀਆਂ ਨੂੰ ਇਹ ਜ਼ਰੂਰੀ ਹੋਵੇਗਾ ਕਿ ਉਹ ਆਸਟ੍ਰੇਲੀਆ ਪਹੁੰਚਣ 'ਤੇ ਆਪਣੇ ਖਰਚੇ ਉੱਤੇ 14 ਦਿਨ੍ਹਾਂ ਦਾ ਇਕਾਂਤਵਾਸ ਜ਼ਰੂਰ ਕਰਨਗੇ। ਇਨ੍ਹਾਂ ਸ਼੍ਰੇਣੀਆਂ ਵਿਚ ਪਹਿਲਾਂ ਵਾਲੀ ਸਰਕਾਰੀ ਸੂਚੀ ਤਾਂ ਜਾਰੀ ਰਹੇਗੀ ਹੀ ਪਰ ਕੰਪਨੀਆਂ ਦੇ ਮੁੱਖ ਕਾਰਜਕਾਰੀ ਜਾਂ ਐਮ.ਡੀ., ਉਸਾਰੀ ਸਬੰਧੀ ਪ੍ਰਾਜੈਕਟ ਮਨੇਜਰ, ਮਕੈਨੀਕਲ ਇੰਜਨੀਅਰ, ਜਨਰਲ ਪ੍ਰੈਕਟਿਸ਼ਨਰ, ਆਰ.ਐਮ.ਓ. (Resident Medical Officer), ਸਾਈਕੈਟਰਿਸਟ, ਮੈਡੀਕਲ ਪ੍ਰੈਕਟਿਸ਼ਨਰ, ਮਿਡ ਵਾਈਵਜ਼, ਰਜਿਸਟਰਡ ਨਰਸਾਂ (ਏਜਡ ਕੇਅਰ), ਰਜਿਸਟਰਡ ਨਰਸਾਂ (ਐਮਰਜੈਂਸੀ ਅਤੇ ਨਾਜ਼ੁਕ ਸਥਿਤੀਆਂ ਲਈ), ਰਜਿਸਟਰਡ ਨਰਸਾਂ (ਮੈਡੀਕਲ), ਰਜਿਸਟਰਡ ਨਰਸਾਂ (ਦਿਮਾਗੀ ਸਿਹਤ), ਰਜਿਸਟਰਡ ਨਰਸਾਂ (Perioperative), ਰਜਿਸਟਰਡ ਨਰਸਾਂ (ਐਨ.ਈ.ਸੀ.), ਡਿਵੈਲਪਰ ਪ੍ਰੋਗਰਾਮਰ, ਸਾਫਟਵੇਅਰ ਇੰਜਨੀਅਰ ਅਤੇ ਮੈਂਟਿਨੈਂਸ ਪਲਾਨਰ ਆਦਿ ਸ਼ਾਮਿਲ ਹਨ, ਨੂੰ ਪਹਿਲ ਦੇ ਆਧਾਰ ਤੇ ਮਹੱਤਤਾ ਦਿੱਤੀ ਜਾ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- UNSC 'ਚ ਦੋ ਭਾਰਤੀ ਨਾਗਰਿਕਾਂ ਨੂੰ ਅੱਤਵਾਦੀ ਘੋਸ਼ਿਤ ਕਰਾਉਣ ਦੀ ਪਾਕਿ ਦੀ ਕੋਸ਼ਿਸ਼ ਅਸਫਲ

ਇਮੀਗ੍ਰੇਸ਼ਨ ਮੰਤਰੀ ਐਲਨ ਟੁਡੇਜ ਨੇ ਕਿਹਾ ਕਿ ਟੀਚਾ ਛੋਟ ਦੇਸ਼ ਦੀ ਸਿਹਤ ਅਤੇ ਮਹਾਮਾਰੀ ਤੋਂ ਆਰਥਿਕ ਸਿਹਤਯਾਬੀ ਲਈ ਸਹਾਇਤਾ ਕਰੇਗੀ।ਉਹਨਾਂ ਨੇ ਕਿਹਾ,“ਸਾਡੀ ਤਰਜੀਹ ਆਸਟ੍ਰੇਲੀਆ ਦੇ ਲੋਕਾਂ ਨੂੰ ਕੰਮ 'ਤੇ ਵਾਪਸ ਲਿਆਉਣਾ ਹੈ। ਪਰ ਸਾਨੂੰ ਆਰਥਿਕਤਾ ਨੂੰ ਮੁੜ ਸਥਾਪਿਤ ਕਰਨ, ਹੁਨਰਮੰਦ ਪ੍ਰਵਾਸੀਆਂ ਦੀ ਮਦਦ ਲਈ ਅਤੇ ਵਾਇਰਸ ਵਿਰੁੱਧ ਲੜਨ ਵਿਚ ਮਦਦ ਲਈ ਪ੍ਰਮੁੱਖ ਸਿਹਤ ਕਰਮਚਾਰੀਆਂ ਦੀ ਵੀ ਲੋੜ ਹੈ।”


Vandana

Content Editor

Related News