ਆਸਟ੍ਰੇਲੀਆ ''ਚ ਪੰਜਾਬਣ ਨੇ ਵੱਖਰੇ ਅੰਦਾਜ਼ ''ਚ ਕੀਤੀ ਕਿਸਾਨ ਅੰਦੋਲਨ ਦੀ ਹਿਮਾਇਤ (ਤਸਵੀਰਾਂ)

Thursday, Dec 31, 2020 - 01:32 PM (IST)

ਮੈਲਬੌਰਨ,(ਮਨਦੀਪ ਸਿੰਘ ਸੈਣੀ)- ਦਿੱਲੀ 'ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੇ ਪੱਖ 'ਚ ਦੁਨੀਆ ਭਰ 'ਚ ਕਿਸਾਨ ਹਮਾਇਤੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਪ੍ਰਵਾਸੀਆਂ ਵੱਲੋਂ ਵੀ ਸੋਸ਼ਲ ਮੀਡੀਆ,  ਵੱਡੇ-ਵੱਡੇ ਹੋਰਡਿੰਗਜ਼ ਅਤੇ  ਹੋਰ ਵੱਖੋ-ਵੱਖ ਤਰੀਕਿਆਂ ਨਾਲ ਕਿਸਾਨੀ ਸੰਘਰਸ਼ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾਇਆ ਹੈ । ਇਸੇ ਸੰਘਰਸ਼ ਵਿਚ ਇਕ ਨਿਵੇਕਲਾ ਉੱਦਮ ਕਰਦੇ ਹੋਏ ਮੈਲਬੌਰਨ ਦੀ ਪੰਜਾਬਣ ਬਲਜੀਤ ਕੌਰ ਨੇ ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਛਲਾਂਗ ਲਗਾ ਕੇ ਕਿਸਾਨਾਂ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ ਹੈ । 

PunjabKesari

ਬਲਜੀਤ ਕੌਰ ਨੇ ਕਿਹਾ ਦੁਨੀਆ ਭਰ ਵਿਚ ਕਿਸਾਨ ਸੰਘਰਸ਼ ਨਾਲ ਜੁੜੇ ਲੋਕ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਵਿਚ ਚੁੱਕ ਰਹੇ ਹਨ ਤੇ ਮੈਂ ਵੀ ਸੋਚਦੀ ਸੀ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਜਿਸ ਨਾਲ ਕਿਸਾਨ ਸੰਘਰਸ਼ ਦੀ ਆਵਾਜ਼ ਕੌਂਮੀ ਪੱਧਰ ਤੱਕ ਹੋਰ ਜ਼ਿਆਦਾ ਮਜ਼ਬੂਤ ਕੀਤੀ ਜਾ ਸਕੇ । ਬਲਜੀਤ ਕੌਰ ਨੇ  ਇਸ ਮੌਕੇ ਕਿਸਾਨੀ ਮੋਰਚੇ ਦੇ ਹਿਮਾਇਤ  ਲਈ ਵਿਸ਼ੇਸ਼ ਪਹਿਰਾਵਾ ਅਤੇ ਮਾਸਕ ਵੀ ਬਣਵਾਇਆ ਸੀ ।

ਇਹ ਵੀ ਪੜ੍ਹੋ- ਅਮਰੀਕਾ ਤੇ ਬੰਗਲਾਦੇਸ਼ 'ਚ ਕਰੀਮਾ ਬਲੋਚ ਦੇ ਕਤਲ ਖ਼ਿਲਾਫ਼ ਰੋਸ ਪ੍ਰਦਰਸ਼ਨ

ਬਲਜੀਤ ਕੌਰ ਨੇ ਕਿਹਾ ਕਿ ਆਪਣਾ ਘਰ ਤੇ ਕੰਮਕਾਜ ਛੱਡ ਕੇ ਇੰਨੀ ਠੰਢ ਵਿਚ ਆਪਣੇ ਹੱਕਾਂ ਲਈ ਬੈਠੇ ਬਜ਼ੁਰਗ, ਬੀਬੀਆਂ ਅਤੇ ਬੱਚਿਆਂ ਲਈ ਉਹ ਬੇਹੱਦ ਫ਼ਿਕਰਮੰਦ ਹੈ ।

PunjabKesari

ਉਸ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਕਿਸਾਨ ਵਿਰੋਧੀ ਬਿੱਲ ਜਲਦ ਤੋਂ ਜਲਦ ਵਾਪਸ ਲਏ ਜਾਣ । ਬਲਜੀਤ ਕੌਰ ਮੈਲਬੌਰਨ ਵਿਚ ਸਮਾਜਿਕ ਵਿਸ਼ਿਆਂ 'ਤੇ ਡਿਗਰੀ ਕਰ ਰਹੀ ਹੈ ਅਤੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ । ਬਲਜੀਤ ਕੌਰ ਦੇ ਇਸ ਨਿਵੇਕਲੇ ਉੱਦਮ ਦੀ ਪੰਜਾਬੀ ਭਾਈਚਾਰੇ ਵਿਚ  ਸ਼ਲਾਘਾ ਕੀਤੀ ਜਾ ਰਹੀ ਹੈ ।

►ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਵਿਚ ਮਿਲ ਰਹੇ ਸਮਰਥਨ 'ਤੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


Lalita Mam

Content Editor

Related News