ਗੋਲਡ ਕੋਸਟ ਸਿੱਖ ਟੈਂਪਲ ਨਿਰੰਗ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਗੁਰਪੁਰਬ

Thursday, Mar 04, 2021 - 03:11 PM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਦੇਸ਼ ਵਿਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਗੁਰਪੁਰਬ ਗੋਲਡ ਕੋਸਟ ਸਿੱਖ ਟੈਂਪਲ ਨੀਰੰਗ ਵਿਖੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸਮਾਗਮ ਵਿੱਚ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜੀ ਦੇ ਭੋਗ ਪਾਏ ਗਏ। 

PunjabKesari

ਪੜ੍ਹੋ ਇਹ ਅਹਿਮ ਖਬਰ- Hajj 2021: ਹਜ ਯਾਤਰੀਆਂ ਲਈ ਸਾਊਦੀ ਸਰਕਾਰ ਨੇ ਲਿਆ ਇਹ ਫੈ਼ਸਲਾ

ਉਪਰੰਤ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ। ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਸੀਰ ਗੋਵਰਧਨ ਪੁਰ ਜਿਲਾ ਬਨਾਰਸ ਵਿਖੇ ਪਿਤਾ ਸ੍ਰੀ ਸੰਤੋਖ ਦਾਸ ਜੀ ਦੇ ਘਰ ਹੋਇਆ। ਡਾਕਟਰ ਰਣਧੀਰ ਸਿੰਘ ਜੀ ਨੇ ਗੁਰੂ ਸਾਹਿਬ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਬ੍ਰਾਹਮਣਵਾਦ ਦਾ ਡਟਵਾਂ ਵਿਰੋਧ ਕੀਤਾ। ਇਸ ਦੇ ਬਾਅਦ ਟੀਵੀ ਏਸ਼ੀਆ ਦੇ ਡਾਇਰੈਕਟਰ ਦਲਵੀਰ ਹਲਵਾਰਵੀ ਜੀ ਨੇ ਵਿਸਥਾਰ ਨਾਲ ਗੁਰੂ ਜੀ ਦੇ ਜੀਵਨ ਵਾਰੇ ਜਾਣਕਾਰੀ ਦਿੱਤੀ। ਡਾਕਟਰ ਪਰਮਜੀਤ ਸਿੰਘ ਜੀ ਨੇ ਕਮੇਟੀ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। 


Vandana

Content Editor

Related News