ਆਸਟ੍ਰੇਲੀਆ : ਤਾਪਮਾਨ ''ਚ ਵਾਧਾ, ਇਸ ਰਾਜ ਨੇ ਅੱਗ ਦੇ ਗੰਭੀਰ ਖਤਰੇ ਦੀ ਦਿੱਤੀ ਚਿਤਾਵਨੀ

11/26/2020 6:05:30 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਇਸ ਲਈ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਦੇ ਵਸਨੀਕਾਂ ਨੂੰ ਵੀਰਵਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਜੰਗਲੀ ਝਾੜੀਆਂ ਵਿਚ ਅੱਗ ਦੀ "ਗੰਭੀਰ" ਸੰਭਾਵਨਾ ਦੇ ਨਾਲ ਅਸਧਾਰਨ ਤੌਰ 'ਤੇ ਉੱਚ ਤਾਪਮਾਨ ਦੇ ਇੱਕ ਹਫਤੇ ਲਈ ਤਿਆਰ ਰਹਿਣ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਕੁਝ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਂਟੀਗਰੇਡ ਤੋਂ ਵੱਧ ਰਹਿਣ ਦਾ ਅਨੁਮਾਨ ਲਗਾਇਆ ਗਿਆ, ਜੋ ਕਿ ਨਵੰਬਰ ਦੇ ਔਸਤ ਨਾਲੋਂ 15 ਤੋਂ 18 ਡਿਗਰੀ ਵੱਧ ਤਾਪਮਾਨ ਸੀ।ਐਨ.ਐਸ.ਡਬਲਯੂ. ਰੂਰਲ ਫਾਇਰ ਸਰਵਿਸ ਨੇ ਕਿਹਾ,"ਇਹ ਹਫਤੇ ਦੇ ਅਖੀਰ ਵਿਚ ਅੱਗ ਲੱਗਣ ਦਾ ਖਦਸ਼ਾ ਬਹੁਤ ਜ਼ਿਆਦਾ ਹੈ। ਇਹ ਖਤਰੇ ਦੇ ਨਾਲ ਰਾਜ ਦੇ ਬਹੁਤ ਸਾਰੇ ਹਿੱਸੇ ਵਿਚ ਅੱਗ ਦੇ ਜ਼ੋਖਮ ਨੂੰ ਵਧਾਏਗਾ। ਇਸ ਲਈ ਹੁਣ ਤੋਂ ਹੀ ਯੋਜਨਾ ਬਣਾਓ ਅਤੇ ਤਿਆਰੀ ਕਰੋ।"

ਪੜ੍ਹੋ ਇਹ ਅਹਿਮ ਖਬਰ-  ਦੁਨੀਆ ਦੇ ਤਾਕਤਵਰ ਦੇਸ਼ ਨੂੰ ਕੋਰੋਨਾ ਨਾਲ ਲੜਨ 'ਚ ਮਦਦ ਕਰੇਗੀ ਨਿਊਜ਼ੀਲੈਂਡ ਦੀ ਪੀ.ਐੱਮ.

ਦੇਸ਼ ਦੇ ਮੱਧ ਤੋਂ ਗਰਮ ਹਵਾਵਾਂ ਦੇ ਤੇਜ਼ ਗਰਮੀ ਦੇ ਨਾਲ ਮਿਲ ਕੇ "ਅਸਥਿਰ" ਹਾਲਾਤ ਬਣਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਆਸਟ੍ਰੇਲੀਆ ਦੇ ਮਾਰੂ 2019-2020 ਬੁਸ਼ਫਾਇਰ ਸੀਜ਼ਨ ਦੇ ਸਭ ਤੋਂ ਮਾੜੇ ਦਿਨਾਂ ਦੌਰਾਨ ਅਨੁਭਵ ਕੀਤੀ ਗਈ ਸੀ।ਆਸਟ੍ਰੇਲੀਆਈ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਬੇਵਕਤੀ ਗਰਮ ਮੌਸਮ ਨਾਲ ਤਾਪਮਾਨ ਦੇ ਕਈ ਰਿਕਾਰਡ ਟੁੱਟ ਸਕਦੇ ਹਨ। ਮੌਸਮ ਵਿਗਿਆਨੀ ਡੀਨ ਨਰਰਾਮੌਰ ਨੇ ਕਿਹਾ, “ਨਵੰਬਰ ਦੇ ਕਈ ਰਿਕਾਰਡ ਦੀ ਬਰਾਬਰੀ ਕੀਤੀ ਜਾ ਸਕਦੀ ਹੈ ਜਾਂ ਇਹ ਟੁੱਟ ਸਕਦੇ ਹਨ, ਕਿਉਂਕਿ ਦੱਖਣੀ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਉੱਤਰੀ ਵਿਕਟੋਰੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗੰਭੀਰ ਗਰਮੀ ਪੈਣ ਦੀ ਸੰਭਾਵਨਾ ਹੈ।
 


Vandana

Content Editor

Related News