ਕੋਰੋਨਾ ਆਫ਼ਤ : ਸਿਡਨੀ ''ਚ ਨਵੇਂ ਮਾਮਲੇ, ਲੱਗੀ ਇਹ ਪਾਬੰਦੀ
Monday, Dec 21, 2020 - 06:04 PM (IST)
ਸਿਡਨੀ (ਏ.ਐੱਨ.ਆਈ./ਸਿਨਹੂਆ): ਆਸਟ੍ਰੇਲੀਆ ਦੀਆਂ ਘਰੇਲੂ ਸਰਹੱਦਾਂ ਸਿਡਨੀ ਦੇ ਵਸਨੀਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਕਿਉਂਕਿ ਸ਼ਹਿਰ ਦੇ ਉੱਤਰ ਵਿਚ ਸੋਮਵਾਰ ਨੂੰ ਕੋਵਿਡ-19 ਪ੍ਰਕੋਪ 15 ਮਾਮਲਿਆਂ ਨਾਲ ਵੱਧ ਕੇ 83 ਹੋ ਗਿਆ। ਦੇਸ਼ ਭਰ ਵਿਚ ਸਮੂਹ ਦੇ ਸਾਰੇ ਸੂਬਾਈ ਨੇਤਾਵਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਵੱਲੋਂ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਨਾਲ ਪ੍ਰਕੋਪ ਕਿੰਨੀ ਦੂਰੀ ਤੱਕ ਫੈਲ ਚੁੱਕਾ ਹੈ। ਪੱਛਮੀ ਆਸਟ੍ਰੇਲੀਆ ਰਾਜ ਨੇ ਪੂਰੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਲਈ ਇਕ ਸਖਤ ਬਾਰਡਰ ਬੰਦ ਨੂੰ ਫਿਰ ਤੋਂ ਲਾਗੂ ਕੀਤਾ, ਜਿਸ ਵਿਚ ਸਿਡਨੀ ਇਕ ਰਾਜਧਾਨੀ ਹੈ।
NSW recorded 15 locally acquired cases of COVID-19 in the 24 hours to 8pm last night, and an additional eight cases in returned travellers in hotel quarantine. pic.twitter.com/BBkUgXZELD
— NSW Health (@NSWHealth) December 21, 2020
ਵਿਕਟੋਰੀਆ, ਕੁਈਨਜ਼ਲੈਂਡ ਨੇ ਆਪਣੀਆਂ ਸਰਹੱਦਾਂ ਸਿਰਫ ਗ੍ਰੇਟਰ ਸਿਡਨੀ ਖੇਤਰ ਲਈ ਬੰਦ ਕਰ ਦਿੱਤੀਆਂ, ਜਿਸ ਨਾਲ ਉਨ੍ਹਾਂ ਰਾਜਾਂ ਦੇ ਵਸਨੀਕਾਂ ਨੂੰ ਸੋਮਵਾਰ ਦੇ ਅੰਤ ਤੱਕ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ।ਇਸ ਦੌਰਾਨ ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ਨੇ ਗ੍ਰੇਟਰ ਸਿਡਨੀ ਖੇਤਰ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਅਲੱਗ ਰੱਖਣ ਦੀ ਲੋੜ 'ਤੇ ਨਰਮ ਪਾਬੰਦੀਆਂ ਲਾਗੂ ਕੀਤੀਆਂ। ਉਹ ਇਲਾਕਾ ਜਿੱਥੋਂ ਪ੍ਰਕੋਪ ਸ਼ੁਰੂ ਹੋਇਆ ਸੀ, ਸਿਡਨੀ ਦਾ ਉੱਤਰੀ ਸਮੁੰਦਰੀ ਤੱਟ, ਬੁੱਧਵਾਰ ਤੱਕ ਤਾਲਾਬੰਦੀ ਵਿਚ ਰਿਹਾ, ਜਦੋਂ ਕਿ ਗ੍ਰੇਟਰ ਸਿਡਨੀ ਖੇਤਰ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਲਈ ਕਿਹਾ ਗਿਆ।
ਪੜ੍ਹੋ ਇਹ ਅਹਿਮ ਖਬਰ- ਕਾਰ 'ਚ ਸਫਰ ਦੌਰਾਨ ਇਹ ਸਾਵਧਾਨੀਆਂ ਕੋਰੋਨਾ ਦੇ ਇਨਫੈਕਸ਼ਨ ਨੂੰ ਕਰਦੀਆਂ ਹਨ ਘੱਟ
ਉੱਤਰੀ ਬੀਚਾਂ ਦੇ ਵਸਨੀਕਾਂ ਦੇ ਹਾਲਾਤ ਮਾਰਚ ਦੇ ਪਹਿਲੇ ਐੱਨ.ਐੱਸ.ਡਬਲਊ. ਦੇ ਕੋਵਿਡ-19 ਦੇ ਸ਼ੁਰੂਆਤੀ ਪ੍ਰਕੋਪ ਦੇ ਸਮਾਨ ਸਨ, ਜਿਸ ਨਾਲ ਉਹ ਆਪਣੇ ਘਰ ਨੂੰ ਸਿਰਫ ਕੰਮ ਕਰਨ, ਜ਼ਰੂਰੀ ਚੀਜ਼ਾਂ ਲਈ ਖਰੀਦਦਾਰੀ ਕਰਨ, ਦੇਖਭਾਲ ਕਰਨ ਜਾਂ ਕਸਰਤ ਕਰਨ ਸਮੇਂ ਛੱਡਣ ਦੀ ਇਜਾਜ਼ਤ ਦਿੰਦੇ ਸਨ।ਐਤਵਾਰ ਨੂੰ, ਐਨ.ਐਸ.ਡਬਲਊ. ਨੇ ਇਕ ਦਿਨ ਵਿਚ ਸਭ ਤੋਂ ਵੱਧ ਟੈਸਟ ਕੀਤੇ, ਜਿਨ੍ਹਾਂ ਵਿਚ 38,578 ਵਿਅਕਤੀਆਂ ਦੇ ਟੈਸਟ ਕੀਤੇ ਗਏ। ਐਨ.ਐਸ.ਡਬਲਊ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਆਉਣ ਵਾਲੇ ਹਫ਼ਤੇ ਦੌਰਾਨ ਨਵੇਂ ਕੇਸਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾਂਦਾ ਹੈ ਤਾਂ ਕ੍ਰਿਸਮਸ ਮੌਕੇ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾਵੇਗਾ।
ਨੋਟ- ਸਿਡਨੀ ਵਿਚ ਕੋਰੋਨਾ ਮਾਮਲਿਆਂ ਵਿਚ ਵਾਧੇ ਦੇ ਬਾਅਦ ਲੱਗੀਆਂ ਪਾਬੰਦੀਆਂ, ਖ਼ਬਰ ਬਾਰੇ ਦੱਸੋ ਆਪਣੀ ਰਾਏ।