ਆਸਟ੍ਰੇਲੀਆ : ਸੜਕ ਹਾਦਸੇ ''ਚ ਨਾਬਾਲਗ ਕੁੜੀ ਦੀ ਮੌਤ

03/01/2019 1:06:54 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਉੱਤਰ ਵਿਚ ਸ਼ੁੱਕਰਵਾਰ ਸਵੇਰੇ ਇਕ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 15 ਸਾਲਾ ਕੁੜੀ ਦੀ ਮੌਤ ਹੋ ਗਈ। ਜਾਂਚ ਕਰਤਾਵਾਂ ਨੂੰ ਦੱਸਿਆ ਗਿਆ ਕਿ ਕਾਰ ਵਿਚ ਦੋ ਕੁੜੀਆਂ ਸਵਾਰ ਸਨ ਅਤੇ ਉਹ ਕੂਪਰ ਸਟ੍ਰੀਟ, ਐਪੀਪਿੰਗ ਦੇ ਨਾਲ-ਨਾਲ ਯਾਤਰਾ ਕਰ ਰਹੀਆਂ ਸਨ। ਜਾਸੂਸ ਡੀਜੇਰਡ ਡਵਾਇਰ ਨੇ ਦੱਸਿਆ ਕਿ ਪੁਲਸ ਦਾ ਮੰਨਣਾ ਹੈ ਕਿ ਕਾਰ ਸੜਕ ਦੇ ਪੂਰਬ ਵਿਚ ਖੱਬੇ ਲੇਨ ਵਿਚ ਜਾ ਰਹੀ ਸੀ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਕਾਰ ਗਲਤ ਸਾਈਡ ਵੱਲ ਚਲੀ ਗਈ ਸੀ ਅਤੇ ਆਪਣਾ ਕੰਟਰੋਲ ਗਵਾ ਬੈਠੀ। 

ਇਹ ਮੰਨਿਆ ਜਾਂਦਾ ਹੈ ਕਿ ਹਾਦਸੇ ਸਮੇਂ ਕਾਰ ਫਲਿਪ ਹੋ ਗਈ ਅਤੇ ਪਲਟੀਆਂ ਖਾਂਦੀ ਗਈ। ਰੁੱਖ ਨਾਲ ਟਕਰਾਉਣ ਤੋਂ ਪਹਿਲਾਂ ਕਾਰ ਨੇ 15 ਸਾਲਾ ਕੁੜੀ ਨੂੰ ਬਾਹਰ ਸੁੱਟ ਦਿੱਤਾ ਸੀ। ਪੁਲਸ ਨੇ ਕਿਹਾ ਕਿ ਵੂਲਰਟ ਦੀ ਨਿਵਾਸੀ ਕਾਰ ਚਲਾਉਣ ਵਾਲੀ ਕੁੜੀ ਨਾਬਾਲਗ ਸੀ ਅਤੇ ਉਸ ਕੋਲ ਲਾਇਸੈਂਸ ਵੀ ਨਹੀਂ ਸੀ। ਹਾਦਸੇ ਸਮੇਂ ਕਾਰ ਤੇਜ਼ ਗਤੀ ਵਿਚ ਸੀ, ਜਿਸ ਕਾਰਨ ਕੁੜੀ ਦਾ ਕਾਰ 'ਤੇ ਕੰਟਰੋਲ ਨਾ ਰਿਹਾ। ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਦੋ ਨਾਬਾਲਗ ਕੁੜੀਆਂ ਦਾ ਇਲਾਜ ਕੀਤਾ। 

ਜਾਣਕਾਰੀ ਮੁਤਾਬਕ ਕਾਰ ਚਲਾ ਰਹੀ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕੇਲੋਰ ਤੋਂ 16 ਸਾਲਾ ਦੂਜੀ ਕੁੜੀ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉੱਧਰ ਪੁਲਸ ਹਾਦਸਾ ਹੋਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ ਹੈ।


Vandana

Content Editor

Related News