ਸਿਡਨੀ ਪੁੱਜਣ ''ਤੇ ਸੰਤ ਸਤਵਿੰਦਰ ਹੀਰਾ ਦਾ ਨਿੱਘਾ ਸਵਾਗਤ

Wednesday, Feb 12, 2020 - 03:02 PM (IST)

ਸਿਡਨੀ ਪੁੱਜਣ ''ਤੇ ਸੰਤ ਸਤਵਿੰਦਰ ਹੀਰਾ ਦਾ ਨਿੱਘਾ ਸਵਾਗਤ

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਆਸਟ੍ਰੇਲੀਆ (ਇਨਕੋਪਰੇਸ਼ਨ), ਸ੍ਰੀ ਗੁਰੂ ਰਵਿਦਾਸ ਸਭਾ ਸਿਡਨੀ (ਇਨਕੋਪੋਰੇਟ), ਡਾ. ਅੰਬੇਡਕਰ ਮਿਸ਼ਨ ਆਫ ਵੈਲਫੇਅਰ ਸੁਸਾਇਟੀ ਬ੍ਰਿਸਬੇਨ (ਆਸਟ੍ਰੇਲੀਆ), ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਅੱਜ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਸਿਡਨੀ ਪੁੱਜੇ। ਜਿੱਥੇ ਸ੍ਰੀ ਗੁਰੂ ਰਵਿਦਾਸ ਸਭਾ ਸਿਡਨੀ ਦੇ ਮੈਂਬਰਾਂ ਵੱਲੋਂ ਏਅਰਪੋਰਟ 'ਤੇ ਸੰਤ ਸਤਵਿੰਦਰ ਹੀਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ ਗਿਆ। 

ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਿਡਨੀ ਦੀਆਂ ਸੰਗਤਾਂ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮਨਾਉਣ ਲਈ ਬਹੁਤ ਹੀ ਉਤਸਾਹ ਹੈ। ਉਨ੍ਹਾਂ ਦੱਸਿਆ ਕਿ ਸਿਡਨੀ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ 15 ਫਰਵਰੀ ਦਿਨ ਸ਼ਨੀਵਾਰ ਨੂੰ ਟੂੰਗਾਬੀ ਕਮਿਊਨਿਟੀ ਸੈਂਟਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਜਿਸ ਵਿਚ ਉਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਨਗੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਰਵਿਦਾਸ ਸਭਾ ਸਿਡਨੀ ਦੇ ਚੇਅਰਮੈਨ ਬਲਜਿੰਦਰ ਰਤਨ, ਜਨ. ਸਕੱਤਰ ਵਿਨੋਦ ਕੁਮਾਰ, ਸਾਬਕਾ ਪ੍ਰਧਾਨ ਭਾਗ ਸਿੰਘ ਮੱਲ੍ਹ, ਸ਼ਾਮ ਲਾਲ, ਰਾਮ ਲਾਲ, ਜਸਵੀਰ ਸਿੰਘ, ਸੁਸ਼ੀਲ ਕੁਮਾਰ ਆਦਿ ਮੈਂਬਰ ਹਾਜ਼ਰ ਸਨ।


author

Vandana

Content Editor

Related News